15 ਅਗਸਤ ਨੂੰ ਰਿਲੀਜ਼ ਹੋਵੇਗੀ ਫ਼ਿਲਮ 'ਮਿਸਟਰ&ਮਿਸਟਰਜ਼ 420 ਰਿਟਰਨਜ਼'

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਪੰਜਾਬੀ ਫ਼ਿਲਮ ਮਿਸਟਰ&ਮਿਸਟਰਜ਼ 420 ਦਾ ਦੂਜਾ ਪਾਰਟ 15 ਅਗਸਤ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਵਾਰ ਲੀਡ ਰੋਲ ਵਿਚ ਦਿਖਾਈ ਦੇਣਗੇ ਜੱਸੀ ਗਿੱਲ, ਰਣਜੀਤ ਬਾਵਾ ਤੇ...

Mr. and Mrs.-420 Returns

ਪੰਜਾਬੀ ਫ਼ਿਲਮ ਮਿਸਟਰ&ਮਿਸਟਰਜ਼ 420 ਦਾ ਦੂਜਾ ਪਾਰਟ 15 ਅਗਸਤ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਵਾਰ ਲੀਡ ਰੋਲ ਵਿਚ ਦਿਖਾਈ ਦੇਣਗੇ ਜੱਸੀ ਗਿੱਲ, ਰਣਜੀਤ ਬਾਵਾ ਤੇ ਨਾਲ ਹੀ ਹੋਣਗੇ ਕਾਮੇਡੀ ਸਟਾਰ ਜਸਵਿੰਦਰ ਭੱਲਾ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਅਨੀਤੀ ਦੇਵਗਨ ਅਤੇ ਪਾਇਲ ਰਾਜਪੂਤ। ਇਸ ਫ਼ਿਲਮ ਦਾ ਟ੍ਰੇਲਰ ਲੋਕਾਂ ਨੂੰ ਬਹੁਤ ਪਸੰਦ ਆ ਰਿਹਾ। ਹੁਣ ਤੱਕ ਟ੍ਰੇਲਰ ਨੂੰ 65 ਲੱਖ ਤੋਂ ਜ਼ਿਆਦਾ ਵਾਰ ਦੇਖਿਆ ਜਾ ਚੁੱਕਿਆ। ਫ਼ਿਲਮ ਵਿਚਲੇ ਗਾਣ ਗਾਏ ਹਨ ਰਣਜੀਤ ਬਾਵਾ, ਜੱਸੀ ਗਿੱਲ ਤੇ ਕਰਮਜੀਤ ਅਨਮੋਲ ਨੇ। ਪਹਿਲੇ ਪਾਰਟ ਵਿਚ ਦਿਖਾਏ ਦਿੱਤੇ ਬੀਨੂੰ ਢਿੱਲੋ ਇਸ ਵਾਰ ਦੂਜੇ ਪਾਰਟ ਵਿਚ ਦੇਖਣ ਨੂੰ ਨਹੀਂ ਮਿਲਣਗੇ।

ਨਾਲ ਹੀ ਯੁਵਰਾਜ ਹੰਸ ਤੇ ਪ੍ਰਭ ਰਾਏ ਵੀ ਫ਼ਿਲਮ ਦਾ ਹਿੱਸਾ ਨਹੀਂ ਹਨ। ਪਾਲੀਵੁਡ ਇੰਡਸਟਰੀ ਦੀਆਂ ਕਿੰਨੀਆਂ ਹੀ ਫ਼ਿਲਮਾਂ ਹਨ ਜੋ ਦਰਸ਼ਕਾਂ ਨੂੰ ਹਸਾ-ਹਸਾ ਕੇ ਉਹਨਾਂ ਦਾ ਬੁਰਾ ਹਾਲ ਕਰ ਦਿੰਦੀਆਂ ਹਨ।

