ਉਨ੍ਹਾਂ ਨੇ ਮੈਨੂੰ ਅਪਣੀ ਜਾਇਦਾਦ ਤੋਂ ਬੇਦਖ਼ਲ ਕਰ ਦਿਤਾ : ਅਨੁਪਮ ਖੇਰ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਸੋਸ਼ਲ ਨੈਟਵਰਕਿੰਗ ਸਾਈਟ ਟਵਿਟਰ ਨੇ ਅਪਣੇ ਪਲੇਟਫਾਰਮ ਉਤੇ ਸਫ਼ਾਈ ਮੁੰਹਿਮ ਚਲਾ ਰੱਖਿਆ ਹੈ। ਟਵਿੱਟਰ ਦੇ ਇਸ ਮੁੰਹਿਮ ਦੇ ਚਲਦੇ ਕਈ ਵੱਡੀਆਂ ਹਸਤੀਆਂ ਦੇ ਫਾਲੋਵਰਸ ਦੀ...

Anupam Kher

ਮੁੰਬਈ : ਸੋਸ਼ਲ ਨੈਟਵਰਕਿੰਗ ਸਾਈਟ ਟਵਿਟਰ ਨੇ ਅਪਣੇ ਪਲੇਟਫਾਰਮ ਉਤੇ ਸਫ਼ਾਈ ਮੁੰਹਿਮ ਚਲਾ ਰੱਖਿਆ ਹੈ। ਟਵਿੱਟਰ ਦੇ ਇਸ ਮੁੰਹਿਮ ਦੇ ਚਲਦੇ ਕਈ ਵੱਡੀਆਂ ਹਸਤੀਆਂ ਦੇ ਫਾਲੋਵਰਸ ਦੀ ਗਿਣਤੀ ਵਿਚ ਭਾਰੀ ਕਮੀ ਆਈ ਹੈ। ਟਵਿੱਟਰ ਦੀ ਇਸ ਕਾਰਵਾਈ ਦੇ ਸ਼ਿਕਾਰ ਮਸ਼ਹੂਰ ਅਦਾਕਾਰ ਅਨੁਪਮ ਖੇਰ ਨੂੰ ਵੀ ਹੋਣਾ ਪਿਆ ਜਿਸ ਤੋਂ ਬਾਅਦ ਉਨ੍ਹਾਂ ਨੇ ਟਵੀਟ ਕਰਦੇ ਹੋਏ ਲਿਖਿਆ ਕਿ ਜਿਵੇਂ ਉਨ੍ਹਾਂ ਨੇ ਮੈਨੂੰ ਅਪਣੀ ਜਾਇਦਾਦ ਤੋਂ ਬੇਦਖ਼ਲ ਕਰ ਦਿਤਾ।  

ਦਰਅਸਲ, ਟਵਿੱਟਰ ਦੇ ਇਸ ਸਫਾਈ ਮਹਿੰਮ ਦੇ ਚਲਦੇ ਅਨੁਪਮ ਖੇਰ ਦੇ ਫਾਲੋਵਰਸ ਦੀ ਗਿਣਤੀ 1,30,000 ਘੱਟ ਗਈ।  ਜਿਸ ਤੋਂ ਬਾਅਦ ਅਨੁਪਮ ਖੇਰ ਨੇ ਟਵੀਟ ਕੀਤਾ, ਟਵਿਟਰ ਉਤੇ 1,30,000 ਫਾਲੋਵਰਸ ਘੱਟ ਹੋਣ ਦੇ ਅਪਣੇ ਸਾਈਡ ਇਫੈਕਟਸ ਹਨ।  ਪੈਨਿਕ, ਮੈਮਰੀ ਲਾਸ, ਸ਼ੱਕ, ਬੇਚੈਨੀ, ਕਵੈਸ਼ਚਨਿੰਗ ਮਾਇ ਆਈਸਾਈਟ। ਹਾਲਾਂਕਿ ਮੈਨੂੰ ਸਮਝਾਇਆ ਗਿਆ ਸੀ ਕਿ ਇਹ ਟਵਿੱਟਰ ਦੀ ਕਲੀਨਿੰਗ ਪਾਲਿਸੀ ਦਾ ਹਿੱਸਾ ਹੈ ਪਰ ਮੈਨੂੰ ਲੱਗਦਾ ਹੈ ਜਿਵੇਂ ਉਨ੍ਹਾਂ ਨੇ ਮੈਨੂੰ ਅਪਣੀ ਜਾਇਦਾਦ ਤੋਂ ਬੇਦਖ਼ਲ ਕਰ ਦਿਤਾ।  

ਟਵਿੱਟਰ ਦੀ ਇਸ ਸਫਾਈ ਮੁਹਿੰਮ ਨਾਲ ਰਾਜਨੇਤਾਵਾਂ ਤੋਂ ਲੈ ਕੇ ਬਾਲੀਵੁਡ ਸੈਲਿਬ੍ਰਿਟੀਜ਼ ਦੇ ਫਾਲੋਵਰਸ ਵਾਪਰੇ ਹਨ। ਟਵਿੱਟਰ ਉਤੇ ਅਮਿਤਾਭ ਦੇ ਫਾਲੋਵਰਸ ਵਿਚ 4,24,000, ਸ਼ਾਹਰੁਖ ਖਾਨ ਦੇ ਫਾਲੋਵਰਸ ਵਿਚ 3,62,141 ਅਤੇ ਪ੍ਰਭਾਵਸ਼ਾਲੀ ਸਲਮਾਨ ਖਾਨ ਦੇ ਫਾਲੋਵਰਸ ਵਿਚ 3,40,884 ਦੀ ਕਮੀ ਆਈ ਹੈ। ਉਥੇ ਹੀ, ਦੇਸੀ ਗਰਲ ਪ੍ਰਿਅੰਕਾ ਚੋਪੜਾ ਦੇ ਫਾਲੋਵਰਸ ਵਿਚ 3,54,830 ਅਤੇ ਦੀਪੀਕਾ ਪਾਦੁਕੋਣ ਦੇ ਫਾਲੋਵਰਸ ਵਿਚ 2,88,298 ਦੀ ਕਮੀ ਆਈ ਹੈ।  

ਤੁਹਾਨੂੰ ਦੱਸ ਦਈਏ ਕਿ ਅਨੁਪਮ ਖੇਰ ਇਸ ਸਮੇਂ 'ਦ ਐਕਸਿਡੈਂਟਲ ਪ੍ਰਾਈਮ ਮਿਨਿਸਟਰ' ਦੀ ਸ਼ੂਟਿੰਗ ਵਿਚ ਵਿਅਸਤ ਹਨ। ਇਹ ਫਿਲਮ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਬਾਇਓਪਿਕ ਹੈ। ਫਿਲਮ ਸੰਜੈ ਬਾਰੂ ਦੀ ਪੁਸਤਕ 'ਦ ਐਕਸਿਡੈਂਟਲ ਪ੍ਰਾਈਮ ਮਿਨਿਸਟਰ' ਉਤੇ ਆਧਾਰਿਤ ਹੈ। ਇਹ ਫਿਲਮ 21 ਦਸੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।