ਤੇਜ਼ ਹੋਇਆ 'BIGG BOSS' ਦਾ ਵਿਰੋਧ, ਸਲਮਾਨ ਦੇ ਘਰ ਦੇ ਬਾਹਰ ਪ੍ਰਦਰਸ਼ਨ ਵਿਚ 20 ਗ੍ਰਿਫ਼ਤਾਰ

ਏਜੰਸੀ

ਮਨੋਰੰਜਨ, ਬਾਲੀਵੁੱਡ

ਟੀਵੀ ਦੇ ਸਭ ਤੋਂ ਵਿਵਾਦਤ ਰਿਐਲਟੀ ਸ਼ੋਅ ‘ਬਿਗ ਬਾਸ’ ਦੇ 13ਵੇ ਸੀਜ਼ਨ ਨੂੰ ਸ਼ੁਰੂ ਹੋਏ ਹਾਲੇ 2 ਹੀ ਹਫ਼ਤੇ ਹੋਏ ਹਨ ਪਰ ਇਹ ਸ਼ੋਅ ਕਈ ਵਿਵਾਦਾਂ ਵਿਚ ਫਸਦਾ ਨਜ਼ਰ ਆ ਰਿਹਾ ਹੈ।

Protests outside Salman Khan's Mumbai house

ਨਵੀਂ ਦਿੱਲੀ: ਟੀਵੀ ਦੇ ਸਭ ਤੋਂ ਵਿਵਾਦਤ ਰਿਐਲਟੀ ਸ਼ੋਅ ‘ਬਿਗ ਬਾਸ’ ਦੇ 13ਵੇ ਸੀਜ਼ਨ ਨੂੰ ਸ਼ੁਰੂ ਹੋਏ ਹਾਲੇ 2 ਹੀ ਹਫ਼ਤੇ ਹੋਏ ਹਨ ਪਰ ਇਹ ਸ਼ੋਅ ਕਈ ਵਿਵਾਦਾਂ ਵਿਚ ਫਸਦਾ ਨਜ਼ਰ ਆ ਰਿਹਾ ਹੈ। ਇਸ ਸ਼ੋਅ ਖ਼ਿਲਾਫ਼ ਮੁੰਬਈ ਵਿਚ ਸ਼ੁੱਕਰਵਾਰ ਨੂੰ ਸਲਮਾਨ ਖ਼ਾਨ ਦੇ ਘਰ ਦੇ ਬਾਹਰ ਪ੍ਰਦਰਸ਼ਨ ਦੌਰਾਨ 20 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਕਨਫੈਡਰੇਸ਼ਨ ਆਫ ਆਲ ਇੰਡੀਆ ਟਰੇਡਰਜ਼ (CAIT) ਸਮੇਤ ਕਈ ਸੰਗਠਨਾਂ ਨੇ ਸ਼ੋਅ ਵਿਚ ਇਤਰਾਜ਼ਯੋਗ ਚੀਜ਼ਾਂ ਦਿਖਾਉਣ ਦੇ ਚਲਦਿਆਂ ਜਲਦ ਤੋਂ ਜਲਦ ਇਸ ਸ਼ੋਅ ‘ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ।

ਕੁਝ ਲੋਕਾਂ ਨੇ ਇਹ ਇਲਜ਼ਾਮ ਵੀ ਲਗਾਇਆ ਕਿ ਸ਼ੋਅ ਵਿਚ ਜਿਸ ਤਰ੍ਹਾਂ ਦੇ ਸੀਨ ਦਿਖਾਏ ਜਾ ਰਹੇ ਹਨ, ਉਹ ਭਾਰਤੀ ਸੱਭਿਆਚਾਰ ਦੇ ਖਿਲਾਫ ਹਨ।ਫ਼ਿਲਮ ‘ਪਦਮਾਵਤ’ ਦੇ ਵਿਰੋਧ ਨਾਲ ਚਰਚਾ ਵਿਚ ਆਈ ਕਰਣੀ ਸੈਨਾ ਵੀ ਫਿਰ ਜਾਗ ਗਈ ਹੈ। ਕਰਣੀ ਸੈਨਾ ਨੇ ‘ਬਿਗ ਬਾਸ’ ਪ੍ਰੋਗਰਾਮ ਖਿਲਾਫ਼ ਸ਼ਿਕਾਇਤ ਕੀਤੀ ਹੈ। ਇਸ ਸ਼ਿਕਾਇਤ ਦੇ ਮੱਦੇਨਜ਼ਰ ਮੁੰਬਈ ਪੁਲਿਸ ਨੇ ਸ਼ੋਅ ਦੇ ਹੋਸਟ ਸਲਮਾਨ ਖ਼ਾਨ ਦੇ ਘਰ ਦੇ ਬਾਹਰ ਸੁਰੱਖਿਆ ਵਧਾ ਦਿੱਤੀ ਹੈ।

ਇਸ ਦੇ ਨਾਲ ਹੀ ਉਪਦੇਸ਼ ਰਾਣਾ ਨਾਂਅ ਦੇ ਇਕ ਵਿਅਕਤੀ ਨੇ ਇਕ ਵੀਡੀਓ ਪੋਸਟ ਕੀਤੀ ਹੈ, ਜਿਸ ਵਿਚ ਉਸ ਨੂੰ ਸਲਮਾਨ ਦੇ ਘਰ ਦੇ ਬਾਹਰ ਖੜੇ ਹੋ ਕੇ ਕਲਾਕਾਰਾਂ ਅਤੇ ਸ਼ੋਅ ਦੇ ਨਿਰਮਾਤਾਵਾਂ ਨੂੰ ‘ਬਿਗ ਬਾਸ’ ਦੇ ਘਰ ਦੇ ਅੰਦਰ ਅਸ਼ਲੀਲਤਾ ਦੇ ਪ੍ਰਸਾਰ ‘ਤੇ ਰੋਕ ਲਗਾਉਣ ਨੂੰ ਕਹਿੰਦੇ ਹੋਏ ਤੇ ਉਹਨਾਂ ਨੂੰ ਚੇਤਾਵਨੀ ਦਿੰਦੇ ਦੇਖਿਆ ਜਾ ਸਕਦਾ ਹੈ। ਕਰਣੀ ਸੈਨਾ ਨੇ ਸੂਚਨਾ ਅਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵੇਦਕਰ ਨੂੰ ਵੀ ਚਿੱਠੀ ਲਿਖੀ ਹੈ, ਜਿਸ ਵਿਚ ਦਾਅਵਾ ਕੀਤਾ ਗਿਆ ਹੈ ਕਿ ‘ਬਿਗ ਬਾਸ’ ਹਿੰਦੂਆਂ ਦੀ ਸਭਿਅਤਾ ਅਤੇ ਸਭਿਆਚਾਰ ਦਾ ਅਪਮਾਨ ਕਰ ਰਿਹਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