ਰਿਸ਼ਤਿਆਂ ਦੀ ਅਹਿਮੀਅਤ ਅਤੇ ਸਮਾਜ ਦੇ ਉਲਝੇ ਤਾਣੇ ਬਾਣੇ ’ਤੇ ਅਧਾਰਿਤ ਹੈ ਫ਼ਿਲਮ ‘ਸਾਕ’ 

ਏਜੰਸੀ

ਮਨੋਰੰਜਨ, ਪਾਲੀਵੁੱਡ

ਪਾਲੀਵੁੱਡ ਅੰਦਰ ਫ਼ੌਜੀ ਜੀਵਨ ਬਾਰੇ ਅਨੇਕਾਂ ਫ਼ਿਲਮਾਂ ਬਣੀਆਂ ਹਨ ਜੋ ਬਹਾਦਰੀ ਅਤੇ ਦੇਸ਼ ਭਗਤੀ...

Saak Movie

ਚੰਡੀਗੜ੍ਹ: ਪਾਲੀਵੁੱਡ ਅੰਦਰ ਫ਼ੌਜੀ ਜੀਵਨ ਬਾਰੇ ਅਨੇਕਾਂ ਫ਼ਿਲਮਾਂ ਬਣੀਆਂ ਹਨ ਜੋ ਬਹਾਦਰੀ ਅਤੇ ਦੇਸ਼ ਭਗਤੀ ਦੇ ਜ਼ਜਬਿਆਂ ਦੀ ਪੇਸ਼ਕਾਰੀ ਤੱਕ ਸੀਮਤ ਰਹੀਆਂ ਹਨ ਪਰ 6 ਸਤੰਬਰ ਨੂੰ ਰਿਲੀਜ਼ ਹੋ ਰਹੀ ਫ਼ਿਲਮ ਸਾਕ ਇਕ ਨੌਜਵਾਨ ਫ਼ੌਜੀ ਦੀ ਪਿਆਰ ਕਹਾਣੀ ਤੇ ਅਧਾਰਿਤ ਹੈ। ਇਸ ਫ਼ਿਲਮ ਵਿਚ ਭਾਵੁਕਤਾ, ਪਿਆਰ ਅਤੇ ਰਿਸ਼ਤਿਆਂ ਦੀ ਖਿੱਚ ਹੈ। ਮਿਨਹਾਸ ਫ਼ਿਲਮਜ਼ ਪ੍ਰਾਈਵੇਟ ਲਿਮਟਿਡ ਦੇ ਬੈਨਰ ਹੇਠ ਜਤਿੰਦਰ ਜੇ ਮਿਨਹਾਸ ਤੇ ਰੁਪਿੰਦਰ ਪ੍ਰੀਤ ਮਿਨਹਾਸ ਦੀ ਇਸ ਫ਼ਿਲਮ ਵਿਚ ਦਰਸ਼ਕ ਮੈਂਡੀ ਤੱਖਰ ਅਤੇ ਜੋਬਨਪ੍ਰੀਤ ਨੂੰ ਮੁੱਖ ਭੂਮਿਕਾ ਵਿਚ ਵੇਖਣਗੇ।

ਮੈਂਡੀ ਤੱਖੜ ਨੇ ਦਸਿਆ ਕਿ ਇਹ ਫ਼ਿਲਮ ਦਰਸ਼ਕਾਂ ਨੂੰ ਬਹੁਤ ਪਸੰਦ ਆਵੇਗੀ। ਇਸ ਫ਼ਿਲਮ ਵਿਚ ਰੋਮਾਂਸ, ਕਾਮੇਡੀ ਸਭ ਕੁੱਝ ਹੈ। ਇਹ ਫ਼ਿਲਮ ਪੁਰਾਣੇ ਸਮੇਂ ਨਾਲ ਸਬੰਧ ਰੱਖਦੀ ਹੈ। ਇਹ ਫ਼ਿਲਮ ਉਸ ਸਮੇਂ ਦੀ ਜਦੋਂ ਕੁੜੀ ਅਤੇ ਮੁੰਡਾ ਇਕ ਦੂਜੇ ਨੂੰ ਦੇਖ ਵੀ ਨਹੀਂ ਸੀ ਸਕਦੇ। ਪਰ ਇਸ ਫ਼ਿਲਮ ਦੇ ਜੋ ਮੁੱਖ ਕਿਰਦਾਰ ਹਨ ਉਹ ਚਾਹੁੰਦੇ ਹਨ ਕਿ ਉਹ ਵਿਆਹ ਤੋਂ ਪਹਿਲਾਂ ਉਸ ਲੜਕੀ ਨੂੰ ਜ਼ਰੂਰ ਦੇਖੇ ਜਿਸ ਨਾਲ ਉਸ ਦਾ ਵਿਆਹ ਹੋਣਾ ਹੈ। ਫ਼ਿਲਮ ਵਿਚ ਜੋਬਨਪ੍ਰੀਤ ਦਾ ਕਿਰਦਾਰ ਇਕ ਫ਼ੌਜੀ ਦਾ ਹੈ। ਪਰ ਪਿੰਡ ਵਿਚ ਫ਼ੌਜੀ ਕਹਿਣ ਤੋਂ ਮਨਾਹੀ ਹੈ।

