ਸਿੱਖ ਕੌਮ ਦੇ ਬੇਤਾਜ਼ ਬਾਦਸ਼ਾਹ ਬਾਬਾ ਖੜਕ ਸਿੰਘ ਜੀ
Published : Jun 9, 2018, 12:11 pm IST
Updated : Jun 9, 2018, 12:11 pm IST
SHARE ARTICLE
Baba Kharak Singh ji
Baba Kharak Singh ji

ਸਿੱਖ ਕੌਮ ਦਾ ਇਤਿਹਾਸ ਬਹੁਤ ਹੀ ਮਾਣਮੱਤਾ ਰਿਹਾ ਹੈ। ਅਸਲ ਵਿਚ ਸਿੱਖ ਕੌਮ ਦੀ ਨੀਂਹ ਸਿੱਖਾਂ ਦੇ ਸਿਰਾਂ 'ਤੇ ਰੱਖੀ ਗਈ ਹੈ। ਇਸ ਦੇ ਲਈ ਸਿੱਖਾਂ ਨੂੰ ਬੇਅੰਤ ...

ਸਿੱਖ ਕੌਮ ਦਾ ਇਤਿਹਾਸ ਬਹੁਤ ਹੀ ਮਾਣਮੱਤਾ ਰਿਹਾ ਹੈ। ਅਸਲ ਵਿਚ ਸਿੱਖ ਕੌਮ ਦੀ ਨੀਂਹ ਸਿੱਖਾਂ ਦੇ ਸਿਰਾਂ 'ਤੇ ਰੱਖੀ ਗਈ ਹੈ। ਇਸ ਦੇ ਲਈ ਸਿੱਖਾਂ ਨੂੰ ਬੇਅੰਤ ਕੁਰਬਾਨੀਆਂ ਦੇਣਗੀਆਂ ਪਈਆਂ ਹਨ ਪਰ ਅਫ਼ਸੋਸ ਕਿ ਅੱਜ ਸਿੱਖ ਕੌਮ ਫਿਰ ਤੋਂ ਗਫ਼ਲਤ ਦਾ ਸ਼ਿਕਾਰ ਹੁੰਦੀ ਜਾ ਰਹੀ ਹੈ। ਪੰਥ ਦੀਆਂ ਕੁੱਝ ਅਜਿਹੀਆਂ ਸ਼ਖਸੀਅਤਾਂ ਹਨ, ਜਿਨ੍ਹਾਂ ਨੂੰ ਸਿੱਖ ਕੌਮ ਨੇ ਇਸ ਗਫ਼ਲਤ ਦੇ ਚਲਦਿਆਂ ਅਪਣੇ ਚੇਤਿਆਂ ਵਿਚੋਂ ਵਿਸਾਰ ਦਿਤਾ ਹੈ। ਇਨ੍ਹਾਂ ਵਿਚੋਂ ਇਕ ਮਾਣਮੱਤੀ ਸ਼ਖ਼ਸੀਅਤ ਦਾ ਨਾਮ ਹੈ ਬਾਬਾ ਖੜਕ ਸਿੰਘ। Baba Kharak Singh jiBaba Kharak Singh jiਬਾਬਾ ਖੜਕ ਸਿੰਘ ਸਿੱਖ ਕੌਮ ਦੀ ਉਹ ਮਹਾਨ ਸ਼ਖ਼ਸੀਅਤ ਹਨ, ਜਿਨ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗਠਨ ਵਿਚ ਅਹਿਮ ਭੂਮਿਕਾ ਨਿਭਾਈ ਅਤੇ ਜੇਲ੍ਹ ਵਿਚ ਬੰਦ ਹੋਣ ਦੇ ਬਾਵਜੂਦ ਸਰਬ ਸੰਮਤੀ ਨਾਲ ਐਸਜੀਪੀਸੀ ਦੇ ਪਹਿਲੇ ਪ੍ਰਧਾਨ ਚੁਣੇ ਗਏ ਪਰ ਅਫਸੋਸ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਬਾਬਾ ਖੜਕ ਸਿੰਘ ਦੀ ਯਾਦ ਨੂੰ ਨਾ ਕੇਵਲ ਅਣਗੌਲਿਆ ਕੀਤਾ, ਸਗੋਂ ਸਮੁੱਚੀ ਪੰਥਕ ਅਤੇ ਅਕਾਲੀ ਲੀਡਰਸ਼ਿਪ ਦੇ ਸਰੋਕਾਰਾਂ ਵਿਚੋਂ ਬਾਬਾ ਖੜਕ ਸਿੰਘ ਦਾ ਗੌਰਵਮਈ ਜ਼ਿਕਰ ਮਨਫ਼ੀ ਹੋ ਚੁੱਕਾ ਹੈ। ਕਿੰਨੇ ਦੁੱਖ ਦੀ ਗੱਲ ਹੈ ਕਿ ਕਿਸੇ ਨੂੰ ਯਾਦ ਨਹੀਂ ਰਹਿੰਦਾ ਕਿ ਕਦੋਂ ਬਾਬਾ ਖੜਕ ਸਿੰਘ ਜੀ ਦਾ ਜਨਮ ਦਿਹਾੜਾ ਹੁੰਦੈ ਅਤੇ ਕਦੋਂ ਉਨ੍ਹਾਂ ਦੀ ਬਰਸੀ?

