ਪੀਐਮ ਮੋਦੀ 'ਤੇ ਬਣਨ ਜਾ ਰਹੀ ਹੈ ਬਾਇਓਪਿਕ
ਪੀਐਮ ਮੋਦੀ 'ਤੇ ਬਣਨ ਵਾਲੀ ਇਸ ਫਿਲਮ ਵਿਚ ਅਦਾਕਾਰ ਵਿਵੇਕ ਓਬੇਰਾਇ ਪੀਐਮ ਦਾ ਕਿਰਦਾਰ ਨਿਭਾਉਣਗੇ।
ਮੁੰਬਈ : ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਬਾਇਓਪਿਕ 'ਦਿ ਐਕਸੀਡੈਂਟਲ ਪ੍ਰਾਈਮ ਮਿਨਿਸਟਰ' ਦਾ ਟ੍ਰੇਲਰ ਰਿਲੀਜ਼ ਹੋਇਆ। ਇਸ ਦੇ ਰਿਲੀਜ਼ ਹੁੰਦੇ ਹੀ ਫਿਲਮ ਵਿਵਾਦਾਂ ਵਿਚ ਆ ਗਈ ਅਤੇ ਕਾਂਗਰਸ ਨੇਤਾ ਹੀ ਇਸ ਫਿਲਮ ਦਾ ਵਿਰੋਧ ਕਰ ਰਹੇ ਹਨ। ਹੁਣ ਇਕ ਹੋਰ ਰਾਜਨੇਤਾ 'ਤੇ ਬਾਇਓਪਿਕ ਬਣਨ ਜਾ ਰਹੀ ਹੈ। ਖ਼ਬਰਾਂ ਮੁਤਾਬਕ ਪੀਐਮ ਨਰਿੰਦਰ ਮੋਦੀ 'ਤੇ ਇਹ ਬਾਇਓਪਿਕ ਬਣਨ ਜਾ ਰਹੀ ਹੈ।
ਪੀਐਮ ਮੋਦੀ 'ਤੇ ਬਣਨ ਵਾਲੀ ਇਸ ਫਿਲਮ ਵਿਚ ਅਦਾਕਾਰ ਵਿਵੇਕ ਓਬੇਰਾਇ ਪੀਐਮ ਦਾ ਕਿਰਦਾਰ ਨਿਭਾਉਣਗੇ। ਦੱਸਿਆ ਜਾ ਰਿਹਾ ਹੈ ਕਿ ਫਿਲਮ ਦੀ ਸ਼ੂਟਿੰਗ ਸਾਲ 2019 ਵਿਚ ਸ਼ੁਰੂ ਹੋਵੇਗੀ। ਵਿਵੇਕ ਓਬੇਰਾਇ ਨੇ ਫਿਲਮ ਵਿਚ ਅਪਣੇ ਕਿਰਦਾਰ ਨੂੰ ਲੈ ਕੇ ਤਿਆਰੀ ਵੀ ਸ਼ੁਰੂ ਕਰ ਦਿਤੀ ਹੈ। ਇਸ ਫਿਲਮ ਨੂੰ ਉਮੰਗ ਕੁਮਾਰ ਡਾਇਰੈਕਟ ਕਰਨਗੇ। ਹਾਲਾਂਕਿ ਇਸ ਫਿਲਮ ਦਾ ਟਾਇਟਲ ਅਜੇ ਨਿਰਧਾਰਤ ਨਹੀਂ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਫਿਲਮ ਦੀ ਸ਼ੂਟਿੰਗ ਦਿੱਲੀ, ਗੁਜਰਾਤ, ਹਿਮਾਚਲ ਪ੍ਰਦੇਸ਼ ਅਤੇ ਉਤਰਾਖੰਡ ਵਿਖੇ ਹੋਵੇਗੀ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਪੀਐਮ ਮੋਦੀ ਦੇ ਕਿਰਦਾਰ ਲਈ ਅਦਾਕਾਰ ਪਰੇਸ਼ ਰਾਵਲ ਦਾ ਨਾਮ ਵੀ ਸਾਹਮਣੇ ਆ ਰਿਹਾ ਸੀ। ਪਰੇਸ਼ ਰਾਵਲ ਨੇ ਕਿਹਾ ਵੀ ਸੀ ਕਿ ਉਹਨਾਂ ਤੋਂ ਬਿਹਤਰ ਕੋਈ ਹੋਰ ਅਦਾਕਾਰ ਪੀਐਮ ਮੋਦੀ ਦੇ ਕਿਰਦਾਨ ਨੂੰ ਨਹੀਂ ਨਿਭਾ ਸਕਦਾ। ਪਰ ਹੁਣ ਵਿਵੇਕ ਓਬੇਰਾਇ ਦਾ ਨਾਮ ਇਸ ਕਿਰਦਾਰ ਲਈ ਫਾਈਨਲ ਦੱਸਿਆ ਜਾ ਰਿਹਾ ਹੈ।