5G Network: ਦਿੱਲੀ ਹਾਈ ਕੋਰਟ ਨੇ ਖਾਰਜ ਕੀਤੀ ਜੂਹੀ ਚਾਵਲਾ ਦੀ ਪਟੀਸ਼ਨ, ਲਗਾਇਆ 20 ਲੱਖ ਦਾ ਜ਼ੁਰਮਾਨਾ

ਏਜੰਸੀ

ਮਨੋਰੰਜਨ, ਬਾਲੀਵੁੱਡ

ਦਿੱਲੀ ਹਾਈ ਕੋਰਟ ਨੇ ਬਾਲੀਵੁੱਡ ਅਦਾਕਾਰਾ ਜੂਹੀ ਚਾਵਲਾ ਦੀ 5ਜੀ ਵਾਇਰਲੈੱਸ ਨੈਟਵਰਕ ਤਕਨੀਕ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ।

HC dismisses Juhi Chawla’s suit against 5G technology

ਨਵੀਂ ਦਿੱਲੀ: ਦਿੱਲੀ ਹਾਈ ਕੋਰਟ Delhi High Court) ਨੇ ਬਾਲੀਵੁੱਡ ਅਦਾਕਾਰਾ ਜੂਹੀ ਚਾਵਲਾ (Juhi Chawla) ਦੀ 5ਜੀ ਵਾਇਰਲੈੱਸ ਨੈਟਵਰਕ (5G Network) ਤਕਨੀਕ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ। ਇਸ ਦੇ ਨਾਲ ਹੀ ਅਦਾਲਤ ਨੇ ਸਖ਼ਤ ਟਿੱਪਣੀ ਕਰਦੇ ਹੋਏ ਜੂਹੀ ’ਤੇ 20 ਲੱਖ ਰੁਪਏ ਦਾ ਜ਼ੁਰਮਾਨਾ ਵੀ ਲਗਾਇਆ ਹੈ।

ਇਹ ਵੀ ਪੜ੍ਹੋ: ਭਾਰਤੀ ਪਹਿਲਵਾਨ ਮਲਿਕ ਡੋਪ ਟੈਸਟ 'ਚੋਂ ਹੋਏ ਫੇਲ੍ਹ, ਅਸਥਾਈ ਤੌਰ 'ਤੇ ਕੀਤਾ ਗਿਆ ਮੁਅੱਤਲ

ਦੱਸ ਦਈਏ ਕਿ ਇਸ ਤੋਂ ਪਹਿਲਾਂ ਹਾਈ ਕੋਰਟ ਨੇ ਭਾਰਤ ਵਿਚ 5ਜੀ ਤਕਨੀਕ ਨੂੰ ਲਾਗੂ ਕਰਨ ਖਿਲਾਫ਼ ਜੂਹੀ ਚਾਵਲਾ ਦੀ ਪਟੀਸ਼ਨ ’ਤੇ ਅਪਣਾ ਆਦੇਸ਼ ਸੁਰੱਖਿਅਤ ਰੱਖਿਆ ਸੀ। ਜੂਹੀ ਚਾਵਲਾ ਨੇ ਦੇਸ਼ ਵਿਚ 5ਜੀ ਵਾਇਰਲੈੱਸ ਨੈੱਟਵਰਕ ਸਥਾਪਤ ਕਰਨ ਖਿਲਾਫ਼ ਸੋਮਵਾਰ ਨੂੰ ਹਾਈ ਕੋਰਟ ਵਿਚ ਪਟੀਸ਼ਨ ਦਾਖਲ ਕੀਤੀ ਸੀ।

ਇਹ ਵੀ ਪੜ੍ਹੋ:  Fact Check: ਇਹ ਵੀਡੀਓ ਮੁਸਲਿਮ ਡਰਾਈਵਰ ਨਾਲ ਕੁੱਟਮਾਰ ਦਾ ਨਹੀਂ ਬਲਕਿ ਭਾਜਪਾ ਲੀਡਰ ਦਾ ਹੈ

ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਅਦਾਲਤ ਨੇ ਕਿਹਾ ਕਿ ਇਹ ਪਟੀਸ਼ਨ ਪੂਰੀ ਤਰ੍ਹਾਂ  ਮੀਡੀਆ ਪਬਲੀਸਿਟੀ ਲਈ ਦਾਖਲ ਕੀਤੀ ਗਈ ਹੈ।  ਕੋਰਟ ਨੇ ਸਵਾਲ ਕਰਦੇ ਹੋਏ ਜੂਹੀ ਨੂੰ ਕਿਹਾ ਕਿ ਕੀ ਸਾਡੇ ਤੱਕ ਪਹੁੰਚਣ ਤੱਕ ਤੁਸੀਂ ਸਰਕਾਰਾਂ ਨਾਲ ਪਹੁੰਚ ਕੀਤੀ ਸੀ? ਕੀ ਸਰਕਾਰ ਨੇ ਤੁਹਾਡੇ ਇਸ ਮਸਲੇ ‘ਤੇ ਕੋਈ ਵਿਚਾਰ ਨਹੀਂ ਕੀਤਾ?

ਇਹ ਵੀ ਪੜ੍ਹੋ: ਮਾਂ ਦੀ ਮਾਮੂਲੀ ਝਿੜਕ ਕਾਰਨ ਦੋ ਭੈਣਾਂ ਦੇ ਇਕਲੌਤੇ ਭਰਾ ਨੇ ਚੁੱਕਿਆ ਖੌਫਨਾਕ ਕਦਮ

ਪਟੀਸ਼ਨ ਵਿਚ ਜੂਹੀ ਨੇ ਦਲੀਲ ਦਿੱਤੀ ਸੀ ਕਿ 5-ਜੀ ਤਕਨੀਕ ਨਾਲ ਨਾਗਰਿਕਾਂ, ਜਾਨਵਰਾਂ, ਦਰੱਖਤਾਂ ਨੂੰ ਖਤਰਾ ਹੈ। ਉਹਨਾਂ ਕਿਹਾ ਕਿ ਜੇ 5-ਜੀ ਤਕਨੀਕ (5G Technology)  ਆਉਂਦੀ ਹੈ ਤਾਂ ਧਰਤੀ ‘ਤੇ ਅਜਿਹਾ ਕੋਈ ਵਿਅਕਤੀ, ਜਾਨਵਰ ਨਹੀਂ ਹੋਵੇਗਾ ਜੋ ਸਾਲ ਦੇ 365 ਦਿਨ ਰੈਡੀਏਸ਼ਨ ਤੋਂ ਬਚ ਪਾਵੇ। ਉਹਨਾਂ ਕਿਹਾ ਸੀ ਕਿ 5ਜੀ ਮਨੁੱਖਾਂ ਅਤੇ ਜਾਨਵਰਾਂ ਲਈ ਗੰਭੀਰ ਖਤਰਾ ਹੈ।