ਲੌਕਡਾਊਨ 'ਚ ਜ਼ਰੂਰਤਮੰਦਾਂ ਦਾ 'ਰੱਬ' ਸੋਨੂੰ ਸੂਦ, 50 ਕੁੜੀਆਂ ਨੂੰ ਨੌਕਰੀ ਦੇਣ ਦਾ ਕੀਤਾ ਵਾਅਦਾ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਧੰਨਬਾਦ ਦੀਆਂ ਸਾਡੀਆਂ ਇਹ ਭੈਣਾਂ ਇਕ ਹਫਤੇ ਦੇ ਅੰਦਰ ਚੰਗੀ ਨੌਕਰੀ ਕਰ ਰਹੀਆਂ ਹੋਣਗੀਆਂ। ਇਹ ਮੇਰਾ ਵਾਅਦਾ ਹੈ।

sonu sood

ਨਵੀਂ ਦਿੱਲੀ: ਕੋਰੋਨਾਵਾਇਰਸ ਕਾਰਨ ਲੱਗੇ ਲੌਕਡਾਊਨ ਦੌਰਾਨ ਗਰੀਬ ਲੋਕਾਂ ਦੀ ਰੋਜ਼ੀ ਰੋਟੀ ਦਾ ਕੋਈ ਸਾਧਨ ਨਹੀਂ ਰਿਹਾ। ਇਸ ਦੌਰਾਨ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਕੋਰੋਨਾ ਕਾਲ ਵਿਚ ਗਰੀਬਾਂ ਅਤੇ ਪ੍ਰਵਾਸੀ ਮਜ਼ਦੂਰਾਂ ਲਈ ਇਕ ਮਸੀਹੇ ਵਜੋਂ ਸਾਹਮਣੇ ਆਏ। ਕਈ ਕਾਮਿਆਂ ਲਈ ਸੋਨੂੰ ਸੂਦ ਵੱਲ਼ੋਂ ਮਦਦ ਸ਼ੁਰੂ ਹੋਈ ਤਾਂ ਸਿਆਸਤ ਵਿੱਚ ਪੈਰ ਰੱਖਣ ਦੀਆਂ ਖ਼ਬਰਾਂ ਨੇ ਜ਼ੋਰ ਫੜ ਲਿਆ।