ਪਾਕਿ ਨੇ ਕੀਤੀ ਪ੍ਰਿਅੰਕਾ ਚੋਪੜਾ ਨੂੰ UNICEF ਸਦਭਾਵਨਾ ਰਾਜਦੂਤ ਦੇ ਅਹੁਦੇ ਤੋਂ ਹਟਾਉਣ ਦੀ ਮੰਗ

ਏਜੰਸੀ

ਮਨੋਰੰਜਨ, ਬਾਲੀਵੁੱਡ

ਮਜਾਰੀ ਨੇ ਯੂਨੀਸੇਫ ਨੂੰ ਭਾਰਤ ਸਰਕਾਰ ਵੱਲੋਂ ਜੰਮੂ-ਕਸ਼ਮੀਰ ਵਿਚ ਕੀਤੀ ਗਈ ਕਾਰਵਾਈ ‘ਤੇ  ਭਾਰਤੀ ਅਦਾਕਾਰਾ ਦੇ ਕੱਟੜ ਰਾਸ਼ਟਰਵਾਦ ਅਤੇ ਸਮਰਥਨ ਦਾ ਹਵਾਲਾ ਦਿੱਤਾ।

Priyanka Chopra

ਇਸਲਾਮਾਬਾਦ: ਪਾਕਿਸਤਾਨ ਦੀ ਮਨੱਖੀ ਅਧਿਕਾਰ ਮੰਤਰੀ ਸ਼ਿਰੀਨ ਮਜਾਰੀ ਨੇ ਯੂਨੀਸੇਫ਼ ਨੂੰ ਚਿੱਠੀ ਲਿਖ ਕੇ ਕਸ਼ਮੀਰ ਮੁੱਦੇ ਦਾ ਹਵਾਲਾ ਦਿੰਦੇ ਹੋਏ ਸਦਭਾਵਨਾ ਰਾਜਦੂਤ ਦੇ ਤੌਰ ‘ਤੇ ਨਿਯੁਕਤ ਬਾਲੀਵੁੱਡ ਅਦਾਕਾਰਾ ਪ੍ਰਿਅੰਕਾ ਚੋਪੜਾ ਨੂੰ ਹਟਾਉਣ ਦੀ ਮੰਗ ਕੀਤੀ ਹੈ। ਇਕ ਖ਼ਬਰ ਮੁਤਾਬਕ ਮਜਾਰੀ ਨੇ ਯੂਨੀਸੇਫ ਨੂੰ ਭਾਰਤ ਸਰਕਾਰ ਵੱਲੋਂ ਜੰਮੂ-ਕਸ਼ਮੀਰ ਵਿਚ ਕੀਤੀ ਗਈ ਕਾਰਵਾਈ ‘ਤੇ  ਭਾਰਤੀ ਅਦਾਕਾਰਾ ਦੇ ਕੱਟੜ ਰਾਸ਼ਟਰਵਾਦ ਅਤੇ ਸਮਰਥਨ ਦਾ ਹਵਾਲਾ ਦਿੱਤਾ।

ਯੂਨੀਸੇਫ਼ ਦੇ ਕਾਰਜਕਾਰੀ ਨਿਰਦੇਸ਼ਕ ਹੇਨਰਿਕੇਟਾ ਫਾਰ ਨੂੰ ਲਿਖੀ ਗਈ ਚਿੱਠੀ ਵਿਚ ਮਜਾਰੀ ਨੇ ਕਿਹਾ ਕਿ, ‘ਪ੍ਰਿਅੰਕਾ ਦਾ ਪਰਮਾਣੂ ਯੁੱਧ ਸਮੇਤ ਜੰਗ ਨੂੰ ਸਮਰਥਨ ਕਰਨਾ ਸੰਯੁਕਤ ਰਾਸ਼ਟਰ ਦੀ ਭਰੋਸੇਯੋਗਤਾ ਨੂੰ ਕਮਜ਼ੋਰ ਕਰਦਾ ਹੈ। ਯੂਨੀਸੇਫ਼ ਨੂੰ ਤੁਰੰਤ ਪ੍ਰਿਅੰਕਾ ਚੋਪੜਾ ਨੂੰ ਅਪਣੇ ਰਾਜਦੂਤ ਦੇ ਅਹੁਦੇ ਤੋਂ ਹਟਾਉਣਾ ਚਾਹੀਦਾ ਹੈ, ਨਹੀਂ ਤਾ ਸ਼ਾਂਤੀ ਲਈ ਸਦਭਾਵਨਾ ਰਾਜਦੂਤ ਵਰਗੀਆਂ ਨਿਯੁਕਤੀਆਂ ਵਿਸ਼ਵ ਭਰ ਵਿਚ ਇਕ ਤਮਾਸ਼ਾ ਬਣ ਕੇ ਰਹਿ ਜਾਣਗੀਆਂ।