Baba Kharak Singh jiBaba Kharak Singh jiਬਾਬਾ ਖੜਕ ਸਿੰਘ ਦਾ ਜਨਮ 6 ਜੂਨ 1868 ਨੂੰ ਸਿਆਲਕੋਟ (ਹੁਣ ਪਾਕਿਸਤਾਨ) ਵਿਚ ਉਸ ਇਲਾਕੇ ਦੇ ਮੰਨੇ ਪ੍ਰਮੰਨੇ ਅਮੀਰ ਠੇਕੇਦਾਰ ਅਤੇ ਉਘੇ ਉਦਯੋਗਪਤੀ ਰਾਏ ਬਹਾਦਰ ਸਰਦਾਰ ਹਰੀ ਸਿੰਘ ਦੇ ਘਰ ਹੋਇਆ ਸੀ। ਸਿਆਲਕੋਟ ਦੇ ਮਿਸ਼ਨ ਹਾਈ ਸਕੂਲ ਤੋਂ ਦਸਵੀਂ ਪਾਸ ਕਰਨ ਉਪਰੰਤ ਉਨ੍ਹਾਂ ਨੇ ਸਥਾਨਕ ਮੱਰੇ ਕਾਲਜ ਤੋਂ ਐੱਫ ਏ ਦਾ ਇਮਤਿਹਾਨ ਪਾਸ ਕੀਤਾ। ਉਸ ਤੋਂ ਬਾਅਦ ਗੌਰਮਿੰਟ ਕਾਲਜ ਲਾਹੌਰ ਤੋਂ ਬੀ ਏ ਪਾਸ ਕਰ ਕੇ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਬੀ ਏ ਪਾਸ ਕਰਨ ਵਾਲੇ ਬਾਬਾ ਜੀ ਸਾਲ 1889 ਦੇ ਸਭ ਤੋਂ ਪਹਿਲੇ ਅਕਾਦਮਿਕ ਸੈਸ਼ਨ ਦੇ ਵਿਦਿਆਰਥੀਆਂ ਵਿਚੋਂ ਸਨ। ਉਸ ਤੋਂ ਬਾਅਦ ਵਕਾਲਤ ਦੀ ਡਿਗਰੀ ਹਾਸਲ ਕਰਨ ਲਈ ਉਨ੍ਹਾਂ ਇਲਾਹਾਬਾਦ ਦੇ ਲਾਅ ਕਾਲਜ ਵਿਚ ਦਾਖਲਾ ਲੈ ਲਿਆ,

