ਸਲਮਾਨ ਦੇ ਭਾਣਜੇ ਦੀ ਕਿਊਟ ਵੀਡੀਓ ਸ਼ੋਸ਼ਲ ਮੀਡੀਆ 'ਤੇ ਹੋਈ ਵਾਇਰਲ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਹਾਲ ਹੀ 'ਚ ਸਲਮਾਨ ਦੀ ਭੈਣ ਅਰਪਿਤਾ ਨੇ ਅਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਬਹੁਤ ਹੀ ਕਿਊਟ ਜਿਹੀ ਵੀਡੀਓ ਸ਼ੇਅਰ ਕੀਤੀ ਹੈ ਜਿਸ ਵਿਚ ਸਲਮਾਨ ਖਾਨ ਦੇ ਪਿਤਾ...

Salman Khan and Salim Khan with Ahil Sharma

ਮੁੰਬਈ : ਹਾਲ ਹੀ 'ਚ ਸਲਮਾਨ ਦੀ ਭੈਣ ਅਰਪਿਤਾ ਨੇ ਅਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਬਹੁਤ ਹੀ ਕਿਊਟ ਜਿਹੀ ਵੀਡੀਓ ਸ਼ੇਅਰ ਕੀਤੀ ਹੈ ਜਿਸ ਵਿਚ ਸਲਮਾਨ ਖਾਨ ਦੇ ਪਿਤਾ ਸਲੀਮ ਖਾਨ 2 ਸਾਲ ਦੇ ਨਾਤਿਨ ਆਹਿਲ ਸ਼ਰਮਾ ਦੇ ਨਾਲ ਖੇਡਦੇ ਨਜ਼ਰ ਆ ਰਹੇ ਹਨ। ਵੀਡੀਓ ਵਿਚ ਉਹ ਆਹਿਲ ਲਈ ਘੋੜਾ ਬਣੇ ਹਨ ਅਤੇ ਉਸ ਨੂੰ ਅਪਣੀ ਪਿੱਠ 'ਤੇ ਬਿਠਾ ਕੇ ਸਵਾਰੀ ਕਰਵਾ ਰਹੇ ਹਨ।

ਵੀਡੀਓ ਵਿਚ ਨਾਨਾ ਸਲੀਮ ਦੋਹਤਾ ਨੂੰ ਪੁੱਛ ਰਹੇ ਹਨ ਕਿ ਕਿਥੇ ਜਾਣ ਦਾ ਹੈ।  ਇੰਨਾ ਹੀ ਨਹੀਂ ਨਾਲ ਹੀ ਆਹਿਲ ਦੇ ਮਾਮਾ ਸਲਮਾਨ ਵੀ ਹੈ, ਜੋ ਉਸਨੂੰ ਫੜ੍ਹੇ ਹੋਏ ਹੈ। ਭਾਣਜੇ ਦੇ ਹੱਥ ਵਿਚ ਗੌਗਲ ਹੈ, ਜਿਸ ਨੂੰ ਮਾਮਾ ਸਲਮਾਨ ਭਾਣਜੇ ਨੂੰ ਗੌਗਲ ਲਗਾਉਣ ਲਈ ਕਹਿ ਰਹੇ ਹਨ। ਆਹਿਲ ਦੀ ਮੱਮੀ ਅਰਪਿਤਾ ਖਾਨ  ਸ਼ਰਮਾ ਨੇ ਅਪਣੇ ਇੰਸਟਾਗ੍ਰਾਮ 'ਤੇ ਨਾਨਾ - ਮਾਮਾ ਦੇ ਨਾਲ ਬੇਟੇ ਦਾ ਵੀਡੀਓ ਵੀ ਸ਼ੇਅਰ ਕੀਤਾ ਹੈ। ਇਸ ਤੋਂ ਪਹਿਲਾਂ ਵੀ ਅਰਪਿਤਾ ਨੇ ਅਜਿਹਾ ਹੀ ਇਕ ਵੀਡੀਓ ਸ਼ੇਅਰ ਕੀਤਾ ਸੀ। ਵੀਡੀਓ ਸ਼ੇਅਰ ਕਰ ਉਨ੍ਹਾਂ ਨੇ ਕੈਪਸ਼ਨ ਲਿਖਿਆ -  ਸੰਡੇ - ਫਨਡੇ, ਫੈਮਿਲੀ ਟਾਈਮ ਵਿਦ ਨਾਨਾ - ਮਾਮੂ।

Salman Khan and Salim Khan with Ahil Sharma

ਦੱਸ ਦਈਏ ਕਿ ਆਹਿਲ, ਖਾਨ ਪਰਵਾਰ ਵਿਚ ਸੱਭ ਦੇ ਲਾਡਲੇ ਹਨ। ਅਕਸਰ ਮਾਮਾ ਸਲਮਾਨ ਖਾਨ ਨੂੰ ਵੀ ਉਨ੍ਹਾਂ  ਦੇ ਨਾਲ ਖੇਡਦੇ ਵੇਖਿਆ ਜਾਂਦਾ ਹੈ। ਅਰਪਿਤਾ ਨੇ 2014 ਵਿਚ ਬੁਆਇਫ੍ਰੈਂਡ ਅਯੁਸ਼ ਸ਼ਰਮਾ ਨਾਲ ਵਿਆਹ ਕੀਤਾ ਸੀ। ਆਯੁਸ਼ ਸ਼ਰਮਾ ਪਹਿਲਾਂ ਅਪਣੇ ਪਿਤਾ ਦੇ ਬਿਜ਼ਨਸ ਨੂੰ ਸੰਭਾਲਦੇ ਸਨ। 2018 ਵਿਚ ਆਯੁਸ਼ ਨੇ ਸਲਮਾਨ ਦੇ ਪ੍ਰੋਡਕਸ਼ਨ ਵਿਚ ਬਣੀ ਫ਼ਿਲਮ ਲਵਯਾਤਰੀ ਨਾਲ ਬਾਲੀਵੁਡ ਵਿਚ ਡੈਬਿਊ ਕੀਤਾ ਸੀ। ਹਾਲਾਂਕਿ ਇਹ ਫ਼ਿਲਮ ਬਾਕਸ ਆਫ਼ਿਸ 'ਤੇ ਕੁੱਝ ਖਾਸ ਕਮਾਲ ਨਹੀਂ ਵਿਖਾ ਪਾਈ।