ਅੱਠ ਸਾਲਾਂ ਤੋਂ ਇਸ ਗੰਭੀਰ ਬਿਮਾਰੀ ਦਾ ਸ਼ਿਕਾਰ ਨੇ ਅਮਿਤਾਭ ਬਚਨ

ਏਜੰਸੀ

ਮਨੋਰੰਜਨ, ਬਾਲੀਵੁੱਡ

‘ਕੌਣ ਬਣੇਗਾ ਕਰੋੜਪਤੀ’ ਦੇ ਨਵੇਂ ਸੀਜ਼ਨ ਨੂੰ ਲੈ ਕੇ ਸੁਰਖੀਆਂ ਵਿਚ ਬਣੇ ਅਮਿਤਾਭ ਬਚਨ  ਸਿਹਤ ਦੇ  ਮਾਮਲੇ ‘ਚ ਕਾਫ਼ੀ ਸੰਘਰਸ਼ ਕਰ ਰਹੇ ਹਨ।

Amitabh Bachchan

ਨਵੀਂ ਦਿੱਲੀ: ‘ਕੌਣ ਬਣੇਗਾ ਕਰੋੜਪਤੀ’ ਦੇ ਨਵੇਂ ਸੀਜ਼ਨ ਨੂੰ ਲੈ ਕੇ ਸੁਰਖੀਆਂ ਵਿਚ ਬਣੇ ਅਮਿਤਾਭ ਬਚਨ  ਸਿਹਤ ਦੇ  ਮਾਮਲੇ ‘ਚ ਕਾਫ਼ੀ ਸੰਘਰਸ਼ ਕਰ ਰਹੇ ਹਨ। ਹਰ ਸਮੇਂ ਫਿੱਟ ਅਤੇ ਐਕਟਿਵ ਦਿਖਣ ਵਾਲੇ ਬਿਗ ਬੀ ਦਾ  75 ਫੀਸਦੀ ਲਿਵਰ ਖ਼ਰਾਬ ਹੋ ਚੁੱਕਾ ਹੈ। ਹੁਣ ਉਹ ਸਿਰਫ਼ 25 ਫੀਸਦੀ ਲੀਵਰ ਦੇ ਸਹਾਰੇ ਹੀ ਜੀਅ ਰਹੇ ਹਨ। ਇਹ ਖ਼ੁਲਾਸਾ ਅਮਿਤਾਭ ਬਚਨ  ਨੇ ਖ਼ੁਦ ਇਕ ਪ੍ਰੋਗਰਾਮ ਵਿਚ ਕੀਤਾ।

76 ਸਾਲ ਦੇ ਅਮਿਤਾਭ ਬਚਨ  ਟੀਵੀ ਦੇ ਇਕ ਪ੍ਰੋਗਰਾਮ ਵਿਚ ਮੌਜੂਦ ਸਨ। ਉੱਥੇ ਸਿਹਤ ਬਾਰੇ ਗੱਲ ਕਰਦਿਆਂ ਉਹਨਾਂ ਨੇ ਕਿਹਾ ਕਿ ਇਨਸਾਨ ਨੂੰ ਅਪਣੇ ਸਰੀਰ ਦਾ ਰੈਗੁਲਰ ਚੈਕਅਪ ਕਰਵਾਉਂਦੇ ਰਹਿਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਉਹਨਾਂ ਨੂੰ ਪਿਛਲੇ ਅੱਠ ਸਾਲਾਂ ਤੋਂ ਟਿਊਬਰਕਲੋਸਿਸ ਦੀ ਤਕਲੀਫ਼ ਹੈ ਅਤੇ ਹੋਰ ਵੀ ਕਈ ਪਰੇਸ਼ਾਨੀਆਂ ਹਨ। ਜੇਕਰ ਇਹਨਾਂ ਬਿਮਾਰੀਆਂ ਦਾ ਸਮੇਂ ਸਿਰ ਪਤਾ ਚੱਲ ਜਾਵੇ ਤਾਂ ਉਹਨਾਂ ਦਾ ਇਲਾਜ ਸੰਭਵ ਹੈ। ਅਮਿਤਾਭ ਖੁਦ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰ ਚੁੱਕੇ ਹਨ ਪਰ ਉਹ ਕਦੀ ਵੀ ਇਹਨਾਂ ਪਰੇਸ਼ਾਨੀਆਂ ਨੂੰ ਖੁਦ ‘ਤੇ ਹਾਵੀ ਨਹੀਂ ਹੋਣ ਦਿੰਦੇ।

ਅਮਿਤਾਭ ਅਪਣੀ ਫਿਟਨੈਸ ਦਾ ਕਾਫ਼ੀ ਧਿਆਨ ਰੱਖਦੇ ਹਨ। ਲਗਾਤਾਰ ਕਸਰਤ ਦੇ ਨਾਲ ਨਾਲ ਉਹ ਸੈਰ ‘ਤੇ ਵੀ ਜਾਂਦੇ ਹਨ। ਇਸ ਦੇ ਨਾਲ ਉਹ ਦਿਨ ਭਰ ਐਕਟਿਵ ਰਹਿੰਦੇ ਹਨ ਅਤੇ ਉਹ ਖਾਣ-ਪੀਣ ਦੇ ਮਾਮਲੇ ਵਿਚ ਕਾਫ਼ੀ ਸੁਚੇਤ ਰਹਿੰਦੇ ਹਨ। ਸਿਹਤ ਨੂੰ ਲੈ ਕੇ ਉਹਨਾਂ ਦੀ ਜਾਗਰੂਕਤਾ ਹੀ ਹੈ ਜੋ ਉਹ ਇਸ ਉਮਰ ਵਿਚ ਵੀ ਕੰਮ ‘ਚ ਉਸੇ ਤਰ੍ਹਾਂ ਅੱਗੇ ਹਨ ਜਿਵੇਂ ਪਹਿਲਾਂ ਰਹੇ ਹਨ। ਅਮਿਤਾਭ ਬਚਨ  ਨੇ ਅਪਣੀ ਸਿਹਤ ਦਾ ਅਸਰ ਕਦੀ ਵੀ ਕੰਮ ‘ਤੇ ਨਹੀਂ ਪੈਣ ਦਿੱਤਾ।