Baba Kharak Singh jiBaba Kharak Singh ji ਪਰ ਪਿਤਾ ਅਤੇ ਵੱਡੇ ਭਰਾ ਦੀ ਬੜੇ ਥੋੜ੍ਹੇ ਵਕਫ਼ੇ ਅੰਦਰ ਮੌਤ ਹੋ ਜਾਣ ਕਾਰਨ ਵਕਾਲਤ ਦੀ ਪੜ੍ਹਾਈ ਵਿਚਾਲੇ ਛੱਡ ਸਿਆਲਕੋਟ ਪਰਤਣਾ ਪਿਆ।ਬਾਬਾ ਖੜਕ ਸਿੰਘ ਜੀ ਸਭ ਤੋਂ ਪਹਿਲਾਂ ਜਨਤਕ ਖਿੱਚ ਦਾ ਕੇਂਦਰ ਉਸ ਸਮੇਂ ਬਣੇ, ਜਦੋਂ ਉਨ੍ਹਾਂ ਨੂੰ 1912 ਵਿਚ ਸਿਆਲਕੋਟ ਵਿਚ ਹੋਈ ਪੰਜਵੀਂ ਸਿੱਖ ਐਜੂਕੇਸ਼ਨਲ ਕਾਨਫਰੰਸ ਲਈ ਉਨ੍ਹਾਂ ਨੂੰ ਸਵਾਗਤੀ ਕਮੇਟੀ ਦਾ ਪ੍ਰਧਾਨ ਥਾਪਿਆ ਗਿਆ। ਉਹ ਬਾਬਾ ਖੜਕ ਸਿੰਘ ਹੀ ਸਨ, ਜਿਨ੍ਹਾਂ ਦੇ ਵਿਰੋਧ ਸਦਕਾ ਇਸ ਕਾਨਫਰੰਸ ਵਿਚ ਪਹਿਲੇ ਸੰਸਾਰ ਯੁੱਧ ਵਿਚ ਅੰਗਰੇਜ਼ਾਂ ਦੀ ਜਿੱਤ ਦੀ ਕਾਮਨਾ ਕਰਨ ਵਾਲਾ ਚਾਪਲੂਸ ਮਤਾ ਪਾਸ ਨਹੀਂ ਸੀ ਹੋ ਸਕਿਆ।

Baba Kharak Singh jiBaba Kharak Singh jiਅੰਮ੍ਰਿਤਸਰ ਵਿਚ ਵਾਪਰੇ ਜੱਲਿਆਂਵਾਲੇ ਬਾਗ ਦੇ ਖੂਨੀ ਸਾਕੇ ਨੇ ਬਾਬਾ ਖੜਕ ਸਿੰਘ ਦੀ ਰੂਹ ਅਤੇ ਚੇਤਨਾ ਨੂੰ ਝੰਜੋੜ ਕੇ ਰੱਖ ਦਿਤਾ। ਉਨ੍ਹਾਂ ਨੇ ਆਪਣਾ ਸਾਰਾ ਜੀਵਨ ਸਦਾ ਵਾਸਤੇ ਸਿੱਖ ਕੌਮ ਤੇ ਦੇਸ਼ ਲਈ ਸਮਰਪਿਤ ਕਰ ਦਿਤਾ। ਉਹ 1920 ਵਿਚ ਸਥਾਪਤ ਹੋਈ ਸੈਂਟਰਲ ਸਿੱਖ ਲੀਗ ਦੇ ਪਹਿਲੇ ਪ੍ਰਧਾਨ ਬਣੇ। ਇਸੇ ਸਾਲ ਲਾਹੌਰ ਵਿਚ ਸੈਂਟਰਲ ਸਿੱਖ ਲੀਗ ਦੇ ਇਤਿਹਾਸਕ ਸੈਸ਼ਨ ਵਿਚ ਬਾਬਾ ਖੜਕ ਸਿੰਘ ਦੇ ਆਦੇਸ਼ ਅਨੁਸਾਰ ਸਿੱਖਾਂ ਨੇ ਮਹਾਤਮਾ ਗਾਂਧੀ ਵਲੋਂ ਚਲਾਈ ਜਾ ਰਹੀ ਨਾ-ਮਿਲਵਰਤਣ ਲਹਿਰ ਵਿਚ ਸ਼ਾਮਲ ਹੋਣ ਦਾ ਫੈਸਲਾ ਲਿਆ। 