 


 

ਇਸ ਦੇ ਨਾਲ ਹੀ ਉਹਨਾਂ ਨੇ ਇਲਜ਼ਾਮ ਲਗਾਇਆ ਕਿ ਮੋਦੀ ਸਰਕਾਰ ਭਾਰਤੀ ਸੂਬੇ ਅਸਮ ਵਿਚ ਚਾਲੀ ਲੱਖ ਭਾਰਤੀ ਮੁਸਲਮਾਨਾਂ ਨੂੰ ਉਹਨਾਂ ਦੀ ਨਾਗਰਿਕਤਾ ਤੋਂ ਵਾਂਝੇ ਕਰ ਰਹੀ ਹੈ। ਮਾਜਰੀ ਨੇ ਭਾਰਤੀ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਬਿਆਨ ਦਾ ਜ਼ਿਕਰ ਕੀਤਾ, ਜਿਸ ਵਿਚ ਉਹਨਾਂ ਨੇ ਪਰਮਾਣੂ ਨੀਤੀ ਵਿਚ ‘ਨੋ ਫਰਸਟ ਯੂਜ਼’ ਦੀ ਭਾਰਤ ਦੀ ਵਚਨਬੱਧਤਾ ਨੂੰ ਭਵਿੱਖ ਦੀਆਂ ਸਥਿਤੀਆਂ ਦੇ ਅਧੀਨ ਦੱਸਿਆ ਸੀ।

ਮਜਾਰੀ ਨੇ ਕਿਹਾ ਕਿ ਪ੍ਰਿਅੰਕਾ ਚੋਪੜਾ ਨੂੰ ਸ਼ਾਂਤੀ ਲਈ ਸੰਯੁਕਤ ਰਾਸ਼ਟਰ ਸਦਭਾਵਨਾ ਰਾਜਦੂਤ ਦੇ ਰੂਪ ਵਿਚ ਬਣਏ ਰੱਖਣਾ ਪੂਰੀ ਤਰ੍ਹਾਂ ਨਾਲ ਸ਼ਾਂਤੀ ਅਤੇ ਸਦਭਾਵਨਾ ਦੇ ਸਿਧਾਂਤਾਂ ਵਿਰੁੱਧ ਹੈ। ਮਜਾਰੀ ਦੀ ਅਪੀਲ ਇਮਰਾਨ ਖ਼ਾਨ ਸਰਕਾਰ ਦੀਆਂ ਉਹਨਾਂ ਕੋਸ਼ਿਸ਼ਾਂ ਦਾ ਹੀ ਹਿੱਸਾ ਹੈ, ਜਿਸ ਵਿਚ ਉਹ ਚਾਹੁੰਦੇ ਹਨ ਕਿ ਕਸ਼ਮੀਰ ਲਈ ਵਿਸ਼ੇਸ਼ ਦਰਜੇ ਨੂੰ ਰੱਦ ਕਰਨ ਦੇ ਫੈਸਲੇ ਦੀ ਗਲੋਬਲ ਭਾਈਚਾਰੇ ਵੱਲੋਂ ਸਖ਼ਤ ਨਿੰਦਾ ਕੀਤੀ ਜਾਵੇ। ਇਸ ਮੁੱਦੇ ‘ਤੇ ਪਾਕਿਸਤਾਨ ਅਪਣੇ ਚੰਗੇ ਦੋਸਤ ਚੀਨ ਨੂੰ ਛੱਡ ਕੇ ਅੰਤਰਰਾਸ਼ਟਰੀ ਸਮਰਥਨ ਹਾਸਲ ਕਰਨ ਵਿਚ ਅਸਫ਼ਲ ਰਿਹਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।