Karan Oberoi 'ਤੇ ਯੋਨ ਸ਼ੋਸ਼ਣ ਦਾ ਇਲਜ਼ਾਮ ਲਗਾਉਣ ਵਾਲੀ ਜੋਤਿਸ਼ ਮਹਿਲਾ ਗ੍ਰਿਫ਼ਤਾਰ, ਝੂਠੀ ਸੀ ਕਹਾਣੀ

ਏਜੰਸੀ

ਮਨੋਰੰਜਨ, ਬਾਲੀਵੁੱਡ

ਟੀਵੀ ਅਦਾਕਾਰ ਅਤੇ ਗਾਇਕ ਕਰਨ ਓਬਰਾਏ 'ਤੇ ਯੋਨ ਸ਼ੋਸ਼ਣ ਦਾ ਇਲਜ਼ਾਮ ਲਗਾਉਣ ਵਾਲੀ ਜੋਤਿਸ਼ ਮਹਿਲਾ ਨੂੰ ਮੁੰਬਈ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।

Woman who accused tv actor Karan Oberoi of harassment

ਨਵੀਂ ਦਿੱਲੀ  : ਟੀਵੀ ਅਦਾਕਾਰ ਅਤੇ ਗਾਇਕ ਕਰਨ ਓਬਰਾਏ 'ਤੇ ਯੋਨ ਸ਼ੋਸ਼ਣ ਦਾ ਇਲਜ਼ਾਮ ਲਗਾਉਣ ਵਾਲੀ ਜੋਤਿਸ਼ ਮਹਿਲਾ ਨੂੰ ਮੁੰਬਈ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। 25 ਮਈ ਨੂੰ ਮਹਿਲਾ ਨੇ ਮੁੰਬਈ ਦੇ ਓਸ਼ੀਵਾਰਾ ਪੁਲਿਸ ਸਟੇਸ਼ਨ ਵਿਚ ਐਫਆਈਆਰ ਦਰਜ ਕਰਵਾਈ ਸੀ। ਮਹਿਲਾ ਦਾ ਇਲਜ਼ਾਮ ਸੀ ਕਿ ਜਦੋਂ ਉਹ ਸਵੇਰ ਦੀ ਸੈਰ ਕਰਨ ਗਈ ਸੀ ਉਦੋਂ ਕੁਝ ਮੋਟਰਸਾਈਕਲ ਸਵਾਰਾਂ ਨੇ ਉਸ 'ਤੇ ਹਮਲਾ ਕਰ ਦਿੱਤਾ ਅਤੇ ਕੇਸ ਵਾਪਸ ਲੈਣ ਦੀ ਧਮਕੀ ਦੇ ਕੇ ਗਏ ਹਨ। ਇੰਨਾਂ ਹੀ ਨਹੀਂ ਹਮਲਾਵਰਾਂ ਨੇ ਮਹਿਲਾ 'ਤੇ ਐਸਿਡ ਅਟੈਕ ਕਰਨ ਦੀ ਵੀ ਧਮਕੀ ਦਿੱਤੀ ਸੀ। 

ਪੁਲਿਸ ਨੇ ਜਦੋਂ ਇਸ ਮਾਮਲੇ ਦੀ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਮਹਿਲਾ ਨੇ ਆਪਣੇ ਆਪ ਆਪਣੇ 'ਤੇ ਹਮਲਾ ਕਰਵਾਇਆ ਸੀ। ਪੁਲਿਸ ਦੇ ਸੀਸੀਟੀਵੀ ਫੁਟੇਜ ਖੰਗਾਲਣ ਤੇ ਦੋ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਬਾਅਦ ਵਿਚ ਪਤਾ ਲੱਗਿਆ ਕਿ ਗ੍ਰਿਫ਼ਤਾਰ ਹੋਏ ਦੋ ਲੋਕਾਂ ਵਿਚੋਂ ਇਕ ਹਮਲਾਵਰ ਮਹਿਲਾ ਦੀ ਵਕੀਲ ਦਾ ਰਿਸ਼ਤੇਦਾਰ ਸੀ। ਬਾਅਦ ਵਿਚ ਮਹਿਲਾ ਨੇ ਵੀ ਇਸ ਗੱਲ ਨੂੰ ਸਵੀਕਾਰ ਕਰ ਲਿਆ ਕਿ ਉਸਨੇ ਕਰਨ ਦੇ ਵਿਰੁਧ ਆਪਣੇ ਕੇਸ ਨੂੰ ਹੋਰ ਮਜ਼ਬੂਤ ਕਰਨ ਲਈ ਇਹ ਫ਼ਰਜੀ ਹਮਲਾ ਕਰਵਾਇਆ ਸੀ।

ਕੀ ਸੀ ਮਾਮਲਾ 
6 ਮਈ ਨੂੰ ਇਕ ਮਹਿਲਾ ਨੇ ਕਰਨ 'ਤੇ ਬਲੈਕਮੈਲਿੰਗ 'ਤੇ ਯੋਨ ਸ਼ੋਸ਼ਣ ਦਾ ਇਲਜ਼ਾਮ ਲਗਾਇਆ ਸੀ। ਉਸਦਾ ਕਹਿਣਾ ਸੀ ਕਿ ਕਰਨ ਨੇ ਵਿਆਹ ਦਾ ਝਾਂਸਾ  ਉਸਦੇ ਨਾਲ ਯੋਨ ਸ਼ੋਸ਼ਣ ਕੀਤਾ। ਮਹਿਲਾ ਮੁਤਾਬਕ ਸਾਲ 2016 ਵਿਚ ਇਕ ਡੇਟਿੰਗ ਐਪਲੀਕੇਸ਼ਨ ਦੇ ਜ਼ਰੀਏ ਕਰਨ ਅਤੇ ਉਸਦੀ ਮੁਲਾਕਾਤ ਹੋਈ ਸੀ। ਉਸਦੇ ਬਾਅਦ ਦੋਵੇਂ ਚੰਗੇ ਦੋਸਤ ਬਣ ਗਏ। ਇਕ ਦਿਨ ਕਰਨ ਨੇ ਉਸਨੂੰ ਆਪਣੇ ਫਲੈਟ 'ਚ ਮਿਲਣ ਲਈ ਬੁਲਾਇਆ। ਜਿਥੇ ਉਸਨੇ ਮਹਿਲਾ ਨਾਲ ਵਿਆਹ ਕਰਵਾਉਣ ਦਾ ਵਾਅਦਾ ਕੀਤਾ। ਉਸਦੇ ਬਾਅਦ ਉਸਦਾ ਸ਼ੋਸ਼ਣ ਕੀਤਾ ਅਤੇ ਵੀਡੀਓ ਬਣਾ ਲਿਆ।ਮਹਿਲਾ ਦਾ ਇਲਜ਼ਾਮ ਸੀ ਕਿ ਕਰਨ ਯੋਨ ਸ਼ੋਸ਼ਣ ਦਾ ਵੀਡੀਓ ਦਿਖਾ ਕੇ ਉਸ ਤੋਂ ਪੈਸਿਆਂ ਦੀ ਮੰਗ ਕਰਦਾ ਸੀ।

ਕਰਨ ਇਕ ਮਹੀਨੇ ਤੱਕ ਰਿਹਾ ਜੇਲ੍ਹ 'ਚ ਬੰਦ
ਮਹਿਲਾ ਦੇ ਇਲਜ਼ਾਮ ਤੋਂ ਬਾਅਦ ਕਰਨ ਨੂੰ 6 ਮਈ ਨੂੰ ਮੁੰਬਈ ਪੁਲਿਸ ਨੇ ਉਨ੍ਹਾਂ ਦੇ ਘਰ ਤੋਂ ਗ੍ਰਿਫ਼ਤਾਰ ਕਰ ਲਿਆ ਸੀ। ਇਕ ਮਹੀਨੇ ਤੱਕ ਜੇਲ੍ਹ ਵਿਚ ਬੰਦ ਰਹਿਣ ਤੋਂ ਬਾਅਦ 7 ਜੂਨ ਨੂੰ ਮੁੰਬਈ ਹਾਈਕੋਰਟ ਨੇ ਕਰਨ ਨੂੰ ਜ਼ਮਾਨਤ ਦੇ ਦਿੱਤੀ। ਇਸ ਤੋਂ ਪਹਿਲਾਂ ਉਨ੍ਹਾਂ ਦੀ ਜ਼ਮਾਨਤ ਦੀ ਅਰਜੀ 17 ਮਈ ਨੂੰ ਹੇਠਲੀ ਅਦਾਲਤ ਨੇ ਖਾਰਿਜ ਕਰ ਦਿੱਤੀ ਸੀ ਅਤੇ ਉਨ੍ਹਾਂ ਨੂੰ ਮੁੰਬਈ ਦੇ ਹਨ੍ਹੇਰੀ ਕੋਰਟ ਵਿਚ ਪੇਸ਼ ਕੀਤਾ ਗਿਆ ਸੀl ਜਿੱਥੇ ਜੱਜ ਨੇ ਉਨ੍ਹਾਂ ਨੂੰ 14 ਦਿਨ ਦੀ ਕਾਨੂੰਨੀ ਹਿਰਾਸਤ ਵਿਚ ਭੇਜ ਦਿੱਤਾ ਸੀ।