Bigg Boss 17: ਅਨੁਰਾਗ ਡੋਵਾਲ ਦੇ ਸਮਰਥਨ ’ਚ ਆਏ ਐਲਵਿਸ਼ ਯਾਦਵ; ਕਿਹਾ, “ਕਿਸੇ ਨੂੰ ਇੰਨਾ ਟ੍ਰੋਲ ਨਾ ਕਰੋ”
'ਬਿੱਗ ਬੌਸ OTT 2' ਦੇ ਜੇਤੂ ਐਲਵਿਸ਼ ਯਾਦਵ ਨੇ ਅਨੁਰਾਗ ਦਾ ਸਮਰਥਨ ਕਰਦੇ ਹੋਏ ਇਕ ਵੀਡੀਉ ਸ਼ੇਅਰ ਕੀਤਾ ਹੈ।
Bigg Boss 17: 'ਬਿੱਗ ਬੌਸ 17' ਦਾ ਘਰ ਤਣਾਅਪੂਰਨ ਮਾਹੌਲ ਅਤੇ ਮੁਕਾਬਲੇਬਾਜ਼ਾਂ ਵਿਚਾਲੇ ਲਗਾਤਾਰ ਬਹਿਸ ਕਾਰਨ ਸੁਰਖੀਆਂ 'ਚ ਹੈ। ਨਵੇਂ ਐਪੀਸੋਡ 'ਚ ਅਨੁਰਾਗ ਡੋਵਾਲ ਯਾਨੀ UK07 ਰਾਈਡਰ ਅਤੇ ਅਰੁਣ ਮਹਾਸ਼ੇਟੀ ਵਿਚਾਲੇ ਜ਼ਬਰਦਸਤ ਲੜਾਈ ਹੋਈ, ਜਿਸ ਕਾਰਨ ਬਿੱਗ ਬੌਸ ਨੂੰ ਮਾਮਲੇ ਵਿਚ ਦਖਲ ਦੇਣਾ ਪਿਆ। ਬਿੱਗ ਬੌਸ ਦੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਅਤੇ ਘਰ ਵਿਚ ਹਿੰਸਾ ਫੈਲਾਉਣ ਲਈ ਬਿੱਗ ਬੌਸ ਨੇ ਸ਼ੋਅ ਦੇ ਅੰਤ ਤਕ ਅਨੁਰਾਗ ਨੂੰ ਨੋਮੀਨੇਟ ਕਰ ਦਿਤਾ ਹੈ। ਹੁਣ ਨਵੇਂ ਪ੍ਰੋਮੋ 'ਚ ਅਨੁਰਾਗ ਨੇ ਸ਼ੋਅ ਛੱਡਣ ਦਾ ਫੈਸਲਾ ਕੀਤਾ ਹੈ ਪਰ ਇਸ ਦੌਰਾਨ, 'ਬਿੱਗ ਬੌਸ OTT 2' ਦੇ ਜੇਤੂ ਐਲਵਿਸ਼ ਯਾਦਵ ਨੇ ਅਨੁਰਾਗ ਦਾ ਸਮਰਥਨ ਕਰਦੇ ਹੋਏ ਇਕ ਵੀਡੀਉ ਸ਼ੇਅਰ ਕੀਤਾ ਹੈ।
ਐਲਵਿਸ਼ ਯਾਦਵ ਨੇ ਹਾਲ ਹੀ 'ਚ ਅਨੁਰਾਗ ਦਾ ਸਮਰਥਨ ਕਰਦੇ ਹੋਏ ਇਕ ਵੀਡੀਉ ਸ਼ੇਅਰ ਕੀਤਾ ਹੈ, ਜੋ ਹੁਣ ਵਾਇਰਲ ਹੋ ਗਿਆ ਹੈ। ਵੀਡੀਉ 'ਚ ਐਲਵਿਸ਼ ਕਹਿੰਦੇ ਨਜ਼ਰ ਆ ਰਹੇ ਹਨ, 'ਕਿਸੇ ਨੂੰ ਇੰਨਾ ਪਰੇਸ਼ਾਨ ਨਾ ਕਰੋ ਕਿ ਉਹ ਇੰਨਾ ਟ੍ਰੋਲ ਹੋ ਜਾਵੇ। ਉਹ ਸ਼ੋਅ ਵਿਚ ਜ਼ਰੂਰ ਕੁੱਝ ਤਾਂ ਚੰਗਾ ਕਰ ਰਿਹਾ ਹੋਵੇਗਾ। ਅਜਿਹਾ ਨਹੀਂ ਹੈ ਕਿ ਉਹ ਸੱਭ ਕੁੱਝ ਗਲਤ ਕਰ ਰਿਹਾ ਹੈ। ਇੰਟਰਨੈੱਟ 'ਤੇ ਕਿਸੇ ਨੂੰ ਇੰਨਾ ਚੰਗਾ ਜਾਂ ਬੁਰਾ ਨਾ ਕਹੋ ਕਿ ਜਦੋਂ ਉਹ ਬਾਹਰ ਆਉਣ ਤਾਂ ਉਨ੍ਹਾਂ ਨੂੰ ਤਕਲੀਫ ਹੋਵੇ। ਸਲਮਾਨ ਭਾਈ ਅਤੇ ਬਿੱਗ ਬੌਸ ਉਸ ਨੂੰ ਸਮਝਾ ਰਹੇ ਹੋਣਗੇ। ਤੁਸੀਂ ਲੋਕ ਉਸ ਨਾਲ ਇੰਨਾ ਬੁਰਾ ਕਿਉਂ ਕਰ ਰਹੇ ਹੋ?”
ਇਸ ਤੋਂ ਪਹਿਲਾਂ, ਕਲਰਸ ਟੀਵੀ ਨੇ ਅਪਣੇ ਸੋਸ਼ਲ ਮੀਡੀਆ ਹੈਂਡਲ 'ਤੇ 'ਬਿੱਗ ਬੌਸ 17' ਦਾ ਇਕ ਨਵਾਂ ਪ੍ਰੋਮੋ ਸਾਂਝਾ ਕੀਤਾ ਹੈ ਜਿਸ ਵਿਚ ਸ਼ੋਅ ਦੇ ਆਉਣ ਵਾਲੇ ਐਪੀਸੋਡ ਦੀ ਝਲਕ ਦਿਤੀ ਗਈ ਹੈ। ਇਸ ਪ੍ਰੋਮੋ ਵਿਚ, ਬਿੱਗ ਬੌਸ ਨੇ ਅਪਣੇ ਕਮਰੇ ਤੋਂ ਬਾਹਰ ਆਉਣ ਵਾਲੇ ਪ੍ਰਤੀਯੋਗੀਆਂ ਲਈ ਇਕ ਵੱਡੇ ਬਦਲਾਅ ਦਾ ਐਲਾਨ ਕੀਤਾ ਹੈ। ਇਸ ਸੱਭ ਦੇ ਵਿਚਕਾਰ ਦੇਖਿਆ ਗਿਆ ਹੈ ਕਿ ਅਨੁਰਾਗ ਸ਼ੋਅ ਤੋਂ ਬਾਹਰ ਹੋਣ ਦੀ ਗੱਲ ਕਰ ਰਹੇ ਹਨ। ਬਾਅਦ ਵਿਚ, ਅਨੁਰਾਗ ਨੂੰ ਕਨਫੈਸ਼ਨ ਰੂਮ ਵਿਚ ਬੁਲਾਇਆ ਜਾਂਦਾ ਹੈ ਅਤੇ ਬਿੱਗ ਬੌਸ ਨੇ ਉਸ ਨੂੰ ਪੁੱਛਿਆ, 'ਅਨੁਰਾਗ, ਘਰ ਛੱਡਣਾ ਚਾਹੁੰਦਾ ਹੈ।' ਅਨੁਰਾਗ ਕਹਿੰਦੇ ਹਨ, 'ਹਾਂ ਬਿੱਗ ਬੌਸ।' ਅਨੁਰਾਗ ਦਾ ਫੈਸਲਾ ਸੁਣ ਕੇ ਮੰਨਾ ਚੋਪੜਾ ਅਤੇ ਈਸ਼ਾ ਮਾਲਵੀਆ ਹੈਰਾਨ ਰਹਿ ਗਈਆਂ।
ਕੀ ਹੈ ਪੂਰਾ ਮਾਮਲਾ?
ਦਰਅਸਲ ਕੱਲ੍ਹ ਦੇ ਐਪੀਸੋਡ ਵਿਚ, ਅਰੁਣ ਮਹਾਸ਼ੇਟੀ ਅਤੇ ਅਨੁਰਾਗ ਡੋਭਾਲ ਵਿਚਕਾਰ ਬਹਿਸ ਹੋਈ, ਜਿਸ ਤੋਂ ਬਾਅਦ ਅਨੁਰਾਗ ਡੋਵਾਲ ਅਰੁਣ 'ਤੇ ਹੱਥ ਚੁੱਕਣ ਲਈ ਆਏ। ਅਰੁਣ ਨੇ ਇਸ ਦੀ ਸ਼ੁਰੂਆਤ ਕੀਤੀ ਅਤੇ ਅਨੁਰਾਗ ਬਾਰੇ ਬਹੁਤ ਸਾਰੀਆਂ ਨਿਜੀ ਗੱਲਾਂ ਕਹਿੰਦੇ ਨਜ਼ਰ ਆਏ। ਇਸ ਦੌਰਾਨ ਅਨੁਰਾਗ ਨੂੰ ਗੁੱਸਾ ਆ ਗਿਆ ਅਤੇ ਉਨ੍ਹਾਂ ਨੇ ਅਰੁਣ ਦਾ ਕਾਲਰ ਫੜ ਲਿਆ।