ਕਰੋੜਪਤੀ ਬਣਨ ਦਾ ਸੁਨਹਿਰੀ ਮੌਕਾ

ਏਜੰਸੀ

ਖ਼ਬਰਾਂ, ਪੰਜਾਬ

ਦੀਵਾਲੀ ਪੂਜਾ ਬੰਪਰ 2019 ਦੀਆਂ ਟਿਕਟਾਂ ਦੀ ਵਿਕਰੀ ਜਾਰੀ

Punjab Government's biggest bumper of the year 'Maa Lakshmi Diwali Puja Bumper 2019'

ਚੰਡੀਗੜ੍ਹ : ਪੰਜਾਬ ਲਾਟਰੀਜ਼ ਵਿਭਾਗ ਵਲੋਂ ਮਾਂ ਲਕਸ਼ਮੀ ਦੀਵਾਲੀ ਪੂਜਾ ਬੰਪਰ 2019 ਦੀਆਂ ਟਿਕਟਾਂ ਦੀ ਵਿਕਰੀ ਜਾਰੀ ਹੈ। ਇਹ ਬੰਪਰ ਹੁਣ ਤੱਕ ਦਾ ਸਭ ਤੋਂ ਵੱਡਾ ਬੰਪਰ ਹੈ। ਇਸ ਬੰਪਰ ਦਾ ਪਹਿਲਾ ਇਨਾਮ ਪੰਜ ਕਰੋੜ ਰੁਪਏ ਦਾ ਹੋਵੇਗਾ ਜਦਕਿ ਕੁੱਲ ਇਨਾਮਾਂ ਦੀ ਰਕਮ 21 ਕਰੋੜ ਰੁਪਏ ਬਣਦੀ ਹੈ। ਇਹ ਹੁਣ ਤੱਕ ਦੀ ਸਭ ਤੋਂ ਵੱਡੀ ਰਾਸ਼ੀ ਹੈ।

ਲਾਟਰੀਜ਼ ਵਿਭਾਗ ਦੇ ਇਕ ਬੁਲਾਰੇ ਨੇ ਦਸਿਆ ਕਿ 5 ਕਰੋੜ ਰੁਪਏ ਦਾ ਪਹਿਲਾਂ ਇਨਾਮ ਦੋ ਜੇਤੂਆਂ ਨੂੰ (2.50-2.50 ਕਰੋੜ ਰੁਪਏ) ਦਿਤਾ ਜਾਵੇਗਾ। ਉਨ੍ਹਾਂ ਦਸਿਆ ਕਿ ਦੂਜਾ ਇਨਾਮ 20 ਲੱਖ ਰੁਪਏ ਦਾ ਹੋਵੇਗਾ, ਜੋ 10 ਜੇਤੂਆਂ ਨੂੰ ਦਿਤਾ ਜਾਵੇਗਾ। ਇਸ ਬੰਪਰ ਦੀਆਂ 20 ਲੱਖ ਟਿਕਟਾਂ ਜਾਰੀ ਕੀਤੀਆਂ ਗਈਆਂ ਹਨ ਜੋ ਕਿ 'ਏ' ਅਤੇ 'ਬੀ' ਸੀਰੀਜ਼ ਵਿਚ ਹਨ। ਕੁੱਲ ਇਨਾਮਾਂ ਦੀ ਗਿਣਤੀ 2 ਲੱਖ 4 ਹਜ਼ਾਰ 122 ਹੈ।

ਬੁਲਾਰੇ ਨੇ ਦਸਿਆ ਕਿ ਪਹਿਲੇ ਦੋ ਇਨਾਮ ਗਾਰੰਟਿਡ ਹਨ ਅਤੇ ਵਿਕੀਆਂ ਹੋਈਆਂ ਟਿਕਟਾਂ 'ਚੋਂ ਹੀ ਕੱਢੇ ਜਾਣਗੇ। ਉਨ੍ਹਾਂ ਦਸਿਆ ਕਿ ਤੀਜੇ 10 ਇਨਾਮ 10-10 ਲੱਖ ਰੁਪਏ ਦੇ ਹੋਣਗੇ। 20 ਚੌਥੇ ਇਨਾਮ ਦੋ-ਦੋ ਲੱਖ ਰੁਪਏ ਦੇ ਹੋਣਗੇ। ਇਸ ਤੋਂ ਇਲਾਵਾ ਦੀਵਾਲੀ ਬੰਪਰ ਵਿੱਚ ਹੋਰ ਵੀ ਕਈ ਆਕਰਸ਼ਿਤ ਇਨਾਮ ਹਨ। ਉਨ੍ਹਾਂ ਦਸਿਆ ਕਿ ਇਸ ਬੰਪਰ ਦਾ ਡਰਾਅ 1 ਨਵੰਬਰ 2019 ਨੂੰ ਕੱਢਿਆ ਜਾਵੇਗਾ। ਪੰਜਾਬ ਸਰਕਾਰ ਵਲੋਂ ਬੰਪਰ ਲਾਟਰੀ ਦੇ ਪਾਰਦਰਸ਼ੀ ਨਤੀਜਿਆਂ ਕਾਰਨ ਇਸ ਦੀ ਲੋਕਾਂ ਵਿਚ ਮਜ਼ਬੂਤ ਸਾਖ ਹੈ।