ਜੀਆ ਖਾਨ ਖੁਦਕੁਸ਼ੀ ਮਾਮਲੇ ’ਚ ਸੂਰਜ ਪੰਚੋਲੀ ਬਰੀ, 10 ਸਾਲ ਬਾਅਦ ਸੁਣਾਇਆ ਗਿਆ ਫ਼ੈਸਲਾ

ਏਜੰਸੀ

ਮਨੋਰੰਜਨ, ਬਾਲੀਵੁੱਡ

ਮੁੰਬਈ ਦੀ ਸੀਬੀਆਈ ਕੋਰਟ ਨੇ ਸੁਣਾਇਆ ਫੈਸਲਾ

CBI court acquits Sooraj Pancholi in Jiah Khan suicide case

 

ਮੁੰਬਈ: ਬਾਲੀਵੁੱਡ ਅਦਾਕਾਰਾ ਜੀਆ ਖਾਨ ਖੁਦਕੁਸ਼ੀ ਮਾਮਲੇ 'ਚ ਮੁੰਬਈ ਦੀ ਸੀਬੀਆਈ ਅਦਾਲਤ ਨੇ ਅਭਿਨੇਤਾ ਸੂਰਜ ਪੰਚੋਲੀ ਨੂੰ ਬਰੀ ਕਰ ਦਿੱਤਾ ਹੈ। ਮਾਮਲੇ ਦੀ ਸੁਣਵਾਈ ਦੌਰਾਨ ਜੱਜ ਏਐਸ ਸਈਦ ਨੇ ਪਹਿਲਾਂ ਕਟਹਿਰੇ ਵਿਚ ਖੜ੍ਹੇ ਸੂਰਜ ਪੰਚੋਲੀ ਦਾ ਨਾਂ ਪੁੱਛਿਆ ਅਤੇ ਫਿਰ ਕਿਹਾ ਕਿ ਸਬੂਤਾਂ ਦੀ ਘਾਟ ਕਾਰਨ ਤੁਹਾਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ। ਇਸ ਲਈ ਤੁਹਾਨੂੰ ਦੋਸ਼ਾਂ ਤੋਂ ਬਰੀ ਕੀਤਾ ਜਾਂਦਾ ਹੈ।

ਇਹ ਵੀ ਪੜ੍ਹੋ: ਗਾਇਕ ਕਰਨ ਔਜਲਾ ਦਾ ਕਰੀਬੀ ਸਾਥੀ ਸ਼ਾਰਪੀ ਘੁੰਮਣ ਗ੍ਰਿਫ਼ਤਾਰ

ਜੀਆ ਖਾਨ ਖੁਦਕੁਸ਼ੀ ਮਾਮਲੇ 'ਚ ਸਾਲ 2019 'ਚ ਸੁਣਵਾਈ ਸ਼ੁਰੂ ਹੋਈ ਸੀ ਅਤੇ 20 ਅਪ੍ਰੈਲ 2023 ਨੂੰ ਸੁਣਵਾਈ ਪੂਰੀ ਹੋਈ ਸੀ। ਕਰੀਬ 10 ਸਾਲਾਂ ਬਾਅਦ ਮੁੰਬਈ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਅੱਜ ਇਸ ਮਾਮਲੇ ਵਿਚ ਆਪਣਾ ਫੈਸਲਾ ਸੁਣਾਇਆ ਹੈ। ਜੀਆ ਖਾਨ ਨੇ 3 ਜੂਨ 2013 ਨੂੰ ਆਪਣੇ ਜੁਹੂ ਸਥਿਤ ਘਰ 'ਚ ਖੁਦਕੁਸ਼ੀ ਕਰ ਲਈ ਸੀ ਅਤੇ ਇਸ ਘਟਨਾ 'ਚ ਸੂਰਜ ਪੰਚੋਲੀ 'ਤੇ ਅਭਿਨੇਤਰੀ ਨੂੰ ਖੁਦਕੁਸ਼ੀ ਲਈ ਉਕਸਾਉਣ ਦਾ ਇਲਜ਼ਾਮ ਸੀ।

ਇਹ ਵੀ ਪੜ੍ਹੋ: ਦੋਹਰੇ ਸੰਵਿਧਾਨ ਮਾਮਲੇ 'ਚ ਸੁਪਰੀਮ ਕੋਰਟ ਵਲੋਂ ਅਕਾਲੀ ਦਲ ਨੂੰ ਰਾਹਤ, ਮੁਕੱਦਮਾ ਕੀਤਾ ਰੱਦ