ਦਾਰੂ ਪੀ ਕੇ ਅੱਤ ਚੁੱਕਣੀ ਮਾੜੀ ਗੱਲ ਹੈ ਪਰ ਬਿੰਨਾ ਦਾਰੂ ਪੀਤੇ ਤੁਸੀਂ ਗਾਣਾ ਗਾਓਗੇ ਤਾਂ ਤੁਹਾਨੂੰ ਕੋਈ ਕੁਝ ਨਹੀਂ ਕਹੇਗਾ। ਜਲਦ ਰਿਲੀਜ਼ ਹੋਣ ਵਾਲੀ ਫ਼ਿਲਮ ਮਿਸਟਰ ਐਂਡ ਮਿਸੇਜ਼ 420 ਰਿਟਰਨ ਦਾ ਨਵਾਂ ਗੀਤ ‘ਅੱਤ ਚੁੱਕਣੀ’ ਰਿਲੀਜ਼ ਹੋ ਚੁੱਕਿਆ ਹੈ ਅਤੇ ਪੂਰੀਆਂ ਧਮਾਲਾਂ ਪਾਉਣ ਵਾਲਾ ਗੀਤ ਹੈ।

ਇਸ ਗੀਤ ਵਿਚ ਜੱਸੀ ਗਿੱਲ, ਰਣਜੀਤ ਬਾਵਾ ਅਤੇ ਕਰਮਜੀਤ ਅਨਮੋਲ ਨੂੰ ਭੰਗੜਾ ਪਾਉਂਦੇ ਦੇਖ ਅਪਣਾ ਵੀ ਭੰਗੜਾ ਪਾਉਣ ਨੂੰ ਦਿਲ ਕਰ ਜਾਵੇਗਾ। ਇਸ ਗੀਤ ਦੇ ਬੋਲ ਲਿਖੇ ਹਨ ਕਬਲ ਸਰੂਪਵਾਲੀ ਨੇ। ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਰਣਜੀਤ ਬਾਵਾ ਨੇ ਕੁਝ ਘੰਟੇ ਪਹਿਲਾਂ ਹੀ ਆਪਣੇ ਇੰਸਟਾਗ੍ਰਾਮ ‘ਤੇ ਇਕ ਵੀਡੀਓ ਸ਼ੇਅਰ ਕੀਤੀ ਹੈ। ਜਿਸ ‘ਚ ਰਣਜੀਤ ਬਾਵਾ ਅਤੇ ਪਾਇਲ ਰਾਜਪੂਤ ਵੀ ਹੈ।

ਇਹ ਵੀਡੀਓ ਬਹੁਤ ਹੀ ਫਨੀ ਹੈ। ‘ਮਿਸਟਰ ਐਂਡ ਮਿਸੇਜ਼-420 ਰਿਟਰਨਜ਼’ ਹੁਣ ਜਲਦ ਹੀ ਦਰਸ਼ਕਾਂ ਦੇ ਸਾਹਮਣੇ ਹੋਵੇਗੀ। ਹਾਲ ਹੀ ਵਿਚ ਇਸ ਦਾ ਟ੍ਰੇਲਰ ਰਿਲੀਜ਼ ਕੀਤਾ ਗਿਆ ਹੈ। ਇਸ ਫ਼ਿਲਮ ਨੂੰ ਕਸ਼ਿਤੀਜ ਚੌਧਰੀ ਡਾਇਰੈਕਟ ਕਰ ਰਹੇ ਹਨ। ਉੱਥੇ ਹੀ ਰੁਪਾਲੀ ਗੁਪਤਾ ਇਸ ਨੂੰ ਪ੍ਰੋਡਿਊਸ ਕਰ ਰਹੇ ਹਨ। ਜੇਕਰ ਸਟਾਰ ਕਾਸਟ ਦੀ ਗੱਲ ਕੀਤੀ ਜਾਵੇ ਤਾਂ ਰਣਜੀਤ ਬਾਵਾ, ਜੱਸੀ ਗਿੱਲ, ਪਾਇਲ ਰਾਜਪੂਤ ਨਜ਼ਰ ਆ ਰਹੇ ਹਨ। ਜਦਕਿ ਜਸਵਿੰਦਰ ਭੱਲਾ, ਕਰਮਜੀਤ ਅਨਮੋਲ, ਗੁਰਪ੍ਰੀਤ ਘੁੱਗੀ,ਅੰਕਿਤਾ ਦੇਵਗਨ,ਨਰੇਸ਼ ਕੁਥਾਰੀਆ ਤੇ ਗੁਰਮੀਤ ਸੱਜਣ