amritsarS.G.P.C ਬਾਬਾ ਖੜਕ ਸਿੰਘ ਦੇ ਯਤਨਾਂ ਨਾਲ ਸਾਲ 1921 ਵਿਚ ਗੁਰਦੁਆਰਾ ਸੈਂਟਰਲ ਬੋਰਡ ਦੀ ਸਥਾਪਨਾ ਹੋਈ ਅਤੇ ਉਹ ਇਸ ਦੇ ਪਹਿਲੇ ਪ੍ਰਧਾਨ ਚੁਣੇ ਗਏ। ਉਨ੍ਹਾਂ ਨੇ ਸਭ ਤੋਂ ਪਹਿਲਾਂ ਦਰਬਾਰ ਸਾਹਿਬ (ਅੰਮ੍ਰਿਤਸਰ) ਦੇ ਤੋਸ਼ੇਖਾਨੇ ਦੀਆਂ ਚਾਬੀਆਂ ਵਾਪਸ ਲੈਣ ਲਈ ਮੋਰਚਾ ਲਾਇਆ ਜੋ ਅੰਮ੍ਰਿਤਸਰ ਦੇ ਅੰਗਰੇਜ਼ ਡਿਪਟੀ ਕਮਿਸ਼ਨਰ ਦੇ ਕਬਜ਼ੇ ਵਿਚ ਸਨ। 26 ਨਵੰਬਰ 1921 ਨੂੰ ਬਾਬਾ ਖੜਕ ਸਿੰਘ ਨੂੰ ਅੰਗਰੇਜ਼ ਦੀ ਸਰਕਾਰ ਦੇ ਵਿਰੁੱਧ ਭਾਸ਼ਣ ਦੇਣ ਕਾਰਨ ਛੇ ਮਹੀਨੇ ਲਈ ਜੇਲ੍ਹ ਭੇਜ ਦਿਤਾ ਗਿਆ, ਪਰ 17 ਜਨਵਰੀ 1922 ਨੂੰ ਸਿੱਖਾਂ ਦੇ ਭਾਰੀ ਰੋਹ ਕਾਰਨ ਉਨ੍ਹਾਂ ਨੂੰ ਰਿਹਾਅ ਕਰ ਦਿਤਾ ਅਤੇ ਤੋਸ਼ੇਖਾਨੇ ਦੀਆਂ ਚਾਬੀਆਂ ਵੀ ਬਾਬਾ ਖੜਕ ਸਿੰਘ ਦੇ ਸਪੁਰਦ ਕਰ ਦਿਤੀਆਂ।

