
ਲੁਧਿਆਣਾ, 20 ਨਵੰਬਰ (ਗੁਰਮਿੰਦਰ ਗਰੇਵਾਲ, ਮਹੇਸ਼ਇੰਦਰ ਸਿੰਘ ਮਾਂਗਟ) : ਸਥਾਨਕ ਸੋਫ਼ੀਆ ਚੌਕ ਵਿਖੇ ਪਲਾਸਟਿਕ ਉਤਪਾਦ ਨਾਲ ਸਬੰਧਤ ਇਕ ਫ਼ੈਕਟਰੀ ਵਿਚ ਅੱਜ ਸਵੇਰੇ ਭਿਆਨਕ ਅੱਗ ਲੱਗਣ ਨਾਲ ਜਿਥੇ ਪੰਜ ਮੰਜ਼ਲਾਂ ਇਮਾਰਤ ਢਹਿ ਢੇਰੀ ਹੋ ਗਏ ਉਥੇ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਤੇ ਫ਼ਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਸਣੇ ਦੋ ਦਰਜਨ ਦੇ ਕਰੀਬ ਲੋਕ ਮਲਬੇ ਹੇਠਾਂ ਦਬ ਗਏ ਤੇ ਫ਼ੈਕਟਰੀ 'ਚ ਪਿਆ ਮਾਲ ਸੜ ਜਾਣ ਸਮੇਤ ਲੱਖਾਂ ਰੁਪਏ ਦਾ ਨੁਕਾਸਨ ਹੋ ਜਾਣ ਦਾ ਅੰਦਾਜ਼ਾ ਹੈ। ਉਕਤ ਫ਼ੈਕਟਰੀ ਨਾਲ ਲੱਗਦੇ ਕੁੱਝ ਘਰ ਵੀ ਡਿੱਗ ਗਏ । ਮਿਲੀ ਜਾਣਕਾਰੀ ਮੁਤਾਬਕ ਸਵੇਰੇ ਕਰੀਬ ਅੱਠ ਵਜੇ ਦੇ ਕਰੀਬ ਅਮਰਪੁਰਾ ਇਲਾਕੇ ਵਿਖੇ ਅਮਰ ਸਨ ਗੋਲਾ ਨਾਂਅ ਦੀ ਪਲਾਸਟਿਕ ਉਤਪਾਦ ਤਿਆਰ ਕਰਨ ਵਾਲੀ ਇਕ ਫ਼ੈਕਟਰੀ 'ਚ ਅਚਾਨਕ ਅੱਗ ਲੱਗ ਗਈ ਤੇ ਵੇਖਦੇ ਹੀ ਵੇਖਦੇ ਅੱਗ ਨੇ ਪੂਰੀ ਫ਼ੈਕਟਰੀ ਨੂੰ ਲਪੇਟ ਵਿਚ ਲੈ ਲਿਆ। ਇਮਾਰਤ ਦੇ ਮਲਬੇ ਹੇਠ ਇਕ ਦਰਜਨ ਫ਼ਾਇਰ ਕਰਮਚਾਰੀਆਂ ਤੋਂ ਇਲਾਵਾ ਇਕ ਦਰਜਨ ਦੇ ਕਰੀਬ ਹੋਰ ਵਿਅਕਤੀਆਂ ਦੇ ਦਬੇ ਹੋਣ ਦਾ ਖ਼ਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ। ਸ਼ਾਮ ਸੱਤ ਵਜੇ ਤਕ ਦੋ ਫ਼ਾਇਰ ਕਰਮਚਾਰੀਆਂ ਅਤੇ ਇਕ ਹੋਰ ਵਿਅਕਤੀ ਦੀ ਲਾਸ਼ ਮਲਬੇ ਵਿਚੋਂ ਕੱਢੀ ਜਾ ਚੁਕੀ ਸੀ ਜਦੋਂ ਕਿ ਤਿੰਨ ਗੰਭੀਰ ਜ਼ਖ਼ਮੀਆਂ ਨੂੰ ਸੀਐਮਸੀ ਹਸਪਤਾਲ ਦਾਖ਼ਲ ਕਰਵਾਇਆ ਗਿਆ।
