ਬਾਲੀਵੁਡ ਅਦਾਕਾਰ ਨੇ ਮੌਤ ਦੇ ਦੋਸ਼ੀਆਂ ਨੂੰ ਕਿਹਾ ਆਪਣੇ...

ਏਜੰਸੀ

ਮਨੋਰੰਜਨ, ਬਾਲੀਵੁੱਡ

ਬਿਹਾਰ ਵਿਚ ਇਨੀਂ ਦਿਨੀਂ ਦਿਮਾਗੀ ਬੁਖਾਰ ਨੇ ਕਹਿਰ ਮਚਾ ਰੱਖਿਆ ਹੈ। ਇਸ ਨਾਲ ਹੁਣ ਤੱਕ 124 ਤੋਂ ਜ਼ਿਆਦਾ ਬੇਗੁਨਾਹ ਬੱਚਿਆਂ ਦੀ ਜਾਨ ਜਾ ਚੁੱਕੀ ਹੈ।

Bollywood actor Richa Chadha Pankaj Tripathi tweeted about encephalitis

ਨਵੀਂ ਦਿੱਲੀ :  ਬਿਹਾਰ ਵਿਚ ਇਨੀਂ ਦਿਨੀਂ ਦਿਮਾਗੀ ਬੁਖਾਰ ਨੇ ਕਹਿਰ ਮਚਾ ਰੱਖਿਆ ਹੈ। ਇਸ ਨਾਲ ਹੁਣ ਤੱਕ 124 ਤੋਂ ਜ਼ਿਆਦਾ ਬੇਗੁਨਾਹ ਬੱਚਿਆਂ ਦੀ ਜਾਨ ਜਾ ਚੁੱਕੀ ਹੈ। ਅਜਿਹੇ ਵਿਚ ਬਾਲੀਵੁਡ ਸਿਤਾਰੇ ਵੀ ਬਿਹਾਰ ਵਿਚ ਬੱਚਿਆਂ ਦੀ ਮੌਤ 'ਤੇ ਸੋਗ ਜਤਾ ਰਹੇ ਹਨ। ਬਾਲੀਵੁਡ ਅਦਾਕਾਰ ਪੰਕਜ ਤ੍ਰਿਪਾਠੀ ਨੇ ਹਾਲ ਹੀ ਵਿਚ ਆਪਣੇ ਟਵਿਟਰ ਅਕਾਊਂਟ ਤੋਂ ਇਕ ਟਵੀਟ ਕੀਤਾ ਹੈ। ਜਿਸ ਨੂੰ ਅਦਾਕਾਰਾ ਰਿਚਾ ਚੱਢਾ ਨੇ ਰੀਟਵੀਟ ਕੀਤਾ ਹੈ।

ਪੰਕਜ ਤ੍ਰਿਪਾਠੀ ਨੇ ਇਸ ਬੁਖਾਰ ਨਾਲ ਹੋ ਰਹੀ ਬੱਚਿਆਂ ਦੀ ਮੌਤ ਨੂੰ ਲੈ ਕੇ ਲਿਖਿਆ, ''ਮੁਜ਼ੱਫਰਪੁਰ ਦੀ ਘਟਨਾ ਨੇ ਅੰਦਰ ਤੱਕ ਝੰਜੋੜ ਕੇ ਰੱਖ ਦਿੱਤਾ ਹੈ। ਬਹੁਤ ਬੈਚੇਨ ਹਾਂ, ਸਮਝ ਨਹੀਂ ਆ ਰਿਹਾ ਕਿਸ-ਕਿਸ ਨੂੰ ਦੋਸ਼ ਦਈਏ। ਇਕ ਦੇਸ਼, ਇਕ ਰਾਜ, ਇਕ ਸਮਾਜ ਅਤੇ ਇਕ ਵਿਅਕਤੀ ਹਰ ਪੱਧਰ 'ਤੇ ਸਾਡੀ ਅਸਫ਼ਲਤਾ ਹੈ, ਇਹ ਅਸੀ ਕਿਹੜੀ ਸਦੀ ਵਿਚ ਜੀਅ ਰਹੇ ਹਾਂ ?  ਸਰਕਾਰ, ਅਧਿਕਾਰੀ, ਸਿਸਟਮ, ਸਮਾਜ,  ਸਾਨੂੰ ਸਭ ਨੂੰ ਉਨ੍ਹਾਂ ਬੱਚਿਆਂ ਤੋਂ ਮਾਫ਼ੀ ਮੰਗਣੀ ਚਾਹੀਦੀ ਹੈ।''

