ਪਰਵਾਸੀ ਮਜ਼ਦੂਰਾਂ ਲਈ ਮਸੀਹਾ ਬਣਿਆ 'ਪੰਜਾਬ ਦਾ ਪੁੱਤਰ' ਸੋਨੂੰ ਸੂਦ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

16 ਹਜ਼ਾਰ ਤੋਂ ਜ਼ਿਆਦਾ ਪਰਵਾਸੀ ਮਜ਼ਦੂਰਾਂ ਨੂੰ ਘਰਾਂ ਤਕ ਪਹੁੰਚਾਇਆ

file photo

ਮੁੰਬਈ: ਫਿਲਮਾਂ ਵਿਚ ਵਿਲੇਨ ਦੇ ਤੌਰ 'ਤੇ ਮਸ਼ਹੂਰ ਐਕਟਰ ਸੋਨੂੰ ਸੂਦ ਅਸਲ ਜ਼ਿੰਦਗੀ ਵਿਚ ਸੁਪਰ ਹੀਰੋ ਬਣ ਕੇ ਸਾਹਮਣੇ ਆਏ ਨੇ। ਸੋਨੂੰ ਨੇ ਲਾਕਡਾਊਨ ਦੌਰਾਨ ਫਸੇ ਪਰਵਾਸੀ ਮਜ਼ਦੂਰਾਂ ਨੂੰ ਘਰ ਭੇਜਣ ਦਾ ਬੀੜਾ ਉਠਾਇਆ ਅਤੇ ਉਹ ਹੁਣ ਤਕ 16 ਹਜ਼ਾਰ ਤੋਂ ਵੀ ਜ਼ਿਆਦਾ ਪਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰਾਂ ਤਕ ਪਹੁੰਚਾ ਚੁੱਕੇ ਨੇ।

ਇਹੀ ਨਹੀਂ ਸੋਨੂੰ ਸੂਦ ਇਸ ਦੇ ਨਾਲ-ਨਾਲ ਪਰਵਾਸੀ ਮਜ਼ਦੂਰਾਂ ਦੇ ਖਾਣ ਪੀਣ ਦਾ ਵੀ ਪੂਰਾ ਬੰਦੋਬਸਤ ਕਰ ਰਹੇ ਨੇ। ਇਹੀ ਵਜ੍ਹਾ ਹੈ ਕਿ ਅੱਜ ਪੰਜਾਬ ਦੇ ਇਸ ਪੁੱਤਰ ਦੀ ਹਰ ਪਾਸੇ ਤਾਰੀਫ਼ ਹੋ ਰਹੀ ਆ।

ਖ਼ਾਸ ਗੱਲ ਇਹ ਵੀ ਹੈ ਕਿ ਸੋਨੂੰ ਸੂਦ ਸਿਰਫ਼ ਮੁੰਬਈ 'ਚ ਫਸੇ ਮਜ਼ਦੂਰਾਂ ਦੀ ਹੀ ਮਦਦ ਨਹੀਂ ਕਰ ਰਹੇ ਬਲਕਿ ਉਹ ਦੇਸ਼ ਦੇ ਹੋਰਨਾਂ ਹਿੱਸਿਆਂ ਵਿਚ ਫਸੇ ਮਜ਼ਦੂਰਾਂ ਨੂੰ ਵੀ ਮਦਦ ਮੰਗਣ 'ਤੇ ਉਨ੍ਹਾਂ ਦੇ ਘਰ ਪਹੁੰਚਾ ਰਹੇ ਨੇ। ਹੁਣ ਉਨ੍ਹਾਂ ਨੇ ਕੇਰਲਾ ਦੇ ਏਰਨਾਕੁਲਮ ਵਿਚ ਫਸੀਆਂ 177 ਲੜਕੀਆਂ ਨੂੰ ਏਅਰ ਲਿਫਟ ਕਰਕੇ ਉਡੀਸ਼ਾ ਦੇ ਭੁਵਨੇਸ਼ਵਰ ਪਹੁੰਚਾਇਆ ਹੈ।

ਇਸ ਤੋਂ ਪਹਿਲਾਂ ਸੋਨੂੰ ਸੂਦ ਨੇ ਦਿੱਲੀ, ਯੂਪੀ ਅਤੇ ਕਰਨਾਨਕ ਵਿਚ ਫਸੇ ਕਈ ਮਜ਼ਦੂਰਾਂ ਨੂੰ ਵੀ ਉਨ੍ਹਾਂ ਦੇ ਘਰਾਂ ਤਕ ਪਹੁੰਚਾਇਆ ਸੀ। ਵੈਸੇ ਤਾਂ ਹੋਰ ਬਾਲੀਵੁੱਡ ਸਿਤਾਰਿਆਂ ਵੱਲੋਂ ਵੀ ਕੋਰੋਨਾ ਦੀ ਇਸ ਜੰਗ ਵਿਚ ਲੋੜਵੰਦ ਲੋਕਾਂ ਦੀ ਖਾਣ ਪੀਣ ਦੀਆਂ ਚੀਜ਼ਾਂ ਨਾਲ ਮਦਦ ਕੀਤੀ ਜਾ ਰਹੀ ਐ ਪਰ ਜੋ ਕੰਮ ਸੋਨੂੰ ਸੂਦ ਕਰ ਰਹੇ ਹਨ, ਉਸ ਨੂੰ ਸਭ ਤੋਂ ਵੱਡਾ ਕਦਮ ਮੰਨਿਆ ਜਾ ਰਿਹਾ।

ਮੁਸੀਬਤ 'ਚ ਫਸੇ ਪਰਵਾਸੀਆਂ ਲਈ ਇਸ ਸਮੇਂ ਸੋਨੂੰ ਸੂਦ ਇਕ ਮਸੀਹਾ ਬਣ ਕੇ ਸਾਹਮਣੇ ਆਏ ਨੇ। ਇਸੇ ਦੌਰਾਨ ਸੋਨੂੰ ਸੂਦ ਦੀ ਮਦਦ ਨਾਲ ਅਪਣੇ ਘਰ ਪਹੁੰਚੀ ਇਕ ਮਹਿਲਾ ਨੇ ਅਪਣੇ ਨਵਜਨਮੇ ਬੱਚੇ ਦਾ ਨਾਮ 'ਸੋਨੂੰ ਸੂਦ' ਰੱਖ ਦਿੱਤਾ।

ਇਕ ਪ੍ਰਸ਼ੰਸਕ ਨੇ ਟਵੀਟ ਕਰਦਿਆਂ ਲਿਖਿਆ ''ਫਰਾਜ ਚਾਹੀਏ ਕਿਤਨੀ ਮੁਹੱਬਤੇਂ ਤੁਝੇ, ਮਾਓਂ ਨੇ ਤੇਰੇ ਨਾਮ ਪੇ ਬੱਚੋਂ ਕਾ ਨਾਮ ਰੱਖ ਦੀਆ''।  ਸੋਨੂੰ ਨੇ ਟਵਿੱਟਰ 'ਤੇ ਇਸ ਬਾਰੇ ਬੋਲਦਿਆਂ ਲਿਖਿਆ ''ਇਹ ਮੇਰਾ ਸਭ ਤੋਂ ਵੱਡਾ ਐਵਾਰਡ ਹੈ''।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।