‘ਦ ਐਕਟ੍ਰਾਆਰਡੀਨਰੀ ਜਰਨੀ ਆਫ਼ ਫ਼ਕੀਰ’ ਦੇ ਟ੍ਰੇਲਰ ਨੇ ਮਚਾਈ ਧਮਾਲ, ਕਮੈਂਟਸ ਤੇ ਲਾਈਕਸ ਦੀ ਲੱਗੀ ਝੜੀ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਹੁਣ ਤੱਕ 5 ਦਿਨਾਂ ਵਿਚ 10 ਮਿਲੀਅਨ ਤੋਂ ਵਧੇਰੇ ਵਿਊ

Movie 'the extraordinary journey of the fakir'

ਚੰਡੀਗੜ੍ਹ: ਦੱਖਣੀ ਸੁਪਰ ਸਟਾਰ ਧਨੁਸ਼ ਨੂੰ ਲੈ ਕੇ ਬਣਾਈ ਗਈ ਹਾਲੀਵੁੱਡ ਫ਼ਿਲਮ ‘ਦ ਐਕਟ੍ਰਾਆਰਡੀਨਰੀ ਜਰਨੀ ਆਫ਼ ਫ਼ਕੀਰ’ (The Extraordinary Journey Of The Fakir) ਦਾ ਟ੍ਰੇਲਰ 3 ਜੂਨ ਨੂੰ ਰਿਲੀਜ਼ ਹੋ ਚੁੱਕਾ ਹੈ। ਲੋਕਾਂ ਵਲੋਂ ਇਸ ਟ੍ਰੇਲਰ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਹੈ। ਹੁਣ ਤੱਕ 5 ਦਿਨਾਂ ਵਿਚ 10 ਮਿਲੀਅਨ ਤੋਂ ਵਧੇਰੇ ਵਿਊ ਆ ਚੁੱਕੇ ਹਨ। ਇਸ ਦੇ ਨਾਲ ਹੀ ਟ੍ਰੇਲਰ ਨੂੰ ਲੈ ਕੇ ਕਮੈਂਟਾਂ ਦੀ ਵੀ ਝੜੀ ਲੱਗੀ ਹੋਈ ਹੈ। ਜਿਸ ਤਰ੍ਹਾਂ ਲੋਕਾਂ ਵਲੋਂ ਟ੍ਰੇਲਰ ਨੂੰ ਪਸੰਦ ਕੀਤਾ ਜਾ ਰਿਹਾ ਹੈ, ਉਸ ਨੂੰ ਵੇਖ ਤਾਂ ਇੰਝ ਲੱਗਦਾ ਹੈ ਕਿ ਇਹ ਫ਼ਿਲਮ 21 ਜੂਨ ਨੂੰ ਦੁਨੀਆਂ ਭਰ ਦੇ ਸਿਨੇਮਾ ਘਰਾਂ ਵਿਚ ਪੂਰੀ ਧਮਾਲ ਮਚਾਉਣ ਜਾ ਰਹੀ ਹੈ।

ਦੱਸ ਦਈਏ ਕਿ ਇਹ ਫ਼ਿਲਮ 21 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਹ ਫ਼ਿਲਮ ਭਾਰਤ, ਸੰਯੁਕਤ ਰਾਜ ਅਮਰੀਕਾ, ਯੂਕੇ, ਸਿੰਗਾਪੁਰ ਸਣੇ 163 ਦੇਸ਼ਾਂ ਵਿਚ ਰਿਲੀਜ਼ ਹੋਵੇਗੀ। ਇਹ ਫ਼ਿਲਮ ਐਮ! ਕੈਪੀਟਲ ਵੈਂਚਰਜ਼ (M! Capital Ventures) ਵਲੋਂ ਨਿਰਮਿਤ ਕੀਤੀ ਗਈ ਹੈ। ਐਮ! ਕੈਪੀਟਲ ਵੈਂਚਰਜ਼ ਸਿੰਗਾਪੁਰ ਵਿਖੇ ਸਥਿਤ ਫ਼ਿਲਮ ਐਡਵਾਈਜ਼ਰੀ, ਪ੍ਰੋਡਕਸ਼ਨ, ਡਿਸਟ੍ਰੀਬਿਊਸ਼ਨ, ਆਰਟਿਸਟ ਅਤੇ ਇੰਟਰਟੇਨਮੈਂਟ ਮੈਨੇਜਮੈਂਟ ਕੰਪਨੀ ਹੈ। ਗੁਲਜ਼ਾਰ ਚਾਹਲ ਅਤੇ ਸੌਰਭ ਗੁਪਤਾ ਇਸ ਕੰਪਨੀ ਦੇ ਬਾਨੀ ਹਨ।