200 ਕਰੋੜ ਵਸੂਲੀ ਮਾਮਲਾ: ਦੂਜੇ ਸੰਮਨ ਦੇ ਬਾਵਜੂਦ ED ਸਾਹਮਣੇ ਨਹੀਂ ਪੇਸ਼ ਹੋਈ Jacqueline Fernandez

ਏਜੰਸੀ

ਮਨੋਰੰਜਨ, ਬਾਲੀਵੁੱਡ

ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਨੂੰ ਤੀਜੀ ਵਾਰ ਸੰਮਨ ਭੇਜਿਆ ਹੈ।

Jacqueline Fernandez

ਨਵੀਂ ਦਿੱਲੀ: ਤਿਹਾੜ ਜੇਲ੍ਹ ਦੇ ਅੰਦਰੋਂ 200 ਕਰੋੜ ਰੁਪਏ ਦੇ ਵਸੂਲੀ ਰੈਕੇਟ ਚਲਾਉਣ ਦੇ ਮਾਮਲੇ ਵਿਚ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਨੂੰ ਤੀਜੀ ਵਾਰ ਸੰਮਨ ਭੇਜਿਆ ਹੈ। ਏਜੰਸੀ ਨੇ ਉਹਨਾਂ ਨੂੰ ਸ਼ਨੀਵਾਰ ਸਵੇਰੇ 11 ਵਜੇ ਦਿੱਲੀ ਸਥਿਤ ਦਫਤਰ ਬੁਲਾਇਆ ਹੈ।

ਹੋਰ ਪੜ੍ਹੋ: ਅਰਥ ਵਿਵਸਥਾ ਅਤੇ ਵਿਦੇਸ਼ ਨੀਤੀ ਵਿਚ ਅਸਫਲ ਮੋਦੀ ਸਰਕਾਰ, ਘਮੰਡ ਇਕ ਵੱਡੀ ਰੁਕਾਵਟ: ਸੁਬਰਾਮਨੀਅਮ ਸਵਾਮੀ

ਦਰਅਸਲ ਜੈਕਲੀਨ ਅੱਜ ਦੂਜੀ ਵਾਰ ਪੁੱਛਗਿੱਛ ਲਈ ਏਜੰਸੀ ਸਾਹਮਣੇ ਪੇਸ਼ ਨਹੀਂ ਹੋਈ। ਉਹਨਾਂ ਨੂੰ 15 ਅਕਤੂਬਰ ਨੂੰ ਜਾਂਚ ਵਿਚ ਸ਼ਾਮਲ ਹੋਣ ਲਈ ਕਿਹਾ ਗਿਆ ਸੀ। ਇਸ ਤੋਂ ਪਹਿਲਾਂ ਉਹਨਾਂ ਨੂੰ 27 ਸਤੰਬਰ ਨੂੰ ਈਡੀ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਸੀ। ਇਸ ਮਾਮਲੇ ਵਿਚ ਬੀਤੇ ਦਿਨ ਅਦਾਕਾਰਾ ਨੋਰਾ ਫਤੇਹੀ ਕੋਲੋਂ ਵੀ ਪੁੱਛਗਿੱਛ ਕੀਤੀ ਗਈ।

ਹੋਰ ਪੜ੍ਹੋ: ਦਰਦਨਾਕ ਹਾਦਸਾ! ਕੱਚੀ ਖੂਹੀ ’ਚ ਡਿੱਗਣ ਕਾਰਨ ਮਾਂ-ਧੀ ਦੀ ਮੌਤ, ਪਿਤਾ ਦੀ ਹਾਲਤ ਗੰਭੀਰ

ਦੱਸ ਦਈਏ ਕਿ ਸੁਕੇਸ਼ ਚੰਦਰਸ਼ੇਖਰ ਅਤੇ ਉਹਨਾਂ ਦੀ ਕਥਿਤ ਪਤਨੀ ਅਭਿਨੇਤਰੀ ਲੀਨਾ ਪਾਲ ਤਿਹਾੜ ਜੇਲ ਦੇ ਅੰਦਰੋਂ 200 ਕਰੋੜ ਰੁਪਏ ਦੀ ਵਸੂਲੀ ਦੇ ਮਾਮਲੇ ਵਿਚ ਜੇਲ੍ਹ ਵਿਚ ਬੰਦ ਹਨ। ਸੁਕੇਸ਼ ਨੇ ਨੋਰਾ ਫਤੇਹੀ ਨੂੰ ਵੀ ਆਪਣੇ ਜਾਲ ਵਿਚ ਫਸਾਉਣ ਦੀ ਸਾਜ਼ਿਸ਼ ਰਚੀ ਸੀ। ਜੈਕਲੀਨ ਨੂੰ ਵੀ ਸੁਕੇਸ਼ ਨੇ ਜੇਲ੍ਹ ਅੰਦਰੋਂ ਸਾਜ਼ਿਸ਼ ਰਚ ਕੇ ਅਪਣੇ ਜਾਲ ਵਿਚ ਫਸਾਉਣ ਦੀ ਕੋਸ਼ਿਸ਼ ਕੀਤੀ ਸੀ।