Roadies Season 19 ਨਾਲ ਵਾਪਸੀ ਕਰੇਗੀ Rhea Chakraborty, ਜਾਣੋ ਪ੍ਰੋਮੋ ਵੀਡੀਓ ’ਚ ਕੀ ਕਿਹਾ

ਏਜੰਸੀ

ਮਨੋਰੰਜਨ, ਬਾਲੀਵੁੱਡ

ਇਸ ਪ੍ਰੋਮੋ ਵੀਡੀਓ 'ਚ ਰੀਆ ਬਲੈਕ ਆਊਟਫਿਟ 'ਚ ਬਿਲਕੁਲ ਨਵੇਂ ਅਵਤਾਰ 'ਚ ਨਜ਼ਰ ਆ ਰਹੀ ਹੈ।

Rhea Chakraborty to return with Roadies 19

 

ਮੁੰਬਈ: ਅਦਾਕਾਰਾ ਰਿਆ ਚੱਕਰਵਰਤੀ ਜਲਦ ਹੀ 'ਰੋਡੀਜ਼ ਸੀਜ਼ਨ 19' ਨਾਲ ਟੀਵੀ ਸਕ੍ਰੀਨ 'ਤੇ ਵਾਪਸੀ ਕਰਨ ਜਾ ਰਹੀ ਹੈ। ਰਿਆ, ਪ੍ਰਿੰਸ ਨਰੂਲਾ ਅਤੇ ਗੌਤਮ ਗੁਲਾਟੀ ਦੇ ਨਾਲ ਗੈਂਗ ਦੀ ਅਗਵਾਈ ਕਰੇਗੀ। ਚੈਨਲ ਨੇ ਸ਼ੋਅ ਦਾ ਪ੍ਰੋਮੋ ਰਿਲੀਜ਼ ਕਰ ਦਿੱਤਾ ਹੈ। ਇਸ ਪ੍ਰੋਮੋ ਵੀਡੀਓ 'ਚ ਰੀਆ ਬਲੈਕ ਆਊਟਫਿਟ 'ਚ ਬਿਲਕੁਲ ਨਵੇਂ ਅਵਤਾਰ 'ਚ ਨਜ਼ਰ ਆ ਰਹੀ ਹੈ।

ਇਹ ਵੀ ਪੜ੍ਹੋ: 5,000 ਰੁਪਏ ਰਿਸ਼ਵਤ ਲੈਂਦਾ ASI ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ

ਵੀਡੀਓ 'ਚ ਰਿਆ ਕਹਿ ਰਹੀ ਹੈ- “ਤੁਸੀਂ ਕੀ ਸੋਚਿਆ ਸੀ ਕਿ ਮੈਂ ਵਾਪਸ ਨਹੀਂ ਆਵਾਂਗੀ, ਡਰ ਜਾਵਾਂਗੀ... ਡਰਨ ਦੀ ਵਾਰੀ ਕਿਸੇ ਹੋਰ ਦੀ ਹੈ। ਆਡੀਸ਼ਨ ਤੇ ਮਿਲਦੇ ਹਾਂ..”। ਸ਼ੋਅ ਨਾਲ ਟੀਵੀ 'ਤੇ ਵਾਪਸੀ ਕਰਨ ਬਾਰੇ ਰਿਆ ਨੇ ਕਿਹਾ- ਮੈਂ 'ਰੋਡੀਜ਼ ਕਰਮਾ ਯਾ ਕਾਂਡ' ਦਾ ਹਿੱਸਾ ਬਣਨ ਲਈ ਬਹੁਤ ਉਤਸ਼ਾਹਿਤ ਹਾਂ। ਮੈਂ ਸੋਨੂੰ ਸੂਦ ਅਤੇ ਹੋਰ ਗੈਂਗ ਲੀਡਰਾਂ ਨਾਲ ਕੰਮ ਕਰਨ ਲਈ ਵੀ ਉਤਸ਼ਾਹਿਤ ਹਾਂ।

ਇਹ ਵੀ ਪੜ੍ਹੋ: ਕੀ ਹੈ ਅੰਮ੍ਰਿਤਪਾਲ ਸਿੰਘ ਦੇ ਸਾਥੀ ਪਪਲਪ੍ਰੀਤ ਸਿੰਘ ਦਾ ਪਿਛੋਕੜ?

ਇਸ ਸ਼ੋਅ ਦੌਰਾਨ ਮੈਨੂੰ ਆਪਣਾ ਉਹ ਪੱਖ ਸਾਹਮਣੇ ਲਿਆਉਣ ਦਾ ਮੌਕਾ ਮਿਲੇਗਾ ਜੋ ਕਿਸੇ ਤੋਂ ਡਰਦਾ ਨਹੀਂ ਹੈ। ਮੈਨੂੰ ਉਮੀਦ ਹੈ ਕਿ ਮੇਰੇ ਇਸ ਨਵੇਂ ਸਫ਼ਰ ਵਿਚ ਮੈਨੂੰ ਮੇਰੇ ਪ੍ਰਸ਼ੰਸਕਾਂ ਦਾ ਬਹੁਤ ਪਿਆਰ ਅਤੇ ਸਮਰਥਨ ਮਿਲੇਗਾ। ਇਸ ਪ੍ਰੋਮੋ ਵੀਡੀਓ ਤੋਂ ਇਲਾਵਾ ਚੈਨਲ ਨੇ 'ਰੋਡੀਜ਼ ਸੀਜ਼ਨ 19' ਦੇ ਨਵੀਂ ਥੀਮ - ਕਰਮਾ ਯਾ ਕਾਂਡ ਦਾ ਟੀਜ਼ਰ ਵੀ ਜਾਰੀ ਕੀਤਾ ਹੈ। ਇਸ ਸੀਜ਼ਨ 'ਚ ਸੋਨੂੰ ਸੂਦ ਵੀ ਨਜ਼ਰ ਆਉਣਗੇ।