Salman Khan ਨੇ OTT ਕੰਟੈਂਟ ’ਤੇ ਚੁੱਕੇ ਸਵਾਲ, “ਜੇ ਤੁਹਾਡੀ ਧੀ ਇਹ ਸਭ ਦੇਖੇ ਤਾਂ ਕਿਵੇਂ ਲੱਗੇਗਾ?”
ਕਿਹਾ: ਓਟੀਟੀ ਪਲੇਟਫਾਰਮਾਂ 'ਤੇ ਵੀ ਸੈਂਸਰਸ਼ਿਪ ਹੋਣੀ ਚਾਹੀਦੀ ਹੈ
ਮੁੰਬਈ: ਸਲਮਾਨ ਖਾਨ ਦਾ ਮੰਨਣਾ ਹੈ ਕਿ OTT ਪਲੇਟਫਾਰਮ ਤੋਂ ਅਸ਼ਲੀਲਤਾ ਖਤਮ ਹੋਣੀ ਚਾਹੀਦੀ ਹੈ। ਉਸ ਦਾ ਮੰਨਣਾ ਹੈ ਕਿ ਓਟੀਟੀ ਪਲੇਟਫਾਰਮਾਂ 'ਤੇ ਵੀ ਸੈਂਸਰਸ਼ਿਪ ਹੋਣੀ ਚਾਹੀਦੀ ਹੈ। ਸਲਮਾਨ ਨੇ ਕਿਹਾ ਕਿ ਅੱਜਕੱਲ੍ਹ 15-16 ਸਾਲ ਦੇ ਬੱਚੇ ਵੀ ਇਸ ਤਰ੍ਹਾਂ ਦਾ ਕੰਟੈਂਟ ਦੇਖ ਰਹੇ ਹਨ। ਸਲਮਾਨ ਦਾ ਕਹਿਣਾ ਹੈ ਕਿ ਅਸੀਂ ਭਾਰਤ ਵਰਗੇ ਦੇਸ਼ 'ਚ ਰਹਿੰਦੇ ਹਾਂ, ਸਾਨੂੰ ਇੰਨੀ ਅਸ਼ਲੀਲ ਸਮੱਗਰੀ ਨਹੀਂ ਦਿਖਾਉਣੀ ਚਾਹੀਦੀ। ਜੇਕਰ ਸਮੱਗਰੀ ਨੂੰ ਸਪਸ਼ਟ ਤੌਰ 'ਤੇ ਸੁਧਾਰਿਆ ਜਾਂਦਾ ਹੈ ਤਾਂ ਦਰਸ਼ਕਾਂ ਦੀ ਗਿਣਤੀ ਹੋਰ ਵਧੇਗੀ। ਸਲਮਾਨ ਦਾ ਕਹਿਣਾ ਹੈ ਕਿ ਉਹ ਨਹੀਂ ਮੰਨਦੇ ਕਿ OTT ਟੀਵੀ ਦਾ ਕੂਲਰ ਵਰਜ਼ਨ ਹੈ। ਉਹਨਾਂ ਕਿਹਾ ਕਿ ਉਹ 1989 ਤੋਂ ਫਿਲਮ ਇੰਡਸਟਰੀ ਵਿਚ ਕੰਮ ਕਰ ਰਹੇ ਹਨ। ਉਹਨਾਂ ਨੂੰ ਇਹ ਸਭ ਕਦੇ ਨਹੀਂ ਕਰਨਾ ਪਿਆ।
ਇਹ ਵੀ ਪੜ੍ਹੋ: ਥਾਣਾ ਫ਼ਤਹਿਗੜ੍ਹ ਸਾਹਿਬ ਦਾ SHO ਤੇ ਸਹਾਇਕ ਥਾਣੇਦਾਰ ਮੁਅੱਤਲ, ਦੁਰਵਿਵਹਾਰ ਕਰਨ ਦੇ ਲੱਗੇ ਇਲਜ਼ਾਮ
ਸਲਮਾਨ ਨੇ ਕਿਹਾ ਕਿ OTT 'ਤੇ ਅਸ਼ਲੀਲਤਾ, ਨੰਗੇਜ਼ ਅਤੇ ਗਾਲਾਂ ਨੂੰ ਰੋਕਿਆ ਜਾਣਾ ਚਾਹੀਦਾ ਹੈ। ਫਿਲਮਫੇਅਰ ਐਵਾਰਡਸ ਤੋਂ ਪਹਿਲਾਂ ਪ੍ਰੈੱਸ ਕਾਨਫਰੰਸ 'ਚ ਬੋਲਦਿਆਂ ਸਲਮਾਨ ਨੇ ਕਿਹਾ, 'ਹੁਣ ਹਰ ਕੋਈ ਫੋਨ 'ਤੇ ਅਜਿਹੀ ਸਮੱਗਰੀ ਦੇਖ ਰਿਹਾ ਹੈ ਅਤੇ ਛੋਟੇ ਬੱਚੇ ਵੀ ਇਸ ਤੱਕ ਪਹੁੰਚ ਕਰ ਸਕਦੇ ਹਨ। ਅੱਜ-ਕੱਲ੍ਹ ਬੱਚੇ ਪੜ੍ਹਾਈ ਦੇ ਬਹਾਨੇ ਡਿਵਾਈਸ ਲੈਂਦੇ ਹਨ ਅਤੇ ਇਸ ਵਿਚ ਇਹ ਸਭ ਕੁਝ ਦੇਖਦੇ ਹਨ। ਕੀ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਛੋਟੀ ਜਿਹੀ ਬੱਚੀ ਇਹ ਸਭ ਦੇਖੇ?
ਇਹ ਵੀ ਪੜ੍ਹੋ: ਐਲੋਨ ਮਸਕ ਨੇ ਫਿਰ ਬਦਲਿਆ Twitter ਦਾ ਲੋਗੋ, ਵਾਪਸ ਆਇਆ Blue Bird
ਸਲਮਾਨ ਖਾਨ ਨੇ ਉਹਨਾਂ ਕਲਾਕਾਰਾਂ 'ਤੇ ਵੀ ਨਿਸ਼ਾਨਾ ਸਾਧਿਆ ਜੋ ਅਜਿਹੇ ਪ੍ਰਾਜੈਕਟਾਂ 'ਚ ਕੰਮ ਕਰਨ ਲਈ ਆਪਣੀ ਸਹਿਮਤੀ ਦਿੰਦੇ ਹਨ। ਉਹਨਾਂ ਕਿਹਾ, 'ਤੁਸੀਂ ਲਵ ਮੇਕਿੰਗ ਸੀਨ, ਕਿਸਿੰਗ, ਐਕਸਪੋਜ਼ ਆਦਿ ਕੀਤੇ ਹਨ। ਇਹ ਸਭ ਕਰਨ ਤੋਂ ਬਾਅਦ ਜਦੋਂ ਤੁਸੀਂ ਆਪਣੀ ਬਿਲਡਿੰਗ ਵਿਚ ਦਾਖਲ ਹੁੰਦੇ ਹੋ, ਤਾਂ ਤੁਹਾਡਾ ਵਾਚ ਮੈਨ ਵੀ ਉਹੀ ਸਮੱਗਰੀ ਦੇਖ ਰਿਹਾ ਹੁੰਦਾ ਹੈ। ਮੈਨੂੰ ਲੱਗਦਾ ਹੈ ਕਿ ਸੁਰੱਖਿਆ ਦੇ ਨਜ਼ਰੀਏ ਤੋਂ ਵੀ ਇਹ ਸਹੀ ਨਹੀਂ ਹੈ’। ਸਾਨੂੰ ਇਹ ਸਭ ਕਰਨ ਦੀ ਲੋੜ ਕਿਉਂ ਹੈ? ਅਸੀਂ ਭਾਰਤ ਵਿਚ ਰਹਿੰਦੇ ਹਾਂ, ਲੋਕਾਂ ਨੂੰ ਕੁਝ ਸਾਫ਼-ਸੁਥਰੀ ਸਮੱਗਰੀ 'ਤੇ ਕੰਮ ਕਰਨਾ ਚਾਹੀਦਾ ਹੈ। ਵਿਚਕਾਰ ਵਿਚ ਤਾਂ ਬਹੁਤ ਜ਼ਿਆਦਾ ਹੋ ਗਿਆ ਸੀ।
ਇਹ ਵੀ ਪੜ੍ਹੋ: ਦੁਨੀਆਂ ਦੀ ਦੂਜੀ ਸਭ ਤੋਂ ‘ਅਮੀਰ’ ਲੀਗ ਹੈ IPL ਪਰ ਖਿਡਾਰੀਆਂ ਨੂੰ ਮੁਨਾਫ਼ਾ ਦੇਣ ਵਿਚ ਸਭ ਤੋਂ ਪਿੱਛੇ
ਸਲਮਾਨ ਨੇ ਇਸ ਪ੍ਰੈੱਸ ਕਾਨਫਰੰਸ 'ਚ ਨੌਜਵਾਨ ਕਲਾਕਾਰਾਂ 'ਤੇ ਵੀ ਵਿਅੰਗ ਕੱਸਿਆ। ਉਹਨਾਂ ਕਿਹਾ ਕਿ ਅੱਜ ਦੇ ਅਦਾਕਾਰ ਮਿਹਨਤੀ ਹੋਣ ਦੇ ਨਾਲ-ਨਾਲ ਪ੍ਰਤਿਭਾਸ਼ਾਲੀ ਵੀ ਹਨ ਪਰ ਫਿਰ ਵੀ ਉਹ (ਸਲਮਾਨ) ਉਹਨਾਂ ਤੋਂ ਹਾਰ ਨਹੀਂ ਮੰਨਣਗੇ। ਆਪਣੇ ਨਾਲ ਸ਼ਾਹਰੁਖ ਖਾਨ, ਆਮਿਰ ਖਾਨ, ਅਕਸ਼ੈ ਕੁਮਾਰ ਅਤੇ ਅਜੇ ਦੇਵਗਨ ਦਾ ਨਾਂ ਲੈਂਦਿਆਂ ਸਲਮਾਨ ਨੇ ਕਿਹਾ, 'ਅਸੀਂ ਇੰਨੀ ਜਲਦੀ ਸੰਨਿਆਸ ਨਹੀਂ ਲੈ ਰਹੇ ਹਾਂ। ਜਦੋਂ ਸਾਡੀਆਂ ਫਿਲਮਾਂ ਚੱਲਦੀਆਂ ਹਨ ਤਾਂ ਹੀ ਅਸੀਂ ਫੀਸਾਂ ਵਧਾਉਂਦੇ ਹਾਂ। ਇਸ ਨੂੰ ਦੇਖਦੇ ਹੋਏ ਨੌਜਵਾਨ ਕਲਾਕਾਰ ਵੀ ਆਪਣੀ ਫੀਸ ਵਧਾ ਦਿੰਦੇ ਹਨ, ਚਾਹੇ ਉਹਨਾਂ ਦੀ ਫਿਲਮ ਚੱਲੇ ਜਾਂ ਨਾ।
ਇਹ ਵੀ ਪੜ੍ਹੋ: MP ਸਿਮਰਨਜੀਤ ਸਿੰਘ ਮਾਨ ਨੇ ਹਲਕੇ ਦੀਆਂ ਸੜਕਾਂ ਤੇ ਓਵਰਬ੍ਰਿਜ ਦੇ ਨਿਰਮਾਣ ਸਬੰਧੀ ਕੇਂਦਰੀ ਮੰਤਰੀ ਨਾਲ ਕੀਤੀ ਮੁਲਾਕਾਤ
ਹਿੰਦੀ ਫਿਲਮਾਂ ਕਿਉਂ ਨਹੀਂ ਚੱਲ ਰਹੀਆਂ, ਸਲਮਾਨ ਨੇ ਇਸ ਦਾ ਕਾਰਨ ਵੀ ਦੱਸਿਆ। ਉਹਨਾਂ ਕਿਹਾ, 'ਮੈਂ ਲੰਬੇ ਸਮੇਂ ਤੋਂ ਸੁਣ ਰਿਹਾ ਹਾਂ ਕਿ ਹਿੰਦੀ ਫਿਲਮਾਂ ਨਹੀਂ ਚੱਲ ਰਹੀਆਂ ਹਨ। ਮੈਨੂੰ ਲੱਗਦਾ ਹੈ ਕਿ ਫਿਲਮਾਂ ਗਲਤ ਬਣ ਰਹੀਆਂ ਹਨ ਤਾਂ ਹੀ ਉਹ ਬਾਕਸ ਆਫਿਸ 'ਤੇ ਅਸਫਲ ਹੋ ਰਹੀਆਂ ਹਨ। ਨਿਰਮਾਤਾਵਾਂ ਨੂੰ ਲੱਗਦਾ ਹੈ ਕਿ ਉਹ ਬਿਹਤਰੀਨ ਫਿਲਮਾਂ ਬਣਾ ਰਹੇ ਹਨ ਪਰ ਅਸਲ 'ਚ ਅਜਿਹਾ ਨਹੀਂ ਹੈ। ਅੱਜ ਦੇ ਫਿਲਮ ਨਿਰਮਾਤਾ ਮਹਿਸੂਸ ਕਰਦੇ ਹਨ ਕਿ ਪੂਰਾ ਭਾਰਤ ਸਿਰਫ ਮੁੰਬਈ ਦੇ ਖਾਸ ਖੇਤਰਾਂ ਤੱਕ ਸੀਮਤ ਹੈ। ਹਾਲਾਂਕਿ ਇਹ ਦੇਸ਼ ਇਸ ਤੋਂ ਬਹੁਤ ਵੱਖਰਾ ਹੈ। ਅਸਲ ਭਾਰਤ ਰੇਲਵੇ ਸਟੇਸ਼ਨ ਦੇ ਦੂਜੇ ਪਾਸੇ ਦਿਖਾਈ ਦੇਵੇਗਾ।