ਅਦਾਕਾਰਾ ਸਵਰਾ ਭਾਸਕਰ ਦੇ ਟਵੀਟ ’ਤੇ ਭੜਕੇ ਯੂਜ਼ਰਸ, #ArrestSwaraBhasker ਹੋਇਆ ਟ੍ਰੈਂਡ

ਏਜੰਸੀ

ਮਨੋਰੰਜਨ, ਬਾਲੀਵੁੱਡ

ਸਵਰਾ ਨੇ ਆਪਣੇ ਟਵੀਟ 'ਚ ਅਫ਼ਗ਼ਾਨਿਸਤਾਨ ਦੀ ਹਾਲਤ ਦੀ ਤੁਲਨਾ ਭਾਰਤ ਨਾਲ ਕੀਤੀ, ਜਿਸ ਕਾਰਨ ਸੋਸ਼ਲ ਮੀਡੀਆ 'ਤੇ ਉਸ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਉੱਠੀ।

Conflict Over Swara Bhasker's Tweet, #ArrestSwaraBhasker Trends

 

ਮੁੰਬਈ: ਬਾਲੀਵੁੱਡ ਅਦਾਕਾਰਾ ਸਵਰਾ ਭਾਸਕਰ (Swara Bhasker) ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਉਹ ਹਰ ਮੁੱਦੇ 'ਤੇ ਆਪਣੀ ਰਾਇ ਜ਼ਾਹਰ ਕਰਦੀ ਹੈ ਅਤੇ ਜ਼ਰ੍ਹਾ ਵੀ ਸੰਕੋਚ ਨਹੀਂ ਕਰਦੀ। ਪਰ ਇਸ ਵਾਰ ਸਵਰਾ ਭਾਸਕਰ ਨੂੰ ਆਪਣੀ ਰਾਇ ਜ਼ਾਹਰ ਕਰਨਾ ਭਾਰੀ ਪੈ ਗਿਆ। ਸਵਰਾ ਨੇ ਹਾਲ ਹੀ ਵਿਚ ਤਾਲਿਬਾਨੀ ਅਤਿਵਾਦੀਆਂ (Taliban militants) ਨੂੰ ਲੈ ਕੇ ਇਕ ਟਵੀਟ ਕੀਤਾ ਸੀ, ਜਿਸ ਤੋਂ ਬਾਅਦ ਹੀ ਟਵਿੱਟਰ 'ਤੇ “ਗ੍ਰਿਫ਼ਤਾਰ ਸਵਰਾ ਭਾਸਕਰ” (Arrest Swara Bhasker) ਟ੍ਰੈਂਡ ਕਰ ਰਿਹਾ ਹੈ।

ਹੋਰ ਪੜ੍ਹੋ: ਪਵਨਦੀਪ ਰਾਜਨ ਇੰਡੀਅਨ ਆਈਡਲ 12 ਦੇ ਜੇਤੂ ਬਣੇ, ਮਿਲਿਆ 25 ਲੱਖ ਰੁਪਏ ਦਾ ਇਨਾਮ

ਦਰਅਸਲ, ਸਵਰਾ ਭਾਸਕਰ ਨੇ ਅਫ਼ਗ਼ਾਨਿਸਤਾਨ (Afghanistan Crisis) ਦੀ ਸਥਿਤੀ ਬਾਰੇ ਟਵੀਟ ਕੀਤਾ ਸੀ। ਤਾਲਿਬਾਨ ਨੇ ਅਫ਼ਗ਼ਾਨਿਸਤਾਨ ਦੀ ਰਾਜਧਾਨੀ ਕਾਬੁਲ 'ਤੇ ਕਬਜ਼ਾ ਕਰ ਲਿਆ ਹੈ। ਸਵਰਾ ਨੇ ਆਪਣੇ ਟਵੀਟ ਵਿਚ ਅਫ਼ਗ਼ਾਨਿਸਤਾਨ ਦੀ ਇਸ ਹਾਲਤ ਦੀ ਤੁਲਨਾ ਭਾਰਤ (Hindutva) ਨਾਲ ਕੀਤੀ ਹੈ, ਜਿਸ ਕਾਰਨ ਸੋਸ਼ਲ ਮੀਡੀਆ 'ਤੇ ਉਸ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਉੱਠੀ ਹੈ।

ਹੋਰ ਪੜ੍ਹੋ: ਤੈਮੂਰ ਤੇ ਜਹਾਂਗੀਰ ਨੂੰ ਫ਼ਿਲਮੀ ਸਿਤਾਰੇ ਨਹੀਂ ਬਣਾਉਣਾ ਚਾਹੁੰਦੀ ਅਦਾਕਾਰਾ ਕਰੀਨਾ ਕਪੂਰ ਖਾਨ

ਸਵਰਾ ਭਾਸਕਰ ਨੇ ਟਵੀਟ ਕੀਤਾ ਕਿ,  “ਅਸੀਂ ਹਿੰਦੂਤਵੀ ਦਹਿਸ਼ਤ ਨਾਲ ਠੀਕ ਨਹੀਂ ਹੋ ਸਕਦੇ ਅਤੇ ਤਾਲਿਬਾਨ ਦੇ ਦਹਿਸ਼ਤ ਨਾਲ ਹਰ ਕੋਈ ਹੈਰਾਨ ਅਤੇ ਤਬਾਹ ਹੋ ਗਿਆ ਹੈ। ਅਸੀਂ ਤਾਲਿਬਾਨ ਦੇ ਦਹਿਸ਼ਤ ਨਾਲ ਸ਼ਾਂਤ ਨਹੀਂ ਬੈਠ ਸਕਦੇ ਅਤੇ ਫਿਰ ਹਿੰਦੂਤਵ ਦੇ ਦਹਿਸ਼ਤ ਨੂੰ ਲੈ ਕੇ ਨਾਰਾਜ਼ ਹੁੰਦੇ ਹਾਂ। ਸਾਡੀਆਂ ਮਨੁੱਖੀ ਅਤੇ ਨੈਤਿਕ ਕਦਰਾਂ ਕੀਮਤਾਂ ਜ਼ਾਲਮ ਜਾਂ ਪੀੜਤ ਦੀ ਪਛਾਣ 'ਤੇ ਅਧਾਰਤ ਨਹੀਂ ਹੋਣੀਆਂ ਚਾਹੀਦੀਆਂ।"

ਇਸ ਟਵੀਟ ਤੋਂ ਬਾਅਦ ਸਵਰਾ ਭਾਸਕਰ ਦੀਆਂ ਮੁਸ਼ਕਲਾਂ ਹੁਣ ਵੱਧਦੀਆਂ ਨਜ਼ਰ ਆ ਰਹੀਆਂ ਹਨ। ਸੋਸ਼ਲ ਮੀਡੀਆ 'ਤੇ ਲੋਕ ਇਸ ਟਵੀਟ ਨੂੰ ਲੈ ਕੇ ਆਪਣਾ ਗੁੱਸਾ ਜ਼ਾਹਰ ਕਰ ਰਹੇ ਹਨ। ਇਕ ਯੂਜ਼ਰ (User) ਨੇ ਲਿਖਿਆ ਕਿ, ਸਵਰਾ ਭਾਸਕਰ ਨੂੰ ਗ੍ਰਿਫ਼ਤਾਰ ਕਰੋ, ਉਸਨੇ ਸਾਡੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ।

ਦੂਜੇ ਪਾਸੇ, ਇਕ ਹੋਰ ਉਪਭੋਗਤਾ ਨੇ ਲਿਖਿਆ - ਸਵਰਾ ਭਾਸਕਰ ਨੂੰ ਹਿੰਦੂਤਵ ਦਾ ਅਪਮਾਨ ਕਰਨ ਦੇ ਦੋਸ਼ ਵਿਚ ਗ੍ਰਿਫ਼ਤਾਰ ਕਰੋ। ਹਿੰਦੂਆਂ ਨੇ ਕਦੇ ਵੀ ਕੋਈ ਅਤਿਵਾਦੀ ਕਾਰਵਾਈ ਨਹੀਂ ਕੀਤੀ। ਇਸ ਦੇ ਨਾਲ ਹੀ ਕੁੱਝ ਉਪਭੋਗਤਾ ਸਵਰਾ ਦੇ ਖਾਤੇ ਨੂੰ ਮੁਅੱਤਲ ਕਰਨ ਦੀ ਮੰਗ ਕਰ ਰਹੇ ਹਨ ਅਤੇ ਕੁੱਝ ਲੋਕ ਸਵਰਾ ਦੇ ਖਿਲਾਫ਼ FIR ਦਰਜ ਕਰਨ ਦੀ ਮੰਗ ਕਰ ਰਹੇ ਹਨ।