ਅਮੀਸ਼ਾ ਪਟੇਲ ਵਿਰੁਧ ਇਸ ਡਾਇਰੈਕਟਰ ਨੇ ਖੜਕਾਇਆ ਕੋਰਟ ਦਾ ਦਰਵਾਜ਼ਾ

ਏਜੰਸੀ

ਮਨੋਰੰਜਨ, ਬਾਲੀਵੁੱਡ

ਅਮੀਸ਼ਾ 'ਤੇ ਲੱਗਿਆ 2.5 ਕਰੋੜ ਦੀ ਧੋਖਾਧੜੀ ਦਾ ਆਰੋਪ

Fraud case against bollywood actress ameesha patel by director ajay kumar singh

ਮੁੰਬਈ: ਬਾਲੀਵੁੱਡ ਡਾਇਰੈਕਟਰ ਅਜੇ ਕੁਮਾਰ ਸਿੰਘ ਨੇ ਅਦਾਕਾਰਾ ਅਮੀਸ਼ਾ ਪਟੇਲ ਤੇ 2.5 ਕਰੋੜ ਰੁਪਏ ਦੀ ਧੋਖਾਧੜੀ ਕਰਨ ਦਾ ਆਰੋਪ ਲਗਾਇਆ ਹੈ ਅਤੇ ਉਸ ਨੇ ਅਮੀਸ਼ਾ ਵਿਰੁਧ ਰਾਂਚੀ ਦੀ ਅਦਾਲਤ ਦਾ ਰੁਖ਼ ਕੀਤਾ ਹੈ। ਅਮੀਸ਼ਾ ਨੇ ਅਪਣੀ ਫ਼ਿਲਮ ਦੇਸੀ ਮੈਜਿਕ ਲਈ ਉਹਨਾਂ ਤੋਂ ਪੈਸੇ ਉਧਾਰ ਲਏ ਸਨ। ਅਜੇ ਕੁਮਾਰ ਸਿੰਘ ਨੇ ਦਸਿਆ ਕਿ ਤਿੰਨ ਕਰੋੜ ਰੁਪਏ ਦਾ ਚੈੱਕ ਬਾਉਂਸ ਹੋਣ ਤੋਂ ਬਾਅਦ ਉਹਨਾਂ ਨੇ ਰਾਂਚੀ ਦੀ ਅਦਾਲਤ ਵਿਚ ਇਕ ਮਾਮਲਾ ਦਾਖ਼ਲ ਕੀਤਾ ਹੈ। 

ਅਮੀਸ਼ਾ ਹੁਣ ਇਸ ਮਾਮਲੇ 'ਤੇ ਕੋਈ ਗੱਲ ਹੀ ਨਹੀਂ ਕਰਨਾ ਚਾਹੁੰਦੀ। ਅਮੀਸ਼ਾ ਨੂੰ ਹੁਣ 8 ਜੁਲਾਈ ਤੋਂ ਪਹਿਲਾਂ ਅਦਾਲਤ ਵਿਚ ਜਾਣਾ ਪਵੇਗਾ। ਉਸ ਨੇ ਦਸਿਆ ਕਿ ਜੇਕਰ ਉਹ ਨਹੀਂ ਜਾਂਦੀ ਤਾਂ ਉਸ ਦੇ ਵਿਰੁਧ ਵਾਰੰਟ ਜਾਰੀ ਕੀਤੇ ਜਾਣਗੇ। 17 ਜੂਨ ਉਹ ਕੋਰਟ ਵਿਚ ਇਕ ਵਾਰੰਟ ਜਾਰੀ ਕਰਨ ਲਈ ਗਿਆ ਸੀ ਕਿਉਂ ਕਿ ਉਹ ਇਸ 'ਤੇ ਕੋਈ ਜਵਾਬ ਨਹੀਂ ਦੇ ਰਹੀ ਸੀ ਪਰ ਅਦਾਲਤ ਨੇ ਅਰੈਸਟ ਵਾਰੰਟ ਤੋਂ ਪਹਿਲਾਂ ਪੁਲਿਸ ਦੁਆਰਾ ਸੰਮਨ ਭੇਜਣ ਦਾ ਸੁਝਾਅ ਦਿੱਤਾ ਹੈ।

ਅਜੇ ਕੁਮਾਰ ਸਿੰਘ ਅਨੁਸਾਰ ਸਾਲ 2017 ਵਿਚ ਉਹਨਾਂ ਦੀ ਮੁਲਾਕਾਤ ਅਮੀਸ਼ਾ ਨਾਲ ਹੋਈ ਸੀ ਅਤੇ ਉਸ ਦੌਰਾਨ ਦੋਵਾਂ ਵਿਚ ਇਕ ਫ਼ਿਲਮ 'ਤੇ ਗੱਲ ਹੋਈ ਸੀ। ਇਹ ਫ਼ਿਲਮ ਨਿਰਮਾਣ ਅਧੀਨ ਸੀ ਅਤੇ ਇਸ ਦੇ ਇਕ ਵੱਡੇ ਹਿੱਸੇ ਦੀ ਸ਼ੂਟਿੰਗ ਪੂਰੀ ਹੋ ਚੁੱਕੀ ਸੀ। ਹਾਲਾਂਕਿ ਕੁਝ ਆਰਥਿਕ ਸੰਕਟਾਂ ਦੇ ਚਲਦੇ ਇਹ ਪ੍ਰੋਜੈਕਟ ਵਿਚ ਹੀ ਰੁਕ ਗਿਆ ਅਤੇ ਇਸੇ ਵਜ੍ਹਾ ਕਰ ਕੇ ਸਿੰਘ ਨੇ ਫ਼ਿਲਮ ਵਿਚ 2.5 ਕਰੋੜ ਰੁਪਏ ਦਾ ਨਿਵੇਸ਼ ਕੀਤਾ ਸੀ।