ਐਮਸੀ ਸਟੈਨ ਬਣੇ ਬਿੱਗ ਬੌਸ 16 ਦੇ ਵਿਜੇਤਾ, ਸ਼ਿਵ ਠਾਕਰੇ ਨੂੰ ਹਰਾ ਕੇ ਜਿੱਤੀ ਟਰਾਫੀ
ਟਰਾਫੀ ਦੇ ਨਾਲ ਨਾਲ ਇਕ ਕਾਰ ਅਤੇ 31 ਲੱਖ ਰੁਪਏ ਦੀ ਇਨਾਮੀ ਰਾਸ਼ੀ ਦੇ ਕੇ ਕੀਤਾ ਸਨਮਾਨਿਤ
ਮੁੰਬਈ: ਐਮਸੀ ਸਟੈਨ ਨੇ ਬਿੱਗ ਬੌਸ ਸੀਜ਼ਨ 16 ਦਾ ਖਿਤਾਬ ਜਿੱਤ ਲਿਆ ਹੈ। ਉਨ੍ਹਾਂ ਨੇ 19 ਹਫ਼ਤਿਆਂ ਤੱਕ ਘਰ ਵਿੱਚ ਮਜ਼ਬੂਤੀ ਨਾਲ ਰਹਿਣ ਤੋਂ ਬਾਅਦ ਇਹ ਟਰਾਫੀ ਜਿੱਤੀ। ਸ਼ੋਅ ਦੇ ਫਿਨਾਲੇ 'ਚ ਚੋਟੀ ਦੇ ਪੰਜ ਮੈਂਬਰਾਂ ਵਿਚਾਲੇ ਸਖਤ ਟੱਕਰ ਦੇਖਣ ਨੂੰ ਮਿਲੀ। ਜਿਸ ਵਿੱਚ ਸਟੈਨ ਨੇ ਸਾਰਿਆਂ ਨੂੰ ਹਰਾ ਕੇ ਇਹ ਜਿੱਤ ਹਾਸਲ ਕੀਤੀ ਹੈ।ਉਨ੍ਹਾਂ ਨੇ ਸ਼ਿਵ ਠਾਕਰੇ (ਦੂਜਾ ਸਥਾਨ) ਨੂੰ ਕਰਾਰੀ ਮਾਤ ਦਿੰਦਿਆਂ 16ਵੇਂ ਸੀਜ਼ਨ ਦੀ ਟਰਾਫੀ ਆਪਣੇ ਨਾਂਅ ਕੀਤੀ।
ਇਹ ਵੀ ਪੜ੍ਹੋ: Zomato ਨੇ ਦੇਸ਼ ਦੇ 225 ਸ਼ਹਿਰਾਂ ਵਿਚ ਸੇਵਾ ਕੀਤੀ ਬੰਦ, ਘਾਟੇ ਨੂੰ ਘੱਟ ਕਰਨ ਲਈ ਚੁੱਕਿਆ ਕਦਮ ਪਰ ਮਾਲੀਆ ਵਧਿਆ
ਸ਼ੋਅ ਦੇ ਹੋਸਟ ਸਲਮਾਨ ਖ਼ਾਨ ਨੇ ਐਮ.ਸੀ. ਸਟੈਨ ਨੂੰ ਟਰਾਫੀ ਦੇ ਨਾਲ ਨਾਲ ਇਕ ਕਾਰ ਅਤੇ 31 ਲੱਖ ਰੁਪਏ ਦੀ ਇਨਾਮੀ ਰਾਸ਼ੀ ਦੇ ਕੇ ਸਨਮਾਨਿਤ ਕੀਤਾ। ਬਿਗ ਬੌਸ 16 ਦੇ ਗ੍ਰੈਂਡ ਫਿਨਾਲੇ 'ਚ 5 ਪ੍ਰਤੀਯੋਗੀਆਂ ਨੇ ਜਗ੍ਹਾ ਬਣਾਈ ਸੀ, ਜਿਸ 'ਚ ਐਮ. ਸੀ. ਸਟੈਨ ਅਤੇ ਸ਼ਿਵ ਦੇ ਇਲਾਵਾ ਸ਼ਾਲੀਨ ਭਨੋਟ, ਅਰਚਨਾ ਗੌਤਮ ਅਤੇ ਪ੍ਰਿਅੰਕਾ ਚਾਹਰ ਚੌਧਰੀ ਵੀ ਦਿਸੇ। ਹਾਲਾਂ ਕਿ ਪ੍ਰਿਅੰਕਾ ਚਾਹਰ ਟਾਪ ਤਿੰਨ 'ਚ ਸ਼ਾਮਿਲ ਹੋ ਗਈ ਸੀ, ਪਰ ਬਾਅਦ 'ਚ ਉਹ ਬਾਹਰ ਹੋ ਗਈ।
ਇਹ ਵੀ ਪੜ੍ਹੋ:ਥਾਈਲੈਂਡ ਵਿਚ ਦੋ ਗੋਲਡ ਮੈਡਲ ਜਿੱਤ ਕੇ ਹਰਭਜਨ ਸਿੰਘ ਨੇ ਚਮਕਾਇਆ ਪੰਜਾਬ ਦਾ ਨਾਂ
ਐਮਸੀ ਸਟੈਨ ਦੀ ਗੱਲ ਕਰੀਏ ਤਾਂ ਉਸਦਾ ਅਸਲੀ ਨਾਮ ਅਲਤਾਫ ਸ਼ੇਖ ਹੈ ਅਤੇ ਉਹ ਪੁਣੇ ਦਾ ਰਹਿਣ ਵਾਲਾ ਹੈ। ਉਨ੍ਹਾਂ ਨੇ ਛੋਟੀ ਉਮਰ ਤੋਂ ਹੀ ਗਾਉਣਾ ਸ਼ੁਰੂ ਕਰ ਦਿੱਤਾ ਸੀ, ਇੰਨਾ ਹੀ ਨਹੀਂ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਐਮਸੀ ਸਟੈਨ ਨੇ ਮਸ਼ਹੂਰ ਰੈਪਰ ਰਫਤਾਰ ਨਾਲ ਵੀ ਗਾਇਆ ਹੈ। ਐਮਸੀ ਸਟੈਨ ਨੂੰ ਆਪਣੇ ਗੀਤ 'ਵਾਤਾ' ਲਈ ਸਭ ਤੋਂ ਵੱਧ ਨਾਮ ਮਿਲਿਆ। ਇਹ ਗੀਤ ਇੰਨਾ ਮਕਬੂਲ ਹੋਇਆ ਕਿ ਨੌਜਵਾਨ ਪੀੜ੍ਹੀ 'ਚ ਹਰਮਨ ਪਿਆਰਾ ਹੋ ਗਿਆ। ਇਸ ਗੀਤ ਨੂੰ ਯੂਟਿਊਬ 'ਤੇ ਕਰੀਬ 21 ਮਿਲੀਅਨ ਵਿਊਜ਼ ਮਿਲੇ ਹਨ।