ਜੁਹੂ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਸੀ ਅਤੇ ਜਾਂਚ ਦੌਰਾਨ 7 ਜੂਨ 2013 ਨੂੰ ਜੀਆ ਖਾਨ ਦੇ ਘਰ ਤੋਂ ਪੁਲਿਸ ਨੂੰ 6 ਪੰਨਿਆਂ ਦਾ ਹੱਥ ਲਿਖਤ ਸੁਸਾਈਡ ਨੋਟ ਮਿਲਿਆ ਸੀ। ਇਸ ਤੋਂ ਬਾਅਦ 11 ਜੂਨ 2013 ਨੂੰ ਮੁੰਬਈ ਪੁਲਿਸ ਨੇ ਬਾਲੀਵੁੱਡ ਅਭਿਨੇਤਾ ਆਦਿਤਿਆ ਪੰਚੋਲੀ ਦੇ ਬੇਟੇ ਸੂਰਜ ਪੰਚੋਲੀ ਨੂੰ ਜੀਆ ਨੂੰ ਖੁਦਕੁਸ਼ੀ ਲਈ ਉਕਸਾਉਣ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਸੀ। ਸੀਬੀਆਈ ਨੇ ਇਲਜ਼ਾਮ ਲਾਇਆ ਸੀ ਕਿ ਮੁੰਬਈ ਪੁਲਿਸ ਵੱਲੋਂ ਜ਼ਬਤ ਕੀਤੀ ਗਈ ਚਿੱਠੀ ਜੀਆ ਨੇ ਲਿਖੀ ਸੀ। ਜਾਂਚ ਏਜੰਸੀ ਨੇ ਦਾਅਵਾ ਕੀਤਾ ਸੀ ਕਿ ਪੱਤਰ ਵਿਚ ਸੂਰਜ ਨਾਲ ਜੀਆ ਦੇ ਸਬੰਧਾਂ ਦੇ ਨਾਲ-ਨਾਲ ਉਸ ਦੇ ਕਥਿਤ ਸਰੀਰਕ ਸ਼ੋਸ਼ਣ, ਮਾਨਸਿਕ ਅਤੇ ਸਰੀਰਕ ਤਸੀਹੇ ਦੀ ਗੱਲ ਕੀਤੀ ਗਈ ਸੀ, ਜਿਸ ਕਾਰਨ ਉਸ ਨੇ ਖੁਦਕੁਸ਼ੀ ਕੀਤੀ ਸੀ।

ਇਹ ਵੀ ਪੜ੍ਹੋ: ਕੈਨੇਡਾ ਪੁਲਿਸ ਨੇ ਕਾਰਾਂ ਚੋਰੀ ਕਰਨ ਦੇ ਦੋਸ਼ ਹੇਠ 47 ਪੰਜਾਬੀਆਂ ਸਣੇ 119 ਲੋਕਾਂ ਨੂੰ ਗ੍ਰਿਫ਼ਤਾਰ

ਇਸ ਦੇ ਨਾਲ ਹੀ ਮਾਮਲੇ ਦੀ ਮੁੱਖ ਗਵਾਹ ਅਤੇ ਜੀਆ ਦੀ ਮਾਂ ਰਾਬੀਆ ਖਾਨ ਨੇ ਅਦਾਲਤ ਨੂੰ ਦੱਸਿਆ ਕਿ ਉਸ ਦਾ ਮੰਨਣਾ ਹੈ ਕਿ ਇਹ ਕਤਲ ਦਾ ਮਾਮਲਾ ਹੈ ਨਾ ਕਿ ਖੁਦਕੁਸ਼ੀ ਦਾ। ਮੁੰਬਈ ਹਾਈ ਕੋਰਟ ਨੇ ਪਿਛਲੇ ਸਾਲ ਰਾਬੀਆ ਦੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਸੀ, ਜਿਸ ਵਿਚ ਮਾਮਲੇ ਦੀ ਨਵੀਂ ਜਾਂਚ ਦੀ ਮੰਗ ਕੀਤੀ ਗਈ ਸੀ। ਸੀਬੀਆਈ ਦੇ ਵਿਸ਼ੇਸ਼ ਜੱਜ ਏਐਸ ਸਈਦ ਨੇ ਪਿਛਲੇ ਹਫ਼ਤੇ ਕੇਸ ਵਿਚ ਦੋਵਾਂ ਧਿਰਾਂ ਦੀਆਂ ਅੰਤਮ ਦਲੀਲਾਂ ਸੁਣਨ ਤੋਂ ਬਾਅਦ ਆਪਣਾ ਫੈਸਲਾ 28 ਅਪ੍ਰੈਲ ਲਈ ਰਾਖਵਾਂ ਰੱਖ ਲਿਆ ਸੀ।