ਸੋਨੂੰ ਸੂਦ ਫਿਲਮ ‘ਕਿਸਾਨ’ ਦੇ ਜ਼ਰੀਏ ਬਿਆਨ ਕਰਨਗੇ ਕਿਸਾਨੀ ਦਰਦ, ਦੇਖੋ ਤਸਵੀਰਾਂ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਸੋਨੂੰ ਸੂਦ ਨੂੰ ਨਵੀਂ ਫਿਲਮ ਮਿਲੀ ਕਿਸਾਨ...

kissan with sonu sood

ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਕਾਰਨ ਹੋਏ ਲਾਕਡਾਉਨ ‘ਚ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰ ਪਹੁੰਚਾਉਣ ਅਤੇ ਉਨ੍ਹਾਂ ਦੇ ਖਾਣ-ਪੀਣ ਦਾ ਇੰਤਜ਼ਾਮ ਕਰਨ ਦੇ ਲਈ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਦੀ ਪੂਰੀ ਦੁਨੀਆ ‘ਚ ਵਾਹ-ਵਾਹ ਹੋਈ ਸੀ। ਸੋਨੂੰ ਸੂਦ ਹਾਲੇ ਵੀ ਜਰੂਰਤਵੰਦ ਲੋਕਾਂ ਦੀ ਮੱਦਦ ਕਰਦੇ ਰਹਿੰਦੇ ਹਨ, ਇਸ ਤਰ੍ਹਾਂ ਉਹ ਹਮੇਸ਼ਾ ਚਰਚਾ ਦਾ ਵਿਸ਼ਾ ਵੀ ਬਣੇ ਰਹਿੰਦੇ ਹਨ ਇਸਦੇ ਨਾਲ ਹੀ ਕੇਂਦਰ ਸਰਕਾਰ ਵੱਲੋਂ ਬਣਾਏ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਚੱਲ ਰਹੇ ਕਿਸਾਨੀ ਅੰਦੋਲਨ 'ਚ ਪੂਰੇ ਦੇਸ਼ ਵਿਚ ਧਰਨਾ ਪ੍ਰਦਰਸ਼ਨ ਜਾਰੀ ਹੈ।

ਦੇਸ਼ ਦੇ ਅੰਨਦਾਤੇ ਨੂੰ ਅਪਣੇ ਹੱਕਾਂ ਦੇ ਲਈ ਸੜਕਾਂ 'ਤੇ ਕੜਾਕੇ ਦੀ ਠੰਡ 'ਚ ਸੜਕਾਂ 'ਤੇ ਸੌਣਾ, ਬਹੁਤ ਹੀ ਮੁਸ਼ਕਿਲ ਦੌਰ ਹੈ ਉਥੇ ਹੀ ਹੁਣ ਸੋਨੂੰ ਸੂਦ ਅਪਣੀ ਨਵੀਂ ਫਿਲਮ ਦੇ ਜ਼ਰੀਏ ਕਿਸਾਨ ਦਾ ਰੋਲ ਅਦਾ ਕਰਨਗੇ, ਫਿਲਮ ਦਾ ਨਾਮ ‘ਕਿਸਾਨ’ ਹੈ। ਇਸ ਫਿਲਮ ਵਿਚ ਸੋਨੂੰ ਸੂਦ ਲੀਡ ਰੋਲ ਵਾਲੀ ਫਿਲਮ ‘ਕਿਸਾਨ’ ਨੂੰ ਈ ਨਿਵਾਸ ਡਾਇਰੈਕਟ ਕਰਨਗੇ।

ਇਸ ਫਿਲਮ ਨੂੰ ਰਾਜ ਛਾਂਡਿਲਅ ਪ੍ਰੀਡੀਊਸ ਕਰਨ ਜਾ ਰਹੇ ਹਨ ਜਿਨ੍ਹਾਂ ਨੇ ਆਯੂਸ਼ਮਾਨ ਖ਼ੁਰਾਨਾ ਦੀ ਸੁਪਰਹਿੱਟ ਫਿਲਮ ‘ਡ੍ਰੀਮਗਰਲ’ ਦਾ ਡਾਇਰੈਕਸ਼ਨ ਕੀਤਾ ਸੀ। ਹਾਲੇ ਫਿਲਮ ਦੇ ਬਾਕੀ ਕਲਾਕਾਰਾਂ/ਅਦਾਕਾਰਾਂ ਦਾ ਐਲਾਨ ਨਹੀਂ ਹੋਇਆ ਹੈ। ਸੋਨੂੰ ਸੂਦ ਨੂੰ ਮਿਲੀ ਇਸ ਨਵੀਂ ਫਿਲਮ ਦੇ ਲਈ ਬਾਲੀਵੁੱਡ ਦੇ ਮੈਗਾਸਟਾਰ ਅਮਿਤਾਭ ਬੱਚਨ ਨੇ ਵੀ ਸੋਸ਼ਲ ਮੀਡੀਆ ਦੀ ਮਾਧੀਅਮ ਜ਼ਰੀਏ ਵਧਾਈ ਦਿੱਤੀ ਹੈ।

ਅਮਿਤਾਭ ਬੱਚਨ ਨੇ ਅਪਣੇ ਇਕ ਟਵੀਟ ਵਿਚ ਲਿਖਿਆ ਹੈ, ਸੋਨੂੰ ਸੂਦ ਦੇ ਲੀਡ ਰੋਲ ਵਾਲੀ ਅਤੇ ਈ ਨਿਵਾਸ ਦੇ ਡਾਇਰੈਕਸ਼ਨ ‘ਚ ਬਨਣ ਵਾਲੀ ‘ਕਿਸਾਨ’ ਦੇ ਲਈ ਸ਼ੁਭਕਾਮਨਾਵਾਂ।’