Baba Kharak Singh jiBaba Kharak Singh ji 1928-29 ਵਿਚ ਬਾਬਾ ਜੀ ਨੇ ਨਹਿਰੂ ਕਮੇਟੀ ਰਿਪੋਰਟ ਦਾ ਉਦੋਂ ਤੱਕ ਵਿਰੋਧ ਕੀਤਾ, ਜਦੋਂ ਤੱਕ ਕਾਂਗਰਸ ਪਾਰਟੀ ਨੇ ਇਸ ਨੂੰ ਰੱਦ ਕਰ ਕੇ ਬਾਬਾ ਜੀ ਦਾ ਦੇਸ਼ ਦੇ ਸੰਵਿਧਾਨ ਦੀ ਹਰ ਪ੍ਰਸਤਾਵਨਾ ਵਿਚ ਸਿੱਖਾਂ ਦੀ ਸਹਿਮਤੀ ਜ਼ਰੂਰੀ ਦਾ ਪ੍ਰਸਤਾਵ ਮਨਜ਼ੂਰ ਨਹੀਂ ਕਰ ਲਿਆ। ਦੇਸ਼ ਦੀ ਆਜ਼ਾਦੀ ਦੇ ਘੋਲ ਵਿਚ ਬਾਬਾ ਜੀ ਅਨੇਕਾਂ ਵਾਰ ਜੇਲ੍ਹ ਗਏ। 4 ਅਪ੍ਰੈਲ 1932 ਨੂੰ ਅੰਗਰੇਜ਼ ਹਕੂਮਤ ਨੇ ਬਾਬਾ ਖੜਕ ਸਿੰਘ ਜੀ ਨੂੰ ਕ੍ਰਿਪਾਨਾਂ ਤਿਆਰ ਕਰਨ ਵਾਲੀ ਫੈਕਟਰੀ ਲਾਉਣ ਦੇ ਦੋਸ਼ ਵਿਚ ਇਕ ਸਾਲ ਲਈ ਡੇਰਾ ਗਾਜ਼ੀ ਖਾਂ ਜੇਲ੍ਹ ਵਿਚ ਡੱਕ ਦਿੱਤਾ। ਬਾਅਦ ਵਿਚ ਸਜ਼ਾ ਵਿਚ ਤਿੰਨ ਸਾਲ ਦਾ ਵਾਧਾ ਕਰ ਦਿਤਾ ਗਿਆ।

Baba Kharak Singh jiBaba Kharak Singh ji ਇੱਥੇ ਅੰਗਰੇਜ਼ ਸਰਕਾਰ ਨੇ ਜੇਲ੍ਹ ਵਿਚ ਡੱਕੇ ਦੇਸ਼ ਭਗਤਾਂ ਦੀਆਂ ਦਸਤਾਰਾਂ ਤੇ ਗਾਂਧੀ ਟੋਪੀਆਂ ਜੇਲ੍ਹਰਾਂ ਨੇ ਜ਼ਬਰਦਸਤੀ ਉਤਾਰ ਦਿਤੀਆਂ, ਜਿਸ ਦੇ ਰੋਸ ਵਜੋਂ ਬਾਬਾ ਖੜਕ ਸਿੰਘ ਜੀ ਨੇ ਜੇਲ੍ਹ ਵਿਚ ਕੋਈ ਵੀ ਪੁਸ਼ਾਕ ਪਹਿਨਣ ਦਾ ਤਿਆਗ਼ ਕਰ ਦਿਤਾ। ਉਨ੍ਹਾਂ ਲਗਭਗ ਚਾਰ ਸਾਲ ਤਕ ਉਨ੍ਹਾਂ ਸਿਰਫ਼ ਕਛਹਿਰਾ ਅਤੇ ਕੱਕਾਰ ਹੀ ਪਹਿਨੇ। ਬਾਬਾ ਖੜਕ ਸਿੰਘ ਜੀ ਦੇ ਜੀਵਨ ਕਾਲ ਦਾ ਅੰਤ 96 ਵਰ੍ਹਿਆਂ ਦੀ ਉਮਰ ਭੋਗ ਕੇ 6 ਅਕਤੂਬਰ 1963 ਨੂੰ ਦਿੱਲੀ ਦੇ ਸਿਵਲ ਲਾਈਨਜ਼ ਵਿਚ ਉਨ੍ਹਾਂ ਦੇ ਨਿਵਾਸ ਵਿਖੇ ਅੰਤਾਂ ਦੀ ਬੇਕਸੀ ਦੇ ਆਲਮ ਵਿਚ ਹੋਇਆ।

