RBI ਦਾ ਅਰਬਾਂ ਦਾ ਕੈਸ਼ ਲੈ ਕੇ ਜਾ ਰਹੀ ਟ੍ਰੇਨ ਪਟੜੀ ਤੋਂ ਉਤਰੀ
Published : Feb 26, 2018, 11:42 am IST
Updated : Feb 26, 2018, 6:12 am IST
SHARE ARTICLE

ਨਵੀਂ ਦਿੱਲੀ-ਦੇਵਾਸ ਐਕਸਪ੍ਰੈਸ ਟਰੇਨ ਦੇ 2 ਸਪੈਸ਼ਲ ਕੋਚ ਸਹਾਰਨਪੁਰ 'ਚ ਪਟੜੀ ਤੋਂ ਉਤਰ ਗਈ। ਇਨ੍ਹਾਂ 'ਚ ਭਾਰਤੀ ਰਿਜ਼ਰਵ ਬੈਂਕ ਦਾ ਅਰਬਾਂ ਰੁਪਏ ਦਾ ਕੈਸ਼ ਹੈ। ਕੋਚ ਦੇ ਪਟੜੀ ਤੋਂ ਉਤਰਨ ਦਾ ਕਾਰਨ ਕਾਂਟਾਮੈਨ ਨੂੰ ਮੰਨਿਆ ਜਾ ਰਿਹਾ ਹੈ। ਗੱਡੀ ਸੰਖਿਆ 14317 ਉਜੈਨ ਦੇਹਰਾਦੂਨ ਉਜੈਨੀ ਐਕਸਪ੍ਰੈਸ ਐਤਵਾਰ ਨੂੰ ਅੱਧਾ ਘੰਟਾ ਦੇਰੀ ਨਾਲ ਸ਼ਾਮ 3.30 ਵਜੇ ਸਹਾਰਨਪੁਰ ਪਹੁੰਚੀ।



ਉਜੈਨੀ ਐਕਸਪ੍ਰੈਸ 'ਚ ਹੀ ਦੇਵਾਸ ਤੋਂ ਚੰਡੀਗੜ੍ਹ ਦੇ ਦੋ ਸਪੈਸ਼ਲ ਕੋਚ ਲੱਗੇ ਸਨ ਜਿਨ੍ਹਾਂ ਨੂੰ ਸਹਾਰਨਪੁਰ ਸਟੇਸ਼ਨ ਤੋਂ ਵੱਖ ਕੀਤਾ ਗਿਆ। ਇਨ੍ਹਾਂ ਦੋਵਾਂ ਕੋਟ ਦਾ ਨੰਬਰ ਇਕ ਹੀ ਸੀ ਅਤੇ ਇਨ੍ਹਾਂ 'ਚ ਰਿਜ਼ਰਵ ਬੈਂਕ ਦਾ ਕੈਸ਼ ਭਰਿਆ ਹੋਣਾ ਦੱਸਿਆ ਗਿਆ।


ਟਰੇਨ ਦੀ ਸੁਰੱਖਿਆ ਲਈ ਇਕ ਪਲਾਟੂਨ ਪੀ.ਏ.ਸੀ., ਆਰ.ਪੀ.ਐੱਫ. ਸਮੇਤ ਯੂ.ਪੀ.ਪੀ. ਦੇ ਜਵਾਨ ਨਾਲ ਚੱਲ ਰਹੇ ਸਨ। ਇਨ੍ਹਾਂ ਕੋਚ ਨੂੰ ਸੋਮਵਾਰ ਦੀ ਸਵੇਰ ਸਦਭਾਵਨਾ ਐਕਸਪ੍ਰੈਸ ਤੋਂ ਚੰਡੀਗੜ੍ਹ ਭੇਜਿਆ ਜਾਣਾ ਸੀ। ਸ਼ੰਟਿੰਗ ਇੰਜਨ ਵਰਗੇ ਹੀ ਕੋਚ ਨੂੰ ਲੈ ਕੇ ਕਚਹਰੀ ਪੁਲ ਤੋਂ ਅੱਗੇ ਢਮੋਲਾ ਨਦੀ ਦੇ ਨੇੜੇ ਪਹੁੰਚਿਆ ਤਾਂ ਅਚਾਨਕ ਇਕ ਕੋਚ ਦੇ ਪਹੀਏ ਪਟੜੀ ਤੋਂ ਉਤਰ ਗਏ।

SHARE ARTICLE
Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement