ਸ਼ੂਟਿੰਗ ਸਮੇਂ ਅਦਾਕਾਰਾ ਮਾਹੀ ਗਿੱਲ 'ਤੇ ਹਮਲਾ ਕਰਨ ਵਾਲੇ 3 ਗ੍ਰਿਫ਼ਤਾਰ

ਏਜੰਸੀ

ਮਨੋਰੰਜਨ, ਬਾਲੀਵੁੱਡ

ਟੀਮ ਦੇ ਕੁਝ ਮੈਂਬਰਾਂ ਨੇ ਮੁੱਖ ਮੰਤਰੀ ਦੇਵੇਂਦਰ ਫ਼ੜਨਵੀਸ ਨਾਲ ਮੁਲਾਕਾਤ ਕੀਤੀ

Thane police arrests 3 goons for assault on film crew

ਮੁੰਬਈ :  ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਵਿਚ ਏਐਲਟੀਬਾਲਾਜੀ ਬੈਨਰ ਹੇਠ ਬਣ ਰਹੀ ਵੈਬ-ਸੀਰੀਜ਼ 'ਫ਼ਿਕਸਰ' ਦੀ ਸ਼ੂਟਿੰਗ ਕਰ ਰਹੀ ਇਕ ਟੀਮ ਦੇ ਮੈਬਰਾਂ 'ਤੇ ਹੋਏ ਹਮਲੇ ਸਬੰਧੀ 3 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਇਸ ਸਬੰਧੀ ਜਾਣਕਾਰੀ ਦਿੱਤੀ। 

ਇਸ ਟੀਮ ਦੇ ਕੁਝ ਮੈਂਬਰਾਂ ਨੇ ਮੁੱਖ ਮੰਤਰੀ ਦੇਵੇਂਦਰ ਫ਼ੜਨਵੀਸ ਨਾਲ ਮੁਲਾਕਾਤ ਕੀਤੀ। ਫ਼ੜਨਵੀਸ ਨੇ ਉਨ੍ਹਾਂ ਨੂੰ ਵਿਸ਼ਵਾਸ ਦਵਾਇਆ ਕਿ ਦੋਸ਼ੀਆਂ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇਗੀ।  ਪੁਲਿਸ ਅਧਿਕਾਰੀ ਨੇ ਦਸਿਆ ਕਿ ਸ਼ੂਟਿੰਗ ਦੀ ਜਗ੍ਹਾ ਨੂੰ ਲੈ ਕੇ ਵਿਵਾਦ ਸੀ। ਜਦੋਂ ਸ਼ੂਟਿੰਗ ਸ਼ੁਰੂ ਹੋਈ ਤਾਂ ਕੁੱਝ ਲੋਕਾਂ ਨੇ ਇਸ ਟੀਮ 'ਤੇ ਹਮਲਾ ਕਰ ਦਿਤਾ। ਇਸ ਦਾ ਸੈਟ ਮੰਗਲਵਾਰ ਨੂੰ ਠਾਣੇ ਦੇ ਘੋੜਬੰਦਰ ਰੋੜ ਨੇੜੇ ਲਗਾਇਆ ਗਿਆ ਸੀ। 

ਇਸ ਮਗਰੋਂ ਸਹਾਇਕ ਡਾਇਰੈਕਟਰ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ। ਪੁਲਿਸ ਨੇ ਇਸ ਮਾਮਲੇ ਵਿਚ ਬੁਧਵਾਰ ਨੂੰ ਕ੍ਰਿਸ਼ਨਾ ਸੋਨਾਰ, ਸੋਨੂ ਦਾਸ ਅਤੇ ਸੂਰਜ ਗੁਪਤਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਕਾਸਰਵੜਾਵਲੀ ਥਾਣੇ ਦੇ ਸੀਨੀਅਰ ਅਧਿਕਾਰੀ ਖ਼ੇਰਨਾਰ ਨੇ ਇਹ ਜਾਣਕਾਰੀ ਦਿਤੀ। ਇਸ ਸੀਰੀਜ਼ ਵਿਚ ਤਿਗਮਾਂਸ਼ੂ ਧੂਲੀਆ, ਮਾਹੀ ਗਿੱਲ ਵਰਗੇ ਨਾਮੀ ਚਿਹਰੇ ਕੰਮ ਕਰ ਰਹੇ ਹਨ। ਸ਼ੋਅ ਦੇ ਨਿਰਮਾਤਾ ਸਾਕੇਤ ਸਾਹਨੀ ਅਤੇ ਮਾਹੀ ਗਿੱਲ ਨੇ ਦੋਸ਼ ਲਗਾਇਆ ਕਿ ਸ਼ਰਾਬ ਦੇ ਨਸ਼ੇ 'ਚ ਅੰਨ੍ਹੇ ਗੁੰਡਿਆਂ ਨੇ ਉਨ੍ਹਾਂ ਦੀ ਕੁਟਮਾਰ ਕੀਤੀ।