ਮ੍ਰਿਤਕ ਵਿਅਕਤੀ ਦੀ ਸ਼ਨਾਖ਼ਤ ਇੰਦਰਪਾਲ ਸਿੰਘ ਪ੍ਰਧਾਨ ਪੰਜਾਬ ਟੈਕਸੀ ਯੂਨੀਅਨ ਵਜੋਂ ਹੋਈ ਹੈ ਜਦੋਂ ਕਿ ਫ਼ਾਇਰ
ਕਰਮੀਆਂ ਦੀ ਹਾਲੇ ਤਕ ਪਛਾਣ ਨਹੀਂ ਹੋ ਸਕੀ ਸੀ ਜਿਸ ਸਮੇਂ ਅੱਗ ਲੱਗੀ ਉਸ ਸਮੇਂ ਫ਼ੈਕਟਰੀ ਅੰਦਰ ਕੰਮ ਚਲ ਰਿਹਾ ਸੀ। ਇਸ ਤੋਂ ਪਹਿਲਾਂ ਕਿ ਫ਼ਾਇਰ ਬ੍ਰਿਗੇਡ ਦੇ ਕਰਮਚਾਰੀ ਅੱਗ 'ਤੇ ਕਾਬੂ ਪਾਉਂਦੇ ਇਮਾਰਤ ਇਕ ਧਮਾਕੇ ਨਾਲ ਡਿੱਗ ਪਈ ਅਤੇ ਵੇਖਦੇ-ਵੇਖਦੇ ਇਮਾਰਤ ਨੇ ਮਲਬੇ ਦਾ ਰੂਪ ਧਾਰਨ ਕਰ ਲਿਆ। ਦਸਿਆ ਜਾ ਰਿਹਾ ਹੈ ਕਿ ਅੱਗ ਫ਼ੈਕਟਰੀ ਦੀ ਚੌਥੀ ਮੰਜ਼ਲ 'ਤੇ ਲੱਗੀ ਜਿਸ ਨੇ ਹੌਲੀ-ਹੌਲੀ ਦੂਜੀ ਮੰਜ਼ਲ ਨੂੰ ਵੀ ਅਪਣੀ ਗ੍ਰਿਫ਼ਤ 'ਚ ਲੈ ਲਿਆ। ਮੌਕੇ 'ਤੇ ਸਬੰਧਤ (ਬਾਕੀ ਸਫ਼ਾ 11 'ਤੇ)
ਥਾਣੇ ਦੀ ਪੁਲਿਸ ਵੀ ਪਹੁੰਚ ਗਈ ਤੇ ਫ਼ੈਕਟਰੀ ਦੁਆਲੇ ਇੱਕਠੇ ਹੋ ਰਹੇ ਲੋਕਾਂ ਨੂੰ ਅੱਗ ਵਾਲੇ ਸਥਾਨ ਤੋਂ ਦੂਰ ਰਹਿਣ ਲਈ ਆਖਿਆ ਤਾਂ ਜੋ ਹੋਰ ਕਿਸੇ ਜਾਨੀ ਨੁਕਸਾਨ ਹੋਣ ਤੋਂ ਬਚਿਆ ਜਾ ਸਕੇ। ਪੁਲਿਸ ਨੇ ਸਾਰੀ ਸਥਿਤੀ ਦਾ ਜ਼ਾਇਜ਼ਾ ਲਿਆ। ਜਿਵੇਂ ਜਿਵੇਂ ਸ਼ਾਮ ਹੋ ਰਹੀ ਸੀ ਐਨਡੀਆਰਐਫ਼, ਬੀਐਸਐਫ਼ ਨੇ ਬਚਾਅ ਕਾਰਜਾਂ ਵਿਚ ਤੇਜ਼ੀ ਲਿਆਉਂਣੀ ਸ਼ੁਰੂ ਕਰ ਦਿਤੀ। ਪ੍ਰਸ਼ਾਸਨ ਨੇ ਰਾਤ ਸਮੇਂ ਮਲਬਾ ਹਟਾਉਣ ਦਾ ਕੰਮ ਚਲਾਉਣ ਲਈ ਰੋਸ਼ਨੀ ਦਾ ਪ੍ਰਬੰਧ ਕਰ ਦਿਤਾ ਤੇ ਇਸ ਦੇ ਚਲਦਿਆਂ ਬਚਾਅ ਕਾਰਜ ਰਾਤ ਭਰ ਚੱਲਣਗੇ। ਪ੍ਰੰਤੂ ਇੰਝ ਜਾਪ ਰਿਹਾ ਹੈ ਕਿ ਬਿਲਡਿੰਗ ਦੇ ਮਲਬੇ ਨੂੰ ਹਟਾਉਣ ਲਈ ਹਾਲੇ ਚੌਵੀ ਘੰਟੇ ਤੋਂ ਵਧੇਰੇ ਸਮਾਂ ਲੱਗ ਸਕਦਾ ਹੈ। ਇਸ ਦੌਰਾਨ ਘਟਨਾ ਦਾ ਪਤਾ ਲੱਗਣ 'ਤੇ ਪੰਜਾਬ ਦੇ ਸਿਹਤ ਅਤੇ ਪਰਵਾਰ ਭਲਾਈ ਮੰਤਰੀ ਬ੍ਰਹਮ ਮਹਿੰਦਰਾ, ਲੋਕ ਸਭਾ ਮੈਂਬਰ ਸ. ਰਵਨੀਤ ਸਿੰਘ ਬਿੱਟੂ, ਸੁਰਿੰਦਰ ਡਾਬਰ, ਭਾਰਤ ਭੂਸ਼ਣ ਆਸ਼ੂ, ਸੰਜੇ ਤਲਵਾੜ, ਸਿਮਰਜੀਤ ਸਿੰਘ ਬੈਂਸ ਆਦਿ ਹੋਰ ਕਈ ਪ੍ਰਮੁੱਖ ਸ਼ਖ਼ਸੀਅਤਾਂ ਨੇ ਘਟਨਾ ਸਥਾਨ ਦਾ ਦੌਰਾ ਕੀਤਾ ਅਤੇ ਰਾਹਤ ਕਾਰਜਾਂ ਦਾ ਜਾਇਜ਼ਾ ਲਿਆ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ 'ਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਰਾਹਤ ਕਾਰਜ ਪੂਰੀ ਤਰ੍ਹਾਂ ਜਾਰੀ ਹਨ।ਮਲਬੇ ਹੇਠਾਂ ਫਸੇ ਲੋਕਾਂ ਦੀ ਤਦਾਦ ਹੋ ਸਕਦੀ ਹੈ ਜ਼ਿਆਦਾ: ਉਕਤ ਫ਼ੈਕਟਰੀ ਦੇ ਨੇੜਲੇ ਇਲਾਕੇ 'ਚ ਰਹਿੰਦੇ ਲੇਬਰ ਵਰਗ ਦੇ ਲੋਕਾਂ ਮੁਤਾਬਕ ਇਸ ਫ਼ੈਕਟਰੀ ਅੰਦਰ ਸੈਂਕੜੇ ਦੇ ਕਰੀਬ ਲੇਬਰ ਕੰਮ ਕਰਦੀ ਸੀ। ਤਿੰਨ ਦਰਜਨ ਤੋਂ ਵੱਧ ਮਜ਼ਦੂਰ ਤਾਂ ਫ਼ੈਕਟਰੀ ਦੇ ਅੰਦਰ ਹੀ ਰਾਤ ਸਮੇਂ ਪੈਂਦੇ ਸਨ ਅਤੇ ਬਾਕੀ ਪੰਜ ਦਰਜਨ ਦੇ ਕਰੀਬ ਮਜ਼ਦੂਰ ਦੂਜੇ ਸਥਾਨਾਂ 'ਤੇ ਕਿਰਾਏ ਦੇ ਮਕਾਨਾਂ ਵਿਚ ਰਹਿੰਦੇ ਸਨ।