ਭਾਰਤ ਨੇ ਆਸਕਰ ਦੇ ਲਈ ਭੇਜਿਆ ਫ਼ਿਲਮ 'ਗਲੀ ਬੁਆਏ' ਦਾ ਨਾਂਅ 

ਏਜੰਸੀ

ਮਨੋਰੰਜਨ, ਬਾਲੀਵੁੱਡ

ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਅਤੇ ਆਲਿਆ ਭੱਟ ਦੀ ਫ਼ਿਲਮ ‘ਗਲੀ ਬੁਆਏ’ ਨੂੰ ਭਾਰਤ ਵੱਲੋਂ ਆਸਕਰ ਫ਼ਿਲਮ ਅਵਾਰਡ ਲਈ ਭੇਜਿਆ ਗਿਆ ਹੈ।

Gully Boy

ਨਵੀਂ ਦਿੱਲੀ: ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਅਤੇ ਆਲਿਆ ਭੱਟ ਦੀ ਫ਼ਿਲਮ ‘ਗਲੀ ਬੁਆਏ’ ਨੂੰ ਭਾਰਤ ਵੱਲੋਂ ਆਸਕਰ ਫ਼ਿਲਮ ਅਵਾਰਡ ਲਈ ਭੇਜਿਆ ਗਿਆ ਹੈ।ਇੰਡੀਅਨ ਫ਼ਿਲਮ ਐਸੋਸੀਏਸ਼ਨ ਨੇ ਸ਼ਨੀਵਾਰ ਨੂੰ ਇਸ ਬਾਰੇ ਐਲਾਨ ਕੀਤਾ ਹੈ। ਅਗਲੇ ਸਾਲ ਫਰਵਰੀ ਵਿਚ ਹੋਣ ਵਾਲੇ ਇਸ ਪੁਰਸਕਾਰ ਸਮਾਰੋਹ ਲਈ ਰਣਵੀਰ ਸਿੰਘ ਦੀ ‘ਗਲੀ ਬੁਆਏ’ ਨੂੰ ਬੈਸਟ ਇੰਟਰਨੈਸ਼ਨਲ ਫੀਚਰ ਫ਼ਿਲਮ ਕੈਟੇਗਰੀ ਵਿਚ ਭੇਜਿਆ ਗਿਆ ਹੈ।

 


 

ਜ਼ੋਇਆ ਅਖ਼ਤਰ ਵੱਲੋਂ ਨਿਰਦੇਸ਼ਿਤ ਇਹ ਫ਼ਿਲਮ ਇਸ ਸਾਲ ਫਰਵਰੀ ਵਿਚ ਪੂਰੇ ਦੇਸ਼ ‘ਚ ਰੀਲੀਜ਼ ਕੀਤੀ ਗਈ ਸੀ। ਇਸ ਫ਼ਿਲਮ ਵਿਚ ਰਣਵੀਰ ਸਿੰਘ, ਆਲਿਆ ਭੱਟ ਤੋਂ ਇਲਾਵਾ ਵਿਜੈ ਰਾਜ, ਕਲਿਕ ਕੋਚਿਨ, ਸਿਧਾਰਥ ਚਤੁਰਵੇਦੀ, ਵਿਜੈ ਵਰਮਾ ਅਤੇ ਅੰਮ੍ਰਿਤਾ ਸੁਭਾਸ਼ ਨੇ ਵੀ ਅਹਿਮ ਭੂਮਿਕਾ ਨਿਭਾਈ ਹੈ।

ਐਫ਼ਐਫ਼ਆਈ ਦੇ ਸੈਕਟਰੀ ਜਨਰਲ ਸੁਪਰਣ ਸੇਨ ਨੇ ਇਸ ਸਬੰਧ ਵਿਚ ਦੱਸਿਆ ਕਿ ਭਾਰਤ ਵੱਲੋਂ ਆਸਕਰ ਲਈ ਭੇਜਣ ਲਈ 27 ਫ਼ਿਲਮਾਂ ਦੌੜ ਵਿਚ ਸਨ ਪਰ ਅਖੀਰ ਵਿਚ ਇਸ ਦੇ ਲਈ ‘ਗਲੀ ਬੁਆਏ’ ਨੂੰ ਚੁਣਿਆ ਗਿਆ। ਦੱਸ ਦਈਏ ਕਿ ‘ਗਲੀ ਬੁਆਏ’ ਨੇ ਬਾਕਸ ਆਫਿਸ ‘ਤੇ ਜੰਮ ਕੇ ਕਮਾਈ ਕੀਤੀ। ਇਸ ਫ਼ਿਲਮ ਵਿਚ ਰਣਵੀਰ ਸਿੰਘ ਅਤੇ ਆਲਿਆ ਭੱਟ ਨੇ ਅਪਣੀ ਐਕਟਿੰਗ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ ਹੈ।

Entertainment ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter ਤੇ follow ਕਰੋ