S.G.P.CS.G.P.C ਸਿੱਖਾਂ ਦੇ ਇਸ ਬੇਤਾਜ ਬਾਦਸ਼ਾਹ ਬਾਬਾ ਖੜਕ ਸਿੰਘ ਜੀ ਦੀ ਮ੍ਰਿਤਕ ਦੇਹ ਨੂੰ ਜ਼ਿਲ੍ਹਾ ਮੁਕਤਸਰ ਦੀ ਮਲੋਟ ਤਹਿਸੀਲ ਦੇ ਪਿੰਡ ਸਿੱਖਵਾਲਾ ਵਿਚ ਸਿੱਖ ਧਰਮ ਦੀਆਂ ਰਹੁ ਰੀਤਾਂ ਅਨੁਸਾਰ ਅਗਨ ਭੇਟ ਕੀਤਾ ਗਿਆ। ਅੱਜ ਹਾਲਾਤ ਇਹ ਹਨ ਕਿ ਬਾਬਾ ਖੜਕ ਸਿੰਘ ਜਿਹੀਆਂ ਮਾਣ-ਮੱਤੀਆਂ ਸਖਸ਼ੀਅਤਾਂ ਸਾਡੇ ਚੇਤਿਆਂ ਵਿਚੋਂ ਗਵਾਚਦੀਆਂ ਜਾ ਰਹੀਆਂ ਨੇ ਜਦਕਿ ਅਜਿਹੇ ਸਮੇਂ ਨੌਜਵਾਨ ਪੀੜ੍ਹੀ ਨੂੰ ਕੌਮ ਦੇ ਇਤਿਹਾਸ ਤੋਂ ਜਾਣੂ ਕਰਵਾਉਣਾ ਹੋਰ ਵੀ ਜ਼ਰੂਰੀ ਹੈ....ਜਦੋਂ ਸਿੱਖਾਂ ਜਿਹੀ ਵਿਲੱਖਣ ਕੌਮ ਨੂੰ ਦੇਸ਼ ਦੇ ਜਮਹੂਰੀ ਢਾਂਚੇ ਵਿਚ ਇਕ ਘੱਟ ਗਿਣਤੀ ਹੋਣ ਦੇ ਨਾਤੇ ਅਨੇਕਾਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rupinder Kaur ਦੇ Father ਕੈਮਰੇ ਸਾਹਮਣੇ ਆ ਕੇ ਹੋਏ ਭਾਵੁਕ,ਦੱਸੀ ਪੂਰੀ ਅਸਲ ਕਹਾਣੀ, ਕਿਹਾ- ਮੇਰੀ ਧੀ ਨੂੰ ਵੀ ਮਿਲੇ..

14 Dec 2025 3:04 PM

Haryana ਦੇ CM Nayab Singh Saini ਨੇ VeerBal Divas ਮੌਕੇ ਸਕੂਲਾ 'ਚ ਨਿਬੰਧ ਲੇਖਨ ਪ੍ਰਤੀਯੋਗਿਤਾ ਦੀ ਕੀਤੀ ਸ਼ੁਰੂਆਤ

14 Dec 2025 3:02 PM

Zila Parishad Election : 'ਬੈਲੇਟ ਪੇਪਰਾਂ 'ਤੇ ਛਪੇ ਚੋਣ ਨਿਸ਼ਾਨ ਨੂੰ ਲੈ ਕੇ ਸਾਡੇ ਨਾਲ਼ ਹੋਇਆ ਧੱਕਾ'

14 Dec 2025 3:02 PM

Zila Parishad Elections Debate : "ਕਾਂਗਰਸ ਚੋਣ ਮੈਦਾਨ ਛੱਡ ਕੇ ਭੱਜੀ, ਓਹਦੇ ਪੱਲੇ ਕੁਝ ਨਹੀਂ'

14 Dec 2025 3:01 PM

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM
Advertisement