ਜਦੋਂ Bhaag Milkha Bhaag ਵਿਚ ਅਪਣੀ ਕਹਾਣੀ ਦੇਖ ਕੇ ਰੋ ਪਏ ਸੀ ਮਿਲਖਾ ਸਿੰਘ

ਏਜੰਸੀ

ਮਨੋਰੰਜਨ, ਬਾਲੀਵੁੱਡ

ਮਿਲਖਾ ਸਿੰਘ ਨੇ ਅਪਣੀ ਜ਼ਿੰਦਗੀ ਵਿਚ ਕਈ ਮੁਸ਼ਕਿਲਾਂ ਦਾ ਸਾਹਮਣਾ ਕੀਤਾ। ਉਹਨਾਂ ਦੀ ਜ਼ਿੰਦਗੀ ਵਿਚ ਕਈ ਅਜਿਹੇ ਮੌਕੇ ਆਏ ਜਿਨ੍ਹਾਂ ਨੇ ਉਹਨਾਂ ਨੂੰ ਰੋਣ ਲਈ ਮਜਬੂਰ ਕਰ ਦਿੱਤਾ

Bhaag Milkha Bhaag

ਚੰਡੀਗੜ੍ਹ: ਮਿਲਖਾ ਸਿੰਘ (Milkha Singh) ਨੇ ਅਪਣੀ ਜ਼ਿੰਦਗੀ ਵਿਚ ਕਈ ਮੁਸ਼ਕਿਲਾਂ ਦਾ ਸਾਹਮਣਾ ਕੀਤਾ। ਉਹਨਾਂ ਦੀ ਜ਼ਿੰਦਗੀ ਵਿਚ ਕਈ ਅਜਿਹੇ ਮੌਕੇ ਆਏ ਜਿਨ੍ਹਾਂ ਨੇ ਉਹਨਾਂ ਨੂੰ ਰੋਣ ਲਈ ਮਜਬੂਰ ਕਰ ਦਿੱਤਾ ਸੀ। ਪਹਿਲੀ ਵਾਰ ਉਹ ਉਦੋਂ ਰੋਏ ਜਦੋਂ ਉਹਨਾਂ ਨੇ ਪਾਕਿਸਤਾਨ ਵਿਚ ਅਪਣਿਆਂ ਦਾ ਕਤਲ ਹੁੰਦਾ ਦੇਖਿਆ। ਇਸ ਤੋਂ ਬਾਅਦ 1958 ਕਾਮਨਵੈਲਥ ਖੇਡਾਂ (Milkha Singh in 1958 Commonwealth Games) ਵਿਚ ਦੇਸ਼ ਨੂੰ ਗੋਲਡ ਮੈਡਲ ਜਿਤਾਉਣ ਸਮੇਂ ਉਹ ਖੁਸ਼ੀ ਵਿਚ ਰੋ ਪਏ।

ਇਹ ਵੀ ਪੜ੍ਹੋ: ਦੇਹਾਂਤ ਤੋਂ 24 ਮਿੰਟ ਪਹਿਲਾਂ ਦੀ ਤਸਵੀਰ, 10-12 ਘੰਟੇ ਜ਼ਿੰਦਗੀ ਦੀ ਜੰਗ ਲੜਦੇ ਰਹੇ ਮਿਲਖਾ ਸਿੰਘ

ਤੀਜਾ ਮੌਕਾ ਉਦੋਂ ਆਇਆ ਜਦੋਂ ਉਹਨਾਂ ਨੇ ਅਪਣੀ ਜ਼ਿੰਦਗੀ ’ਤੇ ਬਣੀ ਫ਼ਿਲਮ ‘ਭਾਗ ਮਿਲਖਾ ਭਾਗ’ (Biopic Bhaag Milkha Bhaag) ਦੇਖੀ। ਫਿਲਮ ਨੂੰ ਦੇਖ ਕੇ ਉਹਨਾਂ ਦੀਆਂ ਯਾਦਾਂ ਤਾਜ਼ਾ ਹੋ ਗਈਆਂ ਤੇ ਉਹ ਰੋ ਪਏ। ਮਿਲਖਾ ਸਿੰਘ ਅਤੇ ਉਹਨਾਂ ਦੀ ਧੀ ਸੋਨੀਆ ਸਨਵਾਲਕਾ ਨੇ ਉਹਨਾਂ ਦੀ ਆਤਮਕਥਾ 'ਦਿ ਰੇਸ ਆਫ ਮਾਈ ਲਾਈਫ਼' (The Race of My Life) ਸਿਰਲੇਖ ਕਹਾਣੀ ਲਿਖੀ। ਇਸ ’ਤੇ ਅਧਾਰਿਕ ਫਿਲਮ ਭਾਗ ਮਿਲਖਾ ਭਾਗ ਬਣਾਈ ਗਈ।

ਹੋਰ ਪੜ੍ਹੋ: ਸਿਹਤ ਨੂੰ ਸਭ ਤੋਂ ਉੱਪਰ ਰੱਖਦੇ ਸੀ ਉਡਣਾ ਸਿੱਖ, ਕਹਿੰਦੇ ਸੀ ‘ਜਿੰਨੀ ਭੁੱਖ ਹੋਵੇ, ਉਸ ਤੋਂ ਅੱਧਾ ਖਾਓ’

ਮਿਲਖਾ ਸਿੰਘ ਨੇ ਫਿਲਮ ਦੇ ਅਧਿਕਾਰ 1 ਰੁਪਏ ਵਿਚ ਵੇਚੇ ਸਨ ਪਰ ਉਹਨਾਂ ਕਿਹਾ ਸੀ ਕਿ ਫਿਲਮ ਦੀ ਕਮਾਈ ਦਾ 10-15% ਹਿੱਸਾ ਉਹਨਾਂ ਦੀ ਚੈਰੀਟੇਬਲ ਟਰੱਸਟ ਨੂੰ ਦਾਨ ਕੀਤਾ ਜਾਵੇਗਾ। ਉਹਨਾਂ ਨੂੰ ਫ਼ਿਲਮਾਂ ਦੇਖਣ ਦਾ ਸ਼ੌਂਕ ਨਹੀਂ ਸੀ ਪਰ ਉਹਨਾਂ ਦੀ ਕਹਾਣੀ ਨੂੰ ਫਿਲਮ ਜ਼ਰੀਏ ਲੋਕਾਂ ਨੇ ਜ਼ਰੂਰ ਦੇਖਿਆ। ਉਹਨਾਂ ਨੇ ਇਕ ਇੰਟਰਵਿਊ ਵਿਚ ਕਿਹਾ ਸੀ ਕਿ ਉਹਨਾਂ ਨੇ ਆਖਰੀ ਵਾਰ 1960 ਦੇ ਦਹਾਕੇ ਵਿਚ ਇਕ ਫਿਲਮ ਦੇਖੀ ਸੀ।

ਹੋਰ ਪੜ੍ਹੋ: ਅਲਵਿਦਾ Flying Sikh : ਦੇਸ਼ ਦੀਆਂ ਮਹਾਨ ਹਸਤੀਆਂ ਨੇ ਦਿੱਤੀ ਸ਼ਰਧਾਂਜਲੀ

ਇਸ ਤੋਂ ਬਾਅਦ ਉਹ ਅਪਣੀ ਬਾਇਓਪਿਕ ਦੇਖਣ ਲਈ 2013 ਵਿਚ 53 ਸਾਲ ਬਾਅਦ ਸਿਨੇਮਾ ਵਿਚ ਗਏ ਸੀ। ਉਹਨਾਂ ਨੇ ਦੱਸਿਆ ਸੀ ਕਿ ਅਪਣੇ ਸ਼ੁਰੂਆਤੀ ਦਿਨਾਂ ਨੂੰ ਵੱਡੇ ਪਰਦੇ ਉੱਤੇ ਦੇਖਣ ਕੇ ਮੈਂ ਬਹੁਤ ਰੋਇਆ।  ਇਸ ਫਿਲਮ ਦੇ ਨਿਰਦੇਸ਼ਕ ਰਾਕੇਸ਼ ਓਮ ਪ੍ਰਕਾਸ਼ ਮਿਹਰਾ ਹਨ ਅਤੇ ਮੁੱਖ ਕਿਰਦਾਰ ਫ਼ਰਹਾਨ ਅਖ਼ਤਰ ਅਤੇ ਸੋਨਮ ਕਪੂਰ ਨੇ ਨਿਭਾਇਆ ਸੀ।