ਪਾਕਿਸਤਾਨ ‘ਚ ਪ੍ਰੋਗਰਾਮ ਕਰਨ ‘ਤੇ ਹੁਣ FWICE ਨੇ ਵੀ ਮੀਕਾ ਸਿੰਘ ਨੂੰ ਕੀਤਾ ਬੈਨ

ਏਜੰਸੀ

ਮਨੋਰੰਜਨ, ਬਾਲੀਵੁੱਡ

ਬੀਤੇ ਦਿਨੀਂ ਪਾਕਿਸਤਾਨ ਵਿਚ ਪ੍ਰੋਗਰਾਮ ਦੇਣ ਦੇ ਚਲਦਿਆਂ ਆਲ ਇੰਡੀਆ ਸਿਨੇ ਵਰਕਰ ਐਸੋਸੀਏਸ਼ਨ ਨੇ ਮੀਕਾ ਸਿੰਘ ‘ਤੇ ਬੈਨ ਲਗਾ ਦਿੱਤਾ ਸੀ।

Mika Singh

ਨਵੀਂ ਦਿੱਲੀ: ਭਾਰਤ ਅਤੇ ਪਾਕਿਸਤਾਨ ਵਿਚਕਾਰ ਚੱਲ ਰਹੇ ਤਣਾਅ ਦੌਰਾਨ ਮੀਕਾ ਸਿੰਘ ਨੂੰ ਪਾਕਿਸਤਾਨ ਵਿਚ ਪ੍ਰੋਗਰਾਮ ਕਰਨਾ ਕਾਫ਼ੀ ਭਾਰੀ ਪੈ ਗਿਆ ਹੈ। ਉਹਨਾਂ ਨੂੰ ਸੋਸ਼ਲ ਮੀਡੀਆ ‘ਤੇ ਅਪਣੇ ਫੈਨਜ਼ ਦੇ ਤਾਹਨੇ-ਮੇਹਣੇ ਸਹਿਣੇ ਪੈ ਰਹੇ ਹਨ ਪਰ ਆਏ ਦਿਨ ਕਈ ਸੰਸਥਾਵਾਂ ਵੱਲੋਂ ਵੀ ਉਹਨਾਂ ਨੂੰ ਬੈਨ ਕੀਤਾ ਜਾ ਰਿਹਾ ਹੈ। ਬੀਤੇ ਦਿਨੀਂ ਪਾਕਿਸਤਾਨ ਵਿਚ ਪ੍ਰੋਗਰਾਮ ਦੇਣ ਦੇ ਚਲਦਿਆਂ ਆਲ ਇੰਡੀਆ ਸਿਨੇ ਵਰਕਰ ਐਸੋਸੀਏਸ਼ਨ ਨੇ ਮੀਕਾ ਸਿੰਘ ‘ਤੇ ਬੈਨ ਲਗਾ ਦਿੱਤਾ ਸੀ। ਉੱਥੇ ਹੀ ਹੁਣ ਮੀਕਾ ਸਿੰਘ ਨੂੰ ਇਕ ਹੋਰ ਝਟਕਾ ਚੱਲਿਆ ਹੈ।

ਹੁਣ ‘ਦ ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਇੰਪਲਾਏ (FWICE) ਨੇ ਸਿੰਗਰ ਮੀਕਾ ਸਿੰਘ ‘ਤੇ ਭਾਰਤ ਵਿਚ ਕਿਸੇ ਵੀ ਤਰ੍ਹਾਂ ਦੇ ਪ੍ਰੋਗਰਾਮ, ਰਿਕਾਡਿੰਗ, ਪਲੇਅਬੈਕ ਸਿੰਗਿੰਗ ਅਤੇ ਐਕਟਿੰਗ ‘ਤੇ ਬੈਨ ਲਗਾ ਦਿੱਤਾ ਹੈ। FWICE ਨੇ ਬੁੱਧਵਾਰ ਨੂੰ ਇਕ ਬਿਆਨ ਜਾਰੀ ਕੀਤਾ ਹੈ। ਇਸ ਬਿਆਨ ਵਿਚ ਕਿਹਾ ਗਿਆ ਹੈ ਕਿ ਭਾਰਤ ਅਤੇ ਪਾਕਿਸਤਾਨ ਵਿਚ ਤਣਾਅ ਦੌਰਾਨ ਮੀਕਾ ਸਿੰਘ ਉਰਫ਼ ਅਮਰੀਕ ਸਿੰਘ ਦੀ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ਰਫ਼ ਦੇ ਕਿਸੇ ਰਿਸ਼ਤੇਦਾਰ ਦੇ ਘਰ ਵਿਆਹ ਵਿਚ ਪ੍ਰਫਾਰਮੈਂਸ ਦੇਖ ਕੇ ਉਹਨਾਂ ਨੂੰ ਬਹੁਤ ਦੁੱਖ ਹੋਇਆ ਹੈ।

ਉਹਨਾਂ ਕਿਹਾ ਕਿ ਇਹ ਬਹੁਤ ਹੀ ਸ਼ਰਮਨਾਕ ਹੈ। ਉਹਨਾਂ ਕਿਹਾ ਕਿ ਉਹ ਇਸ ਤਰ੍ਹਾਂ ਦੇ ਕਾਰਨਾਮੇ ਪ੍ਰਤੀ ਬਿਲਕੁਲ ਵੀ ਸਹਿਣਸ਼ੀਲ ਨਹੀਂ ਹਨ ਅਤੇ ਉਹ ਇਸ ਦੀ ਨਿੰਦਾ ਕਰਦੇ ਹਨ। ਉਹਨਾਂ ਨੇ ਬਿਆਨ ਵਿਚ ਅੱਗੇ ਲਿਖਿਆ ਹੈ ਕਿ ‘ਮੀਕਾ ਸਿੰਘ ਅਤੇ ਇਸ ਪ੍ਰਦਰਸ਼ਨ ਵਿਚ ਭਾਗ ਲੈਣ ਵਾਲੇ ਕਰੂ ਮੈਂਬਰਾਂ ‘ਤੇ ਵੀ ਭਾਰਤ ਵਿਚ ਕਿਸੇ ਵੀ ਤਰ੍ਹਾਂ ਦੇ ਪ੍ਰਦਰਸ਼ਨ, ਰਿਕਾਡਿੰਗ, ਪਲੇਬੈਕ ਸਿੰਗਿੰਗ ਅਤੇ ਐਕਟਿੰਗ ‘ਤੇ ਬੈਨ ਲਗਾਉਂਦੇ ਹਨ’। ਇਸ ਦੇ ਨਾਲ ਹੀ ਉਹਨਾਂ ਨੇ ਸਾਰੇ ਪ੍ਰੋਡਕਸ਼ਨ ਹਾਊਸ, ਸੰਗੀਤ ਨਿਰਦੇਸ਼ਕਾਂ, ਆਲ ਇੰਡੀਆ ਰੇਡੀਓ, ਮਿਊਜ਼ਿਕ ਕੰਪਨੀਆਂ, ਰਿਕਾਡਿੰਗ ਕੰਪਨੀਆਂ, ਨੈਸ਼ਨਲ ਟੀਵੀ ਆਦਿ ਨੂੰ ਬੇਨਤੀ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੀ ਗਤੀਵਿਧੀ ਤੋਂ ਹਮੇਸ਼ਾਂ ਲਈ ਮੀਕਾ ਸਿੰਘ ਨੂੰ ਬੈਨ ਕਰਨ।

Entertainment ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter ਤੇ follow ਕਰੋ