ਪੰਕਜ ਤ੍ਰਿਪਾਠੀ ਦੇ ਇਸ ਟਵੀਟ ਨੂੰ ਅਦਾਕਾਰਾ ਰਿਚਾ ਚੱਢਾ ਨੇ ਰੀਟਵੀਟ ਕਰਦੇ ਹੋਏ ਕੈਪਸ਼ਨ ਵਿਚ ਲਿਖਿਆ, ''ਮੈਂ ਬਸ ਇੰਨਾ ਜਾਣਦੀ ਹਾਂ ਕਿ ਜੇਕਰ ਕਿਸੇ ਵਿਦੇਸ਼ੀ ਤਾਕਤ ਨੇ ਸਾਡੇ ਦੇਸ਼ ਵਿਚ ਵੜ ਕੇ ਮਾਸੂਮ ਬੱਚਿਆਂ ਦੀ ਜਾਨ ਲੈ ਲਈ ਹੁੰਦੀ, ਤਾਂ ਉਸੇ ਸਮੇਂ ਉਨ੍ਹਾਂ ਨਾਲ ਲੜਾਈ ਕਰ ਰਹੇ ਹੁੰਦੇ ਪਰ ਇੱਥੇ ਤਾਂ ਸਾਰੇ ਲੋਕ ਆਪਣੇ ਹਨ। ਦੁਖਦ !''  ਰਿਚਾ ਚੱਢਾ ਦੇ ਇਸ ਟਵੀਟ 'ਤੇ ਲੋਕ ਜੰਮਕੇ ਕੰਮੈਂਟ ਕਰ ਰਹੇ ਹਨ ਅਤੇ ਬੱਚਿਆਂ ਦੀ ਮੌਤ ਨੂੰ ਪ੍ਰਸ਼ਾਸਨ ਦੀ ਅਸਫ਼ਲਤਾ ਦੱਸ ਰਹੇ ਹਨ।   

ਦੱਸ ਦਈਏ ਕਿ ਬਿਹਾਰ ਦੇ ਮੁਜ਼ੱਫਰਪੁਰ ਅਤੇ ਆਲੇ ਦੁਆਲੇ ਦੇ ਇਲਾਕੇ ਵਿਚ ਦਿਮਾਗੀ ਬੁਖਾਰ ਕਹਿਰ ਬਣਕੇ ਟੁੱਟਿਆ ਹੈ ਅਤੇ ਇਹ ਬੁਖਾਰ ਛੋਟੇ ਮਾਸੂਮ ਬੱਚਿਆਂ ਨੂੰ ਆਪਣਾ ਨਿਸ਼ਾਨਾ ਬਣਾ ਰਿਹਾ ਹੈ। ਹਰ ਦਿਨ ਇਸ ਖ਼ਤਰਨਾਕ ਬੁਖਾਰ ਨਾਲ ਬੱਚਿਆਂ ਦੀ ਮੌਤ ਹੋ ਰਹੀ ਹੈ। ਅਜਿਹੇ ਵਿਚ ਸਰਕਾਰ ਨੂੰ ਨੀਂਦ ਨੂੰ ਜਗਾਉਣ ਦਾ ਕੰਮ ਫ਼ਿਲਮੀ ਸਿਤਾਰੇ ਕਰ ਰਹੇ ਹਨ ਅਤੇ ਆਪਣੇ ਟਵੀਟਸ ਦੇ ਜ਼ਰੀਏ ਪ੍ਰਸ਼ਾਸਨ ਨੂੰ ਝਕਝੋਰ ਰਹੇ ਹਨ।