ਰਾਜ ਕੁੰਦਰਾ ਨੇ ਬੰਬੇ HC ਤੋਂ ਮੰਗੀ ਅਗਾਊਂ ਜ਼ਮਾਨਤ, ਕਿਹਾ- ਮੈਂ ਕੰਪਨੀ ਦਾ ਸਿਰਫ਼ ਸਲੀਪਿੰਗ ਪਾਰਟਨਰ ਸੀ

ਏਜੰਸੀ

ਮਨੋਰੰਜਨ, ਬਾਲੀਵੁੱਡ

ਕੁੰਦਰਾ ਨੇ ਆਪਣੀ ਪਟੀਸ਼ਨ 'ਚ ਦਾਅਵਾ ਕੀਤਾ ਕਿ ਉਹ ਸਵੱਛ ਭਾਰਤ ਮਿਸ਼ਨ ਵਰਗੀਆਂ ਕਈ ਪਹਿਲਕਦਮੀਆਂ ਨਾਲ ਜੁੜੇ ਹੋਏ ਸਨ।

Raj Kundra seeks anticipatory bail from Bombay HC in Porn films case

 

ਮੁੰਬਈ: ਕਾਰੋਬਾਰੀ ਅਤੇ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ (Raj Kundra) ਅਸ਼ਲੀਲ ਫ਼ਿਲਮ ਰੈਕੇਟ ਮਾਮਲੇ (Porn Movies Case) ਵਿਚ ਜੇਲ੍ਹ ’ਚ ਬੰਦ ਹਨ। ਇਹ ਮਾਮਲਾ ਮੁੰਬਈ ਪੁਲਿਸ ਦੀ ਅਪਰਾਧ ਸ਼ਾਖਾ (Crime Branch) ਵੱਲੋਂ ਦਰਜ ਕੀਤਾ ਗਿਆ ਹੈ। ਹੁਣ ਇੱਕ ਹੋਰ ਮਾਮਲੇ ਵਿਚ ਰਾਜ ਕੁੰਦਰਾ ਨੇ ਬੰਬੇ ਹਾਈ ਕੋਰਟ ਵਿਚ ਅਗਾਊਂ ਜ਼ਮਾਨਤ ਲਈ ਅਰਜ਼ੀ ਦਿੱਤੀ ਹੈ।  ਇਹ ਪਟੀਸ਼ਨ (Petition) ਨਵੰਬਰ 2020 ਦੇ ਇੱਕ ਮਾਮਲੇ ਨਾਲ ਸਬੰਧਤ ਹੈ। ਇਸ ਮਾਮਲੇ ਵਿਚ ਰਾਜ ਕੁੰਦਰਾ ਦੀ ਅਗਾਊਂ ਜ਼ਮਾਨਤ (Anticipatory Bail) ਪਟੀਸ਼ਨ ਮੁੰਬਈ ਸੈਸ਼ਨ ਕੋਰਟ ਵਿਚ ਰੱਦ ਹੋ ਚੁਕੀ ਹੈ। ਰਾਜ ਕੁੰਦਰਾ ਨੇ ਹੁਣ ਸੈਸ਼ਨ ਕੋਰਟ ਦੇ ਫੈਸਲੇ ਦੇ ਵਿਰੁੱਧ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ।

ਹੋਰ ਪੜ੍ਹੋ: ਬਹਿਬਲ ਗੋਲੀ ਕਾਂਡ ਕੇਸ ਦੀ ਸੁਣਵਾਈ 3 ਸਤੰਬਰ ਤਕ ਮੁਲਤਵੀ

ਉਨ੍ਹਾਂ ਆਪਣੀ ਅਗਾਊਂ ਜ਼ਮਾਨਤ ਪਟੀਸ਼ਨ ਵਿਚ ਕਿਹਾ ਹੈ ਕਿ ਉਹ ਇੱਕ ਮਸ਼ਹੂਰ ਵਪਾਰੀ ਅਤੇ ਸੌਰਭ ਕੁਸ਼ਵਾਹਾ ਨਾਂ ਦੇ ਵਿਅਕਤੀ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਸੀ। ਸੌਰਭ ਨੇ ਰਾਜ ਕੁੰਦਰਾ ਨੂੰ ਕਿਹਾ ਕਿ ਓਟੀਟੀ ਪਲੇਟਫਾਰਮਾਂ (OTT Platforms) ਦੇ ਵਧਦੇ ਕਾਰੋਬਾਰ ਦੇ ਮੱਦੇਨਜ਼ਰ, ਉਨ੍ਹਾਂ ਨੂੰ ਇਸ ਵਿਚ ਨਿਵੇਸ਼ ਕਰਨਾ ਚਾਹੀਦਾ ਹੈ। ਆਪਣੀ ਪਟੀਸ਼ਨ ਵਿਚ ਰਾਜ ਨੇ ਕਿਹਾ, ਕੁਸ਼ਵਾਹਾ ਉੱਤੇ ਭਰੋਸਾ ਕਰਦੇ ਹੋਏ, ਉਹ ਆਰਮਜ਼ ਪ੍ਰਾਈਮ ਪ੍ਰਾਈਵੇਟ ਲਿਮਟਿਡ ਵਿਚ ਸ਼ਾਮਲ ਹੋਏ, ਜੋ ਕਿ ਮਸ਼ਹੂਰ ਹਸਤੀਆਂ ਨੂੰ ਡਿਜੀਟਲ ਪਲੇਟਫਾਰਮ ਪ੍ਰਦਾਨ ਕਰ ਰਿਹਾ ਸੀ।

ਹੋਰ ਪੜ੍ਹੋ: ਅਮਰੀਕਾ ’ਚ ਵੀਡੀਉ ਕਾਲ ’ਤੇ ਗੱਲ ਕਰ ਰਹੀ ਮਾਂ ਨੂੰ ਬੱਚੇ ਨੇ ਗੋਲੀ ਮਾਰੀ

ਕੁੰਦਰਾ ਨੇ ਕਿਹਾ, ਉਨ੍ਹਾਂ ਦਾ ਮੰਨਣਾ ਸੀ ਕਿ ਇਹ ਇੱਕ ਅਨੋਖਾ ਕੰਮ ਹੈ। ਇਸ ਲਈ ਉਸਨੇ ਸਲੀਪਿੰਗ ਪਾਰਟਨਰ (Sleeping Partner) ਵਜੋਂ ਇਸ ਵਿਚ ਨਿਵੇਸ਼ ਕੀਤਾ। ਹਾਲਾਂਕਿ, ਉਨ੍ਹਾਂ ਦਾਅਵਾ ਕੀਤਾ ਕਿ ਉਸਨੇ ਕਈ ਅਸ਼ਲੀਲ ਸਾਈਟਾਂ ਤੇ FIR ਦਰਜ ਕੀਤੇ ਜਾਣ ਦੇ ਇੱਕ ਮਹੀਨੇ ਬਾਅਦ ਦਸੰਬਰ 2019 ਵਿਚ ਕੰਪਨੀ ਛੱਡ ਦਿੱਤੀ ਸੀ। ਕੁੰਦਰਾ ਨੇ ਆਪਣੀ ਪਟੀਸ਼ਨ ਵਿਚ ਦਾਅਵਾ ਕੀਤਾ ਹੈ ਕਿ ਉਹ ਸਵੱਛ ਭਾਰਤ ਮਿਸ਼ਨ ਵਰਗੀਆਂ ਕਈ ਪਹਿਲਕਦਮੀਆਂ ਨਾਲ ਜੁੜੇ ਹੋਏ ਸਨ। ਉਨ੍ਹਾਂ ਨੂੰ ਚੈਂਪੀਅਨ ਆਫ਼ ਚੇਂਜ ਅਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ। ਇਹ ਪਟੀਸ਼ਨ ਵਕੀਲ ਪ੍ਰਸ਼ਾਂਤ ਪੀ ਪਾਟਿਲ ਨੇ ਦਾਇਰ ਕੀਤੀ ਹੈ।

ਹੋਰ ਪੜ੍ਹੋ: ਕੋਰੋਨਾ: ਸਿਹਤ ਮੰਤਰੀ ਮਨਸੁਖ ਮੰਡਵੀਆ ਕਰਨਗੇ ਕੇਰਲਾ ਅਤੇ ਅਸਾਮ ਦਾ ਦੌਰਾ

ਕੁੰਦਰਾ ਨੇ ਕਿਹਾ ਕਿ ਕੰਪਨੀ ਦੁਆਰਾ ਚਲਾਏ ਜਾ ਰਹੇ ਓਟੀਟੀ ਪਲੇਟਫਾਰਮ 'ਤੇ ਪੂਨਮ ਪਾਂਡੇ ਅਤੇ ਸ਼ਰਲਿਨ ਚੋਪੜਾ ਵਰਗੇ ਸਿਤਾਰਿਆਂ ਦੁਆਰਾ ਅਪਲੋਡ ਕੀਤੀ ਜਾ ਰਹੀ ਸਮਗਰੀ (Content) ਬਾਰੇ ਉਹ ਕਦੇ ਨਹੀਂ ਜਾਣਦੇ ਸਨ। ਸੌਰਭ ਦਾ ਕੰਪਨੀ 'ਤੇ ਪੂਰਾ ਕੰਟਰੋਲ ਸੀ। ਐਡਵੋਕੇਟ ਪਾਟਿਲ ਦਾ ਕਹਿਣਾ ਹੈ ਕਿ ਕੁੰਦਰਾ ਕੁਝ ਮਹੀਨਿਆਂ ਤੋਂ ਕੰਪਨੀ ਨਾਲ ਜੁੜੇ ਹੋਏ ਸਨ।