ਫ਼ਿਲਮ ‘83’ ਦੇ ਲਈ ਕਪਿਲ ਦੇਵ ਤੋਂ ਕੋਚਿੰਗ ਲੈਣਗੇ ਅਦਾਕਾਰ ਰਣਵੀਰ ਸਿੰਘ
ਕਬੀਰ ਖਾਨ ਦੀ ‘‘83’’ ਵਿੱਚ ਕਪਿਲ ਦੇਵ ਦੀ ਭੂਮਿਕਾ ਨਿਭਾਉਣ ਜਾ ਰਹੇ ਅਦਾਕਾਰ ਰਣਵੀਰ ਸਿੰਘ ਇਸ ਖੇਡ ਡਰਾਮਾ ਫਿਲਮ ਲਈ ਸਾਬਕਾ ਪ੍ਰਸਿੱਧ ਕ੍ਰਿਕਟਰ...
ਮੁੰਬਈ : ਕਬੀਰ ਖਾਨ ਦੀ ‘‘83’’ ਵਿੱਚ ਕਪਿਲ ਦੇਵ ਦੀ ਭੂਮਿਕਾ ਨਿਭਾਉਣ ਜਾ ਰਹੇ ਅਦਾਕਾਰ ਰਣਵੀਰ ਸਿੰਘ ਇਸ ਖੇਡ ਡਰਾਮਾ ਫਿਲਮ ਲਈ ਸਾਬਕਾ ਪ੍ਰਸਿੱਧ ਕ੍ਰਿਕਟਰ ਦੇ ਨਾਲ ਛੇਤੀ ਹੀ ਟ੍ਰੇਨਿੰਗ ਸ਼ੁਰੂ ਕਰਨਗੇ। ਇਸ ਫਿਲਮ ਵਿਚ ਕਪਿਲ ਦੀ ਕਪਤਾਨੀ ਵਿਚ ਭਾਰਤ ਦੀ ਜਿੱਤ ਦੀ ਕਹਾਣੀ ਵਿਖਾਈ ਜਾਵੇਗੀ ਜਦੋਂ ਭਾਰਤੀ ਟੀਮ ਨੇ ਫਾਇਨਲ ਵਿਚ ਵੈਸਟਇੰਡੀਜ਼ ਨੂੰ ਹਰਾ ਕੇ 1983 ਵਿਚ ਪਹਿਲਾ ਵਿਸ਼ਵਕੱਪ ਖਿਤਾਬ ਜਿੱਤਿਆ ਸੀ। ਰਣਵੀਰ ਨੇ ਇਕ ਬਿਆਨ ਵਿਚ ਕਿਹਾ, ‘‘ਮੈਂ ਕਪਿਲ ਸਰ ਦੇ ਨਾਲ ਸਮਾਂ ਗੁਜ਼ਾਰਨ ਲਈ ਉਤਸ਼ਾਹਿਤ ਹਾਂ।
ਮੈਨੂੰ ਲੱਗਦਾ ਹੈ ਕਿ ਉਨ੍ਹਾਂ ਦੇ ਨਾਲ ਗੁਜ਼ਾਰਿਆ ਜਾਣ ਵਾਲਾ ਸਮਾਂ ਆਪਣੇ ਆਪ ਨੂੰ ਉਨ੍ਹਾਂ ਦੇ ਸ਼ਖਸੀਅਤ ਵਿਚ ਢਾਲਣ ਦੀ ਪ੍ਰੀਕ੍ਰਿਆ ਵਿਚ ਜ਼ਰੂਰੀ ਹੋਵੇਗਾ।’’ ਉਨ੍ਹਾਂ ਨੇ ਕਿਹਾ, ‘‘ਮੈਂ ਉਨ੍ਹਾਂ ਤੋਂ ਜਿਨ੍ਹਾ ਸਿੱਖ ਸਕਦਾ ਹਾਂ ਓਨਾ ਸਿੱਖਣਾ ਚਾਹੁੰਦਾ ਹਾਂ। ਉਨ੍ਹਾਂ ਦੀ ਕਹਾਣੀ, ਉਨ੍ਹਾਂ ਦੇ ਅਨੁਭਵ, ਉਨ੍ਹਾਂ ਦੇ ਵਿਚਾਰ, ਉਨ੍ਹਾਂ ਦੀਆਂ ਭਾਵਨਾਵਾਂ, ਉਨ੍ਹਾਂ ਦੀ ਸ਼ਕਤੀ ਸੰਧੂ ਵਲੋਂ ਲਈ ਟ੍ਰੇਨਿੰਗ : 33 ਸਾਲ ਦੇ ਐਕਟਰ ਨੇ ਇਸ ਤੋਂ ਪਹਿਲਾਂ ਬਲਵਿੰਦਰ ਸਿੰਘ ਸੰਧੂ ਤੋਂ ਟ੍ਰੇਨਿੰਗ ਲਈ ਸੀ।
ਜਿਨ੍ਹਾਂ ਦੀ ਭੂਮਿਕਾ ਫਿਲਮ ਵਿਚ ਪੰਜਾਬੀ ਸਿੰਗਰ-ਐਕਟਰ ਐਮੀ ਵਿਰਕ ਨਿਭਾਉਣਗੇ। ਤਿੰਨ ਹਫ਼ਤੇ ਬਿਤਾਉਣਗੇ : ਰਣਵੀਰ ਅਪਣੀ ਭੂਮਿਕਾ ਲਈ ਕਪਿਲ ਦੀਆਂ ਆਦਤਾਂ ਅਤੇ ਰਵੱਈਏ ਨੂੰ ਅਪਨਾਉਣ ਦੇ ਨਾਲ ਮੋਹਾਲੀ ਵਿਚ ਤਿੰਨ ਹਫ਼ਤੇ ਲਈ ਉਨ੍ਹਾਂ ਦੇ ਨਾਲ ਬਿਤਾਉਣਗੇ। ਉਹ ਸਾਬਕਾ ਕ੍ਰਿਕਟਰ ਦੀ ਗੇਂਦਬਾਜੀ ਦੀ ਵੱਖਰੀ ਸ਼ੈਲੀ ਵੀ ਸਿੱਖਣਗੇ। ਇਹ ਮਸ਼ਹੂਰ ਫਿਲਮ 10 ਅਪ੍ਰੈਲ 2020 ਵਿਚ ਰਿਲੀਜ ਹੋਵੇਗੀ। ‘‘83’’ ਦਾ ਪ੍ਰੋਡਕਸ਼ਨ ਸ਼ਹਿਦ ਮੰਟੇਲਾ, ਵਿਸ਼ਨੂੰ ਇੰਦੁਰੀ ਅਤੇ ਖਾਨ ਨੇ ਕੀਤਾ ਹੈ।
ਦੱਸ ਦਈਏ ਕਿ ਬਾਲੀਵੁਡ ਦੇ ਬਾਜੀਰਾਓ ਰਣਵੀਰ ਸਿੰਘ ਇਹ ਦਿਨਾਂ ਵਿਚ ਡਾਇਰੈਕਟਰ ਜੋਆ ਅਖ਼ਤਰ ਦੀ ‘‘ਗੱਲੀ ਬੁਆਏ’’ ਫ਼ਿਲਮ ਵੀ ਕਰ ਰਹੇ ਹਨ। ਜਿਸ ਵਿਚ ਉਨ੍ਹਾਂ ਦੇ ਨਾਲ ਆਲੀਆ ਭੱਟ ਹਨ। ਫਿਲਮ 14 ਫਰਵਰੀ ਨੂੰ ਰਿਲੀਜ ਹੋਵੇਗੀ।