ਸੰਨੀ ਦਿਓਲ ਦੀਆਂ ਮਾਂ ਪ੍ਰਕਾਸ਼ ਕੌਰ ਨਾਲ ਤਸਵੀਰਾਂ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਬਾਲੀਵੁੱਡ ਐਕਟਰ ਸੰਨੀ ਦਿਓਲ ਨੇ ਅਪਣੀ ਮਾਂ ਪ੍ਰਕਾਸ਼ ਕੌਰ ਦੇ ਨਾਲ ਇਕ ਫੋਟੋ ਅਪਣੇ ਇਨਸਟਾਗ੍ਰਾਮ ਅਕਾਉਂਟ ਉਤੇ ਸ਼ੇਅਰ ਕੀਤੀ ਹੈ। ਸੰਨੀ ਦਿਓਲ ਅਤੇ ਉਨ੍ਹਾਂ...

Sunny Deol with Maa Parkash Kaur
 
 
 

 

View this post on Instagram

 

 
 
 
 
 
 
 
 

My mom my world

 
 
 

 

View this post on Instagram

 

 
 
 
 
 
 
 
 

My mom my world

A post shared by Sunny Deol (@iamsunnydeol) on

 
 
 

 

View this post on Instagram

 

 
 
 
 
 
 
 
 

My mom my world

A post shared by Sunny Deol (@iamsunnydeol) on

ਨਵੀਂ ਦਿੱਲੀ :  ਬਾਲੀਵੁੱਡ ਐਕਟਰ ਸੰਨੀ ਦਿਓਲ ਨੇ ਅਪਣੀ ਮਾਂ ਪ੍ਰਕਾਸ਼ ਕੌਰ ਦੇ ਨਾਲ ਇਕ ਫੋਟੋ ਅਪਣੇ ਇਨਸਟਾਗ੍ਰਾਮ ਅਕਾਉਂਟ ਉਤੇ ਸ਼ੇਅਰ ਕੀਤੀ ਹੈ। ਸੰਨੀ ਦਿਓਲ ਅਤੇ ਉਨ੍ਹਾਂ ਦੀ ਮਾਂ ਪ੍ਰਕਾਸ਼ ਕੌਰ ਦੀ ਇਹ ਤਸਵੀਰ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀ ਹੈ। ਬਹੁਤ ਘੱਟ ਹੀ ਅਜਿਹਾ ਮੌਕਾ ਆਉਂਦਾ ਹੈ ਜਦੋਂ ਸੰਨੀ ਦਿਓਲ ਅਪਣੀ ਮਾਂ ਪ੍ਰਕਾਸ਼ ਕੌਰ ਦੇ ਨਾਲ ਕੋਈ ਤਸਵੀਰ ਸ਼ੇਅਰ ਕਰਦੇ ਹਨ। ਉਂਜ ਵੀ ਪ੍ਰਕਾਸ਼ ਕੌਰ ਲਾਇਮ ਲਾਈਟ ਤੋਂ ਦੂਰ ਹੀ ਰਹਿੰਦੀ ਹੈ।

 

 

ਸੰਨੀ ਦਿਓਲ ਨੇ ਇਸ ਤਸਵੀਰ ਨੂੰ ਸ਼ੇਅਰ ਕਰਨ ਦੇ ਨਾਲ ਇਕ ਕੈਪਸ਼ਨ ਵੀ ਲਿਖਿਆ ਹੈ। ਉਨ੍ਹਾਂ ਨੇ ਲਿਖਿਆ ਹੈ, ਮੇਰੀ ਮਾਂ ਮੇਰੀ ਦੁਨੀਆਂ। ਇਸ ਤੋਂ ਪਤਾ ਲੱਗਦਾ ਹੈ ਕਿ ਸੰਨੀ ਦਿਓਲ ਅਪਣੀ ਮਾਂ ਨਾਲ ਕਿੰਨਾ ਪਿਆਰ ਕਰਦੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਨੇ ਅਪਣੇ ਪਾਪਾ ਧਰਮਿੰਦਰ, ਮਾਂ ਪ੍ਰਕਾਸ਼ ਕੌਰ ਅਤੇ ਭਰਾ ਬਾਬੀ ਦਿਓਲ ਦੇ ਨਾਲ ਇਕ ਤਸਵੀਰ ਸ਼ੇਅਰ ਕੀਤੀ ਸੀ। ਸੰਨੀ ਦਿਓਲ ਦੇ ਪਾਪਾ ਧਰਮਿੰਦਰ ਨੇ ਦੋ ਸ਼ਾਦੀਆਂ ਕੀਤੀਆਂ ਹਨ।

ਧਰਮਿੰਦਰ ਨੇ ਹੇਮਾ ਮਾਲਿਨੀ ਤੋਂ ਪਹਿਲਾਂ ਪ੍ਰਕਾਸ਼ ਕੌਰ ਨਾਲ ਵਿਆਹ ਕਰਵਾਇਆ ਸੀ। ਧਰਮਿੰਦਰ ਅਤੇ ਪ੍ਰਕਾਸ਼ ਕੌਰ ਦੇ ਚਾਰ ਬੱਚੇ ਹਨ,  ਜਿਨ੍ਹਾਂ ਵਿਚ ਸੰਨੀ ਦਿਓਲ, ਬਾਬੀ ਦਿਓਲ, ਵਿਜਿਤਾ ਅਤੇ ਅਜਿਤਾ ਦਿਓਲ ਹਨ। ਬਾਅਦ ਵਿਚ ਧਰਮਿੰਦਰ ਨੇ ਬਾਲੀਵੁੱਡ ਅਦਾਕਾਰਾ ਹੇਮਾ ਮਾਲਿਨੀ ਨਾਲ ਵਿਆਹ ਕੀਤਾ ਸੀ। ਧਰਮਿੰਦਰ ਅਤੇ ਹੇਮਾ ਮਾਲਿਨੀ ਦੀਆਂ ਦੋ ਬੇਟੀਆਂ ਈਸ਼ਾ ਦਿਓਲ ਅਤੇ ਅਹਾਨਾ ਦਿਓਲ ਹਨ।

ਸੰਨੀ ਦਿਓਲ ਨੇ ਇਸ ਤਸਵੀਰ ਵਿਚ ਅਪਣੀ ਮਾਂ ਪ੍ਰਕਾਸ਼ ਕੌਰ ਨੂੰ ਗਲੇ ਲਗਾਇਆ ਹੋਇਆ ਹੈ। ਸੰਨੀ ਦਿਓਲ ਦੀ ਇਸ ਤਸਵੀਰ ਉਤੇ ਉਨ੍ਹਾਂ ਦੇ ਸਰੋਤੇ ਵੀ ਖ਼ੂਬ ਕਮੈਂਟ ਕਰ ਰਹੇ ਹਨ। ਸੰਨੀ ਦਿਓਲ ਨੇ ਇਨ੍ਹਾਂ ਦਿਨੀਂ ਅਪਣੇ ਬੇਟੇ ਕਰਨ ਦਿਓਲ ਦੀ ਡੈਬਿਊ ਫ਼ਿਲਮ ‘ਪਲ ਪਲ ਦਿਲ ਕੇ ਪਾਸ’ ਦੀ ਸ਼ੂਟਿੰਗ ਵਿਚ ਰੁੱਝੇ ਹੋਏ ਹਨ। ਸੰਨੀ ਇਸ ਫ਼ਿਲਮ ਦਾ ਨਿਰਮਾਣ ਖ਼ੁਦ ਹੀ ਕਰ ਰਹੇ ਹਨ।