ਇਸ ਗੱਲ ਦਾ ਰਾਜ਼ ਰੱਖਿਆ ਗਿਆ ਹੈ ਕਿ ਪਿੰਡ ਵਿਚ ਫ਼ੌਜ ਕਿਉਂ ਨਹੀਂ ਕਹਿਣਾ। ਇਹ ਤਾਂ ਫ਼ਿਲਮ ਦੇਖਣ ਤੋਂ ਪਤਾ ਹੀ ਪਤਾ ਲੱਗੇਗਾ ਕਿ ਇਸ ਪਿੱਛੇ ਕੀ ਕਾਰਨ ਹੈ। ਜੋਬਨਪ੍ਰੀਤ ਨੇ ਗੱਲਬਾਤ ਕਰਦਿਆਂ ਦਸਿਆ ਕਿ ਉਸ ਦਾ ਕਿਰਦਾਰ ਇਕ ਫ਼ੌਜੀ ਦਾ ਹੈ। ਉਹ ਅਪਣੇ ਅਸੂਲਾਂ ਦਾ ਪੱਕਾ ਹੋਣ ਦੇ ਨਾਲ ਨਾਲ ਰੋਮਾਂਟਿਕ ਵੀ ਬਹੁਤ ਹੈ। ਉਸ ਨੇ ਅੱਗੇ ਦਸਿਆ ਕਿ ਉਸ ਨੂੰ ਸ਼ੌਂਕ ਸੀ ਕਿ ਉਸ ਦੀ ਫ਼ਿਲਮ ਮੈਂਡੀ ਤੱਖੜ ਨਾਲ ਬਣੇ। ਪਰ ਮੈਂਡੀ ਤੱਖੜ ਨੇ ਪਹਿਲਾਂ ਤਾਂ ਨਾਂਹ ਕਰ ਦਿੱਤੀ ਸੀ ਪਰ ਜਦੋਂ ਉਸ ਨੇ ਇਸ ਫ਼ਿਲਮ ਦੀ ਸਟੋਰੀ ਸੁਣੀ ਤਾਂ ਉਹ ਇਸ ਫ਼ਿਲਮ ਲਈ ਤਿਆਰ ਹੋ ਗਈ।

ਇਸ ਫ਼ਿਲਮ ਲਈ ਸਾਰੀ ਟੀਮ ਨੇ ਖੂਬ ਮਿਹਨਤ ਕੀਤੀ ਹੈ। ਜੋਬਨਪ੍ਰੀਤ ਨੇ ਦਸਿਆ ਕਿ ਮੈਂਡੀ ਇਕ ਮਿਹਨਤੀ ਕੁੜੀ ਹੈ ਜਿਸ ਨੇ ਕਿ ਅਪਣਾ ਕਿਰਦਾਰ ਬਹੁਤ ਹੀ ਵਧੀਆ ਤਰੀਕੇ ਨਾਲ ਨਿਭਾਇਆ ਹੈ। ਫ਼ਿਲਮ ਵਿਚ ਇਕ ਖੂਬਸੂਰਤ ਤੇ ਸਿਆਣੀ ਕੁੜੀ ਦੀ ਲੋੜ ਸੀ ਜੋ ਇਸ ਫ਼ਿਲਮ ਦੇ ਕਿਰਦਾਰ ਨੂੰ ਬਾਖੂਬੀ ਨਿਭਾ ਸਕੇ। ਬਾਕੀ ਤਾਂ ਜੀ ਹੁਣ ਇਹ ਫ਼ਿਲਮ ਦੇਖ ਹੀ ਪਤਾ ਲੱਗੇਗਾ ਕਿ ਇਸ ਫ਼ਿਲਮ ਵਿਚ ਕੀ ਕੁੱਝ ਖ਼ਾਸ ਹੈ ਤੇ ਉਮੀਦ ਹੈ ਕਿ ਦਰਸ਼ਕ ਇਸ ਨੂੰ ਬਹੁਤ ਪਿਆਰ ਦੇਣਗੇ। ਇਸ ਫ਼ਿਲਮ ਨੂੰ ਲੈ ਕੇ ਕਨਵਰ ਗਰੇਵਾਲ ਨੇ ਵੀ ਟਿੱਪਣੀ ਕੀਤੀ ਹੈ। ਉਸ ਨੇ ਕਿਹਾ ਕਿ ਇਹ ਫ਼ਿਲਮ ਬਹੁਤ ਹੀ ਵਧੀਆ ਹੈ।

ਦਰਸ਼ਕ ਇਸ ਫ਼ਿਲਮ ਨੂੰ ਵੱਡਾ ਹੁੰਗਾਰਾ ਦੇਣ ਤਾਂ ਜੋ ਅੱਗੇ ਤੋਂ ਵੀ ਅਜਿਹੀਆਂ ਫ਼ਿਲਮਾਂ ਦਰਸ਼ਕਾਂ ਦੇ ਰੁਬਰੂ ਹੋ ਸਕਣ।  ਫਿਲਮ ਦੇ ਮੁੱਖ ਕਿਰਦਾਰ ਮੈਂਡੀ ਤੱਖਰ ਅਤੇ ਜੋਬਨਪ੍ਰੀਤ ਸਿੰਘ ਤੋਂ ਅਲਾਵਾ, ਮੁਕੁਲ ਦੇਵ, ਮਹਾਵੀਰ ਭੁੱਲਰ, ਸੋਨਪ੍ਰੀਤ ਜਵੰਦਾ, ਗੁਰਦੀਪ ਬਰਾੜ, ਦਿਲਾਵਰ ਸਿੱਧੂ ਖਾਸ ਕਿਰਦਾਰਾਂ ਵਿੱਚ ਨਜ਼ਰ ਆਉਣਗੇ। ਕਮਲਜੀਤ ਸਿੰਘ ਨੇ ਇਸ ਫਿਲਮ ਦੀ ਕਹਾਣੀ ਲਿਖੀ ਹੈ ਅਤੇ ਇਸਨੂੰ ਡਾਇਰੈਕਟ ਵੀ ਕੀਤਾ ਹੈ।

ਓਂਕਾਰ ਮਿਨਹਾਸ ਅਤੇ ਕਾਏਟਰਜ਼ ਇਸ ਫਿਲਮ ਦੇ ਮਿਊਜ਼ਿਕ ਡਾਇਰੈਕਟਰ ਹਨ। ਗੁਰਮੀਤ ਸਿੰਘ ਨੇ ਇਸ ਫਿਲਮ ਦਾ ਬੈਕਗਰਾਉਂਡ ਸੰਗੀਤ ਦਿੱਤਾ ਹੈ।ਸਾਕ ਦੇ ਗੀਤ ਵੀਤ ਬਲਜੀਤ ਅਤੇ ਕਰਤਾਰ ਕਮਲ ਨੇ ਲਿਖੇ ਹਨ। ਇਸ ਪੂਰੇ ਪ੍ਰੋਜੈਕਟ ਨੂੰ ਜਤਿੰਦਰ ਜੇ ਮਿਨਹਾਸ ਅਤੇ ਰੁਪਿੰਦਰਪ੍ਰੀਤ ਮਿਨਹਾਸ ਨੇ ਮਿਨਹਾਸ ਫਿਲਮਸ ਪ੍ਰਾ ਲਿ ਤੋਂ ਪ੍ਰੋਡਿਊਸ ਕੀਤਾ ਹੈ।