ਆਲੋਕਨਾਥ ‘ਤੇ ਇਲਜ਼ਾਮ ਇਕ ਤਰਫਾ ਪਿਆਰ ਦਾ ਮਾਮਲਾ ਹੋ ਸਕਦਾ ਹੈ - ਕੋਰਟ

ਏਜੰਸੀ

ਮਨੋਰੰਜਨ, ਬਾਲੀਵੁੱਡ

ਅਦਾਕਾਰ ਆਲੋਕ ਨਾਥ ਦੇ ਵਿਰੁਧ ਲੇਖਕ ਅਤੇ ਪ੍ਰੋਡਿਊਸਰ ਵਿਨਤਾ ਨੰਦਾ ਨੇ ਸਰੀਰਕ ਸ਼ੋਸ਼ਣ.......

Alok Nath

ਨਵੀਂ ਦਿੱਲੀ : ਅਦਾਕਾਰ ਆਲੋਕ ਨਾਥ ਦੇ ਵਿਰੁਧ ਲੇਖਕ ਅਤੇ ਪ੍ਰੋਡਿਊਸਰ ਵਿਨਤਾ ਨੰਦਾ ਨੇ ਸਰੀਰਕ ਸ਼ੋਸ਼ਣ ਦੇ ਇਲਜ਼ਾਮ ਲਗਾਏ ਸਨ। ਇਸ ਮਾਮਲੇ ਵਿਚ ਮੁੰਬਈ ਕੋਰਟ ਨੇ ਕਿਹਾ ਕਿ ਔਰਤ ਕਥਿਤ ਦੋਸ਼ ਦੀ ਤਾਰੀਖ ਜਾਂ ਮਹੀਨਾ ਦੱਸਣ ਵਿਚ ਨਾਕਾਮ ਰਹੀ ਹੈ। ਮੀਡੀਆ ਰਿਪੋਰਟਸ ਦੇ ਮੁਤਾਬਕ ਮੁੰਬਈ ਦੀ ਸੈਸ਼ਨ ਕੋਰਟ ਨੇ ਆਲੋਕ ਨਾਥ ਦੀ ਗ੍ਰਿਫ਼ਤਾਰੀ ਨੂੰ ਪਹਿਲਾਂ ਜ਼ਮਾਨਤ ਦਿੰਦੇ ਹੋਏ ਕਿਹਾ ਕਿ ਇਸ ਸੰਦੇਹ ਤੋਂ ਮਨਾਹੀ ਨਹੀਂ ਕੀਤੀ ਜਾ ਸਕਦੀ ਹੈ ਕਿ ਇਲਜ਼ਾਮ ਅਪਣੇ ਨਿਜੀ ਫਾਇਦੇ ਲਈ ਲਗਾਏ ਗਏ ਹੋਣ ਅਤੇ ਸੈਸ਼ਨ ਅਦਾਲਤ ਦੇ ਜੱਜ ਐਸਐਸ ਓਝਾ ਨੇ ਆਲੋਕ ਨਾਥ ਨੂੰ 5 ਲੱਖ ਰੁਪਏ ਉਤੇ ਜ਼ਮਾਨਤ ਦਿਤੀ ਹੈ।

ਕੋਰਟ ਨੇ ਕਿਹਾ ਕਿ ਵਿਨਤਾ ਨੰਦਾ ਨੂੰ ਪੂਰੀ ਘਟਨਾ ਯਾਦ ਹੈ, ਪਰ ਘਟਨਾ ਦੀ ਤਾਰੀਖ ਅਤੇ ਮਹੀਨਾ ਯਾਦ ਨਹੀਂ ਹੈ। ਇਹ ਸਭ ਦੇਖਦੇ ਹੋਏ ਇਹ ਸੰਦੇਹ ਹੋ ਸਕਦੀ ਹੈ ਕਿ ਮੁਲਜ਼ਮ ਨੂੰ ਦੋਸ਼ ਵਿਚ ਝੂਠਾ ਫਸਾਇਆ ਗਿਆ ਹੋਵੇ। ਆਦੇਸ਼ ਵਿਚ ਮੁਨਸਫ਼ ਨੇ ਕਿਹਾ- ਔਰਤ ਨੇ ਜੋ ਇਲਜ਼ਾਮ ਲਗਾਏ ਹਨ ਹੋ ਸਕਦਾ ਹੈ ਕਿ ਉਹ ਉਨ੍ਹਾਂ ਦੇ  ਆਲੋਕਨਾਥ ਦੇ ਪ੍ਰਤੀ ਇਕ ਤਰਫਾ ਪਿਆਰ ਦੇ ਚਲਦੇ ਹੋਣ। ਅਦਾਕਾਰ ਦੇ ਵਿਰੁਧ ਸਾਫ਼ ਤੌਰ ਉਤੇ ਸ਼ਿਕਾਇਤ ਕਰਤਾ ਦੇ ਝੂਠੇ ਆਰੋਪਾਂ ਦੇ ਅਧਾਰ ਉਤੇ ਕੇਸ ਦਰਜ਼ ਹੋਇਆ। ਕੋਰਟ ਨੇ ਕਿਹਾ ਕਿ ਇਹ 1980 ਦੀ ਗੱਲ ਹੈ। ਮਿਸ ਨੰਦਾ ਅਤੇ ਆਲੋਕ ਨਾਥ ਦੀ ਪਤਨੀ ਆਸ਼ੂ ਚੰਡੀਗੜ੍ਹ ਕਾਲਜ ਵਿਚ ਦੋਸਤ ਸਨ।

ਇਹ ਦੋਨੋਂ ਇਕ ਪ੍ਰੋਡਕਸ਼ਨ ਯੂਨਿਟ ਵਿਚ ਕੰਮ ਕਰ ਰਹੀਆਂ ਸਨ। ਜਿਥੇ ਉਨ੍ਹਾਂ ਦੀ ਮੁਲਾਕਾਤ ਆਲੋਕ ਨਾਥ ਨਾਲ ਹੋਈ। ਇਥੇ ਤਿੰਨੋਂ ਹੀ ਲੋਕ ਚੰਗੇ ਦੋਸਤ ਬਣੇ। ਆਲੋਕ ਨਾਥ ਨੇ ਆਸ਼ੂ ਨੂੰ 1987 ਵਿਚ ਪ੍ਰਪੋਜ ਕੀਤਾ ਅਤੇ ਵਿਆਹ ਕਰ ਲਿਆ। ਉਸ ਦੌਰਾਨ ਸ਼ਿਕਾਇਤ ਕਰਤਾ ਨੂੰ ਲੱਗਿਆ ਕਿ ਉਹ ਇਕੱਲੀ ਹੋ ਗਈ ਹੈ ਕਿਉਂਕਿ ਉਸ ਨੇ ਅਪਣਾ ਸਭ ਤੋਂ ਵਧਿਆ ਦੋਸਤ ਖੋਹ ਦਿਤਾ ਸੀ। ਮੁਨਸਫ਼ ਨੇ ਕਿਹਾ ਕਿ ਸ਼ਾਇਦ ਆਲੋਕ ਨਾਥ ਦੇ ਵਿਰੁਧ ਸ਼ਿਕਾਇਤ ਕਰਤਾ ਦਾ ਇਲਜ਼ਾਮ ਉਨ੍ਹਾਂ ਦੇ ਇਕ ਤਰਫਾ ਪਿਆਰ ਤੋਂ ਪ੍ਰੇਰਿਤ ਹੋ ਸਕਦਾ ਹੈ।