‘ਗਰਮ ਧਰਮ ਢਾਬਾ’ ਦੀ ਸਫਲਤਾ ਤੋਂ ਬਾਅਦ ਧਰਮਿੰਦਰ ਹੁਣ ਲਿਆ ਰਹੇ ਹਨ 'ਹੀ ਮੈਨ' ਰੈਸਟੋਰੈਂਟ 

ਏਜੰਸੀ

ਮਨੋਰੰਜਨ, ਬਾਲੀਵੁੱਡ

ਧਰਮਿੰਦਰ ਨੇ ਆਪਣੇ ਟਵਿੱਟਰ ਅਕਾਉਂਟ ਤੋਂ ਇਹ ਜਾਣਕਾਰੀ ਦਿੱਤੀ

File

ਮੁੰਬਈ- ਬਾਲੀਵੁੱਡ ਅਭਿਨੇਤਾ ਧਰਮਿੰਦਰ ਸੋਸ਼ਲ ਮੀਡੀਆ 'ਤੇ ਆਪਣੀ ਜ਼ਿੰਦਗੀ ਦੀਆਂ ਕਈ ਅਹਿਮ ਗੱਲਾਂ ਸ਼ੇਅਰ ਕਰਦੇ ਹਨ ਅਤੇ ਹੁਣ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨੂੰ ਇਕ ਬਹੁਤ ਹੀ ਜ਼ਬਰਦਸਤ ਖ਼ਬਰ ਦਿੱਤੀ ਹੈ। ਧਰਮਿੰਦਰ ਨੇ ਆਪਣੇ ‘ਗਰਮ ਧਰਮ ਢਾਬਾ’ ਦੀ ਸਫਲਤਾ ਬਾਰੇ ਜਾਣਕਾਰੀ ਦਿੱਤੀ ਅਤੇ ਹੁਣ ਉਨ੍ਹਾਂ ਨੇ ਇੱਕ ਨਵਾਂ ਰੈਸਟੋਰੈਂਟ ਖੋਲ੍ਹਣ ਦਾ ਐਲਾਨ ਵੀ ਕੀਤਾ ਹੈ। 

ਇਸ ਤਰ੍ਹਾਂ, ਧਰਮਿੰਦਰ ਦੇ ਪ੍ਰਸ਼ੰਸਕਾਂ ਨੂੰ ਹੁਣ ਉਸ ਦੇ ਸ਼ਾਨਦਾਰ ਵਿਡੀਓਜ਼ ਅਤੇ ਫਿਲਮਾਂ ਤੋਂ ਇਲਾਵਾ ਬਹੁਤ ਸਵਾਦ ਖਾਣਾ ਮਿਲਣ ਜਾ ਰਿਹਾ ਹੈ। ਇੰਨਾ ਹੀ ਨਹੀਂ, ਧਰਮਿੰਦਰ ਦੇ ਇਸ ਰੈਸਟੋਰੈਂਟ ਦੀ ਖਾਸੀਅਤ ਇਹ ਹੈ ਕਿ ਖੇਤਾਂ ਤੋਂ ਸਿੱਧਾ ਖਾਣੇ ਦੀ ਮੇਜ ‘ਤੇ ਸਮਾਨ ਆਵੇਗਾ ਅਤੇ ਇਸ ਢਾਬੇ ਦਾ ਨਾਮ 'ਹੀ ਮੈਨ' ਹੋਵੇਗਾ। 

ਧਰਮਿੰਦਰ ਨੇ ਆਪਣੇ ਟਵਿੱਟਰ ਅਕਾਉਂਟ ਤੋਂ ਇਹ ਜਾਣਕਾਰੀ ਦਿੱਤੀ ਹੈ ਅਤੇ ਲਿਖਿਆ ਹੈ 'ਪਿਆਰੇ ਮਿੱਤਰੋ, ਮੇਰੇ ਰੈਸਟੋਰੈਂਟ 'ਗਰਮ ਧਰਮ ਢਾਬਾ' ਦੀ ਸਫਲਤਾ ਤੋਂ ਬਾਅਦ, ਹੁਣ ਮੈਂ ਐਲਾਨ ਕਰ ਰਿਹਾ ਹਾਂ ਕਿ ਅਸੀਂ ਖੇਤਾਂ ਤੋਂ ਸਿੱਧਾ ਖਾਨੇ ਦੀ ਮੇਜ ਦਾ ਕੰਸੈਪਟ ਵਾਲੇ ਰੈਸਟੋਰੈਂਟ ‘ਹੀ ਮੈਨ’ ਸ਼ੁਰੂ ਕਰਨ ਜਾ ਰਿਹਾ ਹਾਂ। 

ਮੈਂ ਤੁਹਾਡੇ ਪਿਆਰ ਅਤੇ ਸਤਿਕਾਰ ਦਾ ਦਿਲੋਂ ਸਤਿਕਾਰ ਕਰਦਾ ਹਾਂ। ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਪਿਆਰ ... ਤੁਹਾਡਾ ਧਰਮ।’ ਧਰਮਿੰਦਰ ਨੇ ਦੱਸਿਆ ਹੈ ਕਿ ਇਹ ਰੈਸਟੋਰੈਂਟ 14 ਫਰਵਰੀ ਯਾਨੀ ਵੈਲੇਨਟਾਈਨਜ਼ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ। ਹੀ ਮੈਨ ਰੈਸਟੋਰੈਂਟ ਕਰਨਾਲ ਹਾਈਵੇਅ 'ਤੇ ਹੋਵੇਗਾ। ਇਸ ਤਰ੍ਹਾਂ, ਧਰਮਿੰਦਰ ਅਤੇ ਦਿਓਲ ਪਰਿਵਾਰ ਦੇ ਪ੍ਰਸ਼ੰਸਕਾਂ ਲਈ ਇਕ ਨਵਾਂ ਤੋਹਫਾ ਆਇਆ ਹੈ। 

ਧਰਮਿੰਦਰ ਦੀਆਂ ਯਾਦਗਾਰੀ ਫਿਲਮਾਂ ਵਿੱਚ ‘ਫੂਲ ਔਰ ਪੱਥਰ’, ‘ਅਨੁਪਮਾ’, ‘ਸੀਤਾ ਔਰ ਗੀਤਾ’ ਅਤੇ ‘ਸ਼ੋਲੇ’ ਵਰਗੀਆਂ ਕਈ ਫਿਲਮਾਂ ਸ਼ਾਮਲ ਹਨ। ਪਦਮ ਭੂਸ਼ਣ ਵਿਜੇਤਾ ਇਸ ਅਭਿਨੇਤਾ ਨੇ 'ਘਾਇਲ' ਅਤੇ 'ਯਮਲਾ ਪਗਲਾ ਦੀਵਾਨਾ 2' ਵਰਗੀਆਂ ਫਿਲਮਾਂ ਦਾ ਨਿਰਮਾਣ ਵੀ ਕੀਤਾ ਸੀ।