KBC : ਇਸ ਸਵਾਲ ਦਾ ਸਹੀ ਜਵਾਬ ਦੇ ਕੇ ਬਿਹਾਰ ਦੇ ਗੌਤਮ ਕੁਮਾਰ ਝਾ ਬਣੇ ਕਰੋੜਪਤੀ

ਏਜੰਸੀ

ਮਨੋਰੰਜਨ, ਬਾਲੀਵੁੱਡ

ਟੀਵੀ ਦਾ ਮਸ਼ਹੂਰ ਰਿਐਲਿਟੀ ਸ਼ੋਅ 'ਕੌਣ ਬਣੇਗਾ ਕਰੋੜਪਤੀ' ਦੇ ਗਿਆਰ੍ਹਵੇਂ ਸੀਜ਼ਨ ਵਿੱਚ ਇੱਕ ਕਰੋੜ ਦੀ ਰਕਮ ਜਿੱਤਣ ਵਾਲੇ...

Gautam Kumar jha

ਨਵੀਂ ਦਿੱਲੀ :  ਟੀਵੀ ਦਾ ਮਸ਼ਹੂਰ ਰਿਐਲਿਟੀ ਸ਼ੋਅ 'ਕੌਣ ਬਣੇਗਾ ਕਰੋੜਪਤੀ' ਦੇ ਗਿਆਰ੍ਹਵੇਂ ਸੀਜ਼ਨ ਵਿੱਚ ਇੱਕ ਕਰੋੜ ਦੀ ਰਕਮ ਜਿੱਤਣ ਵਾਲੇ ਤੀਸਰੇ ਪ੍ਰਤੀਯੋਗੀ ਗੌਤਮ ਕੁਮਾਰ ਝਾ ਹਨ। ਗੌਤਮ ਕੁਮਾਰ ਝਾ ਬਿਹਾਰ ਤੋਂ ਹਨ ਪਰ ਉਹ ਆਪਣੀ ਪਤਨੀ ਦੇ ਨਾਲ ਪੱਛਮ ਬੰਗਾਲ ਦੇ ਆਦਰਾ ਵਿੱਚ ਰਹਿੰਦੇ ਹਨ, ਜਿੱਥੇ ਉਹ ਭਾਰਤੀ ਰੇਲਵੇ 'ਚ ਸੀਨੀਅਰ ਵਿਭਾਗੀ ਇੰਜੀਨੀਅਰ ਦੇ ਅਹੁਦੇ 'ਤੇ ਤੈਨਾਤ ਹੈ। ਝਾ ਨੇ ਇਸ ਇਨਾਮ ਨੂੰ ਬੁੱਧਵਾਰ ਦੇ ਐਪੀਸੋਡ 'ਚ ਜਿੱਤਿਆ। ਉਹ ਸ਼ੋਅ 'ਚ ਸੱਤ ਕਰੋੜ ਦੀ ਰਾਸ਼ੀ ਤੱਕ ਨਹੀਂ ਪਹੁੰਚ ਪਾਏ ਕਿਉਂਕਿ ਆਪਣੇ ਆਖਰੀ ਸਵਾਲ ਦੇ ਜਵਾਬ ਦੇ ਬਾਰੇ 'ਚ ਨਿਸ਼ਚਿਤ ਨਾ ਹੋਣ ਦੇ ਚਲਦਿਆਂ ਉਨ੍ਹਾਂ ਨੇ ਸ਼ੋਅ ਨੂੰ ਵਿੱਚ ਹੀ ਛੱਡ ਦਿੱਤਾ।

ਇਹ ਸੀ ਇੱਕ ਕਰੋੜ ਦਾ ਸਵਾਲ
ਚੱਲੋ ਤੁਹਾਨੂੰ ਪਹਿਲਾਂ ਦੱਸਦੇ ਹਾਂ ਕਿ ਆਖਿਰ ਉਹ ਕਿਹੜਾ ਸਵਾਲ ਸੀ, ਜਿਸਦਾ ਸਹੀ ਜਵਾਬ ਦੇ ਕੇ ਝਾ ਨੇ ਇੱਕ ਕਰੋੜ ਰੁਪਏ ਆਪਣੇ ਨਾਮ ਕੀਤੇ। ਭਾਰਤ ਵਿੱਚ ਬਣੀ ਕਿਸ ਜਹਾਜ 'ਤੇ ਫਰਾਂਸਿਸ ਸਕਾਟ ਨੇ ਡਿਫੈਂਸ ਆਫ ਫੋਰਟ ਮੈਕਹੇਨਰੀ ਕਵਿਤਾ ਲਿਖੀ ਸੀ, ਜੋ ਬਾਅਦ 'ਚ ਅਮਰੀਕੀ ਰਾਸ਼ਟਰਗਾਨ ਬਣਿਆ ?  ਜਿਸਦਾ ਸਹੀ ਜਵਾਬ ਸੀ -  ਐਚਐਮਐਸ ਮਿੰਡੇਨ। ਜਾਣਕਾਰੀ ਅਨੁਸਾਰ ਕਿ ਉਹ ਆਪਣੇ ਪਿੰਡ ਵਿੱਚ ਆਰਥਿਕ ਰੂਪ ਤੋਂ ਕਮਜ਼ੋਰ ਪਰਿਵਾਰ ਨਾਲ ਤਾਲੁਕ ਰੱਖਣ ਵਾਲੀਆਂ ਲੜਕੀਆਂ ਦੇ ਵਿਆਹ ਵਿੱਚ ਸਹਿਯੋਗ ਪ੍ਰਦਾਨ ਕਰਕੇ ਉਹ ਉਨ੍ਹਾਂ ਦੀ ਸਹਾਇਤਾ ਕਰਨਗੇ।

ਉਨ੍ਹਾਂ ਨੇ ਕਿਹਾ  ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ। ਮੈਂ ਕਦੇ ਨਹੀਂ ਸੋਚਿਆ ਸੀ ਕਿ ਮੈਂ ਕੇਬੀਸੀ 'ਚ ਚੁਣਿਆ ਜਾਵਾਂਗਾ ਅਤੇ ਇੱਥੇ ਆਉਣ ਤੋਂ ਬਾਅਦ ਇੰਨੀ ਵੱਡੀ ਰਕਮ ਜਿੱਤਾਂਗਾ। ਅਜਿਹੇ ਲੱਖਾਂ ਲੋਕ ਹਨ ਜੋ ਇਸ ਸ਼ੋਅ ਵਿੱਚ ਆਉਣ ਦੀ ਕੋਸ਼ਿਸ਼ ਕਰਦੇ ਹਾਂ ਅਤੇ ਜਦੋਂ ਤੁਹਾਨੂੰ ਸਫਲਤਾ ਮਿਲਦੀ ਹੈ ਤਾਂ ਚੰਗਾ ਲੱਗਦਾ ਹੈ।ਇੰਨੀ ਇਨਾਮ ਰਾਸ਼ੀ ਨਾਲ ਉਹ ਕੀ ਕਰਨਾ ਚਾਹੁੰਦੇ ਹਨ?  

ਇਸਦੇ ਜਵਾਬ 'ਚ ਝਾ ਨੇ ਕਿਹਾ ਮੇਰੀ ਪਤਨੀ ਅਤੇ ਮੈਂ ਪਟਨਾ 'ਚ ਇੱਕ ਨਵਾਂ ਘਰ ਖਰੀਦਣ ਦੀ ਯੋਜਨਾ ਬਣਾ ਰਹੇ ਹਾਂ। ਮੈਂ ਆਪਣੇ ਪਿੰਡ ਵਿੱਚ ਆਰਥਿਕ ਰੂਪ ਤੋਂ ਕਮਜ਼ੋਰ ਪਰਿਵਾਰ ਨਾਲ ਤਾਲੁਕ ਰੱਖਣ ਵਾਲੀਆਂ ਲੜਕੀਆਂ ਦੇ ਵਿਆਹ ਲਈ ਹਰ ਸਾਲ ਲੱਗਭੱਗ 40,000 ਤੋਂ 50,000 ਤੱਕ ਦੀ ਰਾਸ਼ੀ ਦਾ ਸਹਿਯੋਗ ਪ੍ਰਦਾਨ ਕਰਕੇ ਉਨ੍ਹਾਂ ਦੀ ਵੀ ਮਦਦ ਕਰਨਾ ਚਾਹੁੰਦਾ ਹਾਂ। ਇਸ ਤੋਂ ਉਨ੍ਹਾਂ ਦੇ ਪਰਿਵਾਰ 'ਤੇ ਦਬਾਅ ਕੁਝ ਘੱਟ ਹੋਵੇਗਾ ਅਤੇ ਅਸੀ ਉਨ੍ਹਾਂ ਦੀ ਪੜਾਈ ਲਈ ਆਪਣਾ ਸਮਰਥਨ ਦੇਣ ਦੀ ਕੋਸ਼ਿਸ਼ ਕਰਾਂਗੇ ਅਤੇ ਉਨ੍ਹਾਂ ਦੀ ਜ਼ਿੰਦਗੀ ਨੂੰ ਵਾਪਸ ਪੱਟੜੀ 'ਤੇ ਲਿਆਵਾਂਗੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।