ਸ਼ਾਹਰੁਖ ਖਾਨ ਦੇ ਮੁਰੀਦ ਹੋਏ ਬ੍ਰਾਜ਼ੀਲ ਦੇ ਮਸ਼ਹੂਰ ਲੇਖਕ ਪਾਉਲੋ ਕੋਲਹੋ, ਅਦਾਕਾਰ ਨੂੰ ਦੱਸਿਆ ਕਿੰਗ

ਏਜੰਸੀ

ਮਨੋਰੰਜਨ, ਬਾਲੀਵੁੱਡ

ਉਹਨਾਂ ਨੇ ਆਪਣੇ ਟਵਿੱਟਰ ਹੈਂਡਲ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ

Author Paulo Coelho and Shah Rukh Khan's heartwarming exchange of tweets

 

ਮੁੰਬਈ: ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖਾਨ ਇਹਨੀਂ ਦਿਨੀਂ ਆਪਣੀ ਫਿਲਮ 'ਪਠਾਨ' ਨੂੰ ਲੈ ਕੇ ਕਾਫੀ ਸੁਰਖੀਆਂ 'ਚ ਹਨ। ਇਸ ਫਿਲਮ ਨਾਲ ਉਹਨਾਂ ਨੇ ਚਾਰ ਸਾਲ ਬਾਅਦ ਪਰਦੇ 'ਤੇ ਵਾਪਸੀ ਕੀਤੀ ਹੈ। ਪ੍ਰਸ਼ੰਸਕ ਉਹਨਾਂ ਦੀ ਫਿਲਮ 'ਪਠਾਨ' ਦੇਖ ਕੇ ਉਹਨਾਂ ਦੀ ਵਾਪਸੀ ਦਾ ਜਸ਼ਨ ਮਨਾ ਰਹੇ ਹਨ। ਇਸ ਦੇ ਨਾਲ ਹੀ ਬ੍ਰਾਜ਼ੀਲ ਦੇ ਮਸ਼ਹੂਰ ਲੇਖਕ ਪਾਉਲੋ ਕੋਲਹੋ ਵੀ ਸ਼ਾਹਰੁਖ ਖਾਨ ਦੇ ਮੁਰੀਦ ਹੋ ਗਏ ਹਨ।

ਉਹਨਾਂ ਨੇ ਆਪਣੇ ਟਵਿੱਟਰ ਹੈਂਡਲ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ ਜੋ ਫਿਲਮ 'ਪਠਾਨ' ਦੀ ਸਕ੍ਰੀਨਿੰਗ ਦੌਰਾਨ ਸ਼ਾਹਰੁਖ ਖਾਨ ਦੀ ਉਹਨਾਂ ਦੇ ਪ੍ਰਸ਼ੰਸਕਾਂ ਨਾਲ ਮੁਲਾਕਾਤ ਦੌਰਾਨ ਦੀ ਹੈ। ਇਸ ਵੀਡੀਓ ਵਿਚ ਅਦਾਕਾਰ ਮੰਨਤ ਦੇ ਬਾਹਰ ਆਪਣੀ ਫਿਲਮ ਦੀ ਸਫਲਤਾ ਲਈ ਪ੍ਰਸ਼ੰਸਕਾਂ ਦਾ ਧੰਨਵਾਦ ਕਰ ਰਹੇ ਹਨ।  

ਲੇਖਕ ਪਾਉਲੋ ਕੋਲਹੋ ਨੇ ਵੀਡੀਓ ਨੂੰ ਸਾਂਝਾ ਕੀਤਾ ਅਤੇ ਲਿਖਿਆ, “ਕਿੰਗ, ਲੇਜੈਂਡ , ਦੋਸਤ। ਪਰ ਸਭ ਤੋਂ ਵੱਧ ਇਕ ਮਹਾਨ ਅਭਿਨੇਤਾ (ਜੋ ਉਹਨਾਂ ਨੂੰ ਪੱਛਮ ਵਿਚ ਨਹੀਂ ਜਾਣਦੇ, ਮੈਂ ਜ਼ੋਰਦਾਰ ਸਿਫਾਰਸ਼ ਕਰਦਾ ਹਾਂ 'ਮਾਈ ਨੇਮ ਇਜ਼ ਖਾਨ - ਐਂਡ ਆਈ ਐਮ ਨੋਟ ਆ ਟੈਰਾਰਿਸਟ।“ ਉਹਨਾਂ ਦੇ ਟਵੀਟ ਦਾ ਜਵਾਬ ਦਿੰਦੇ ਹੋਏ ਸ਼ਾਹਰੁਖ ਖਾਨ ਨੇ ਲਿਖਿਆ, ''ਤੁਸੀਂ ਹਮੇਸ਼ਾ ਮੇਰੇ ਦੋਸਤ ਹੋ। ਜਲਦੀ ਮਿਲਦੇ ਹਾਂ !!”

ਦੱਸ ਦੇਈਏ ਕਿ ਫਿਲਮ ‘ਪਠਾਨ’ ਵਿਚ ਸ਼ਾਹਰੁਖ ਖਾਨ ਤੋਂ ਇਲਾਵਾ ਦੀਪਿਕਾ ਪਾਦੂਕੋਣ ਅਤੇ ਜੌਨ ਅਬ੍ਰਾਹਮ ਵੀ ਅਹਿਮ ਭੂਮਿਕਾਵਾਂ ਵਿਚ ਹਨ। ਫਿਲਮ ਬਾਕਸ ਆਫਿਸ 'ਤੇ ਜ਼ਬਰਦਸਤ ਕਮਾਈ ਕਰ ਰਹੀ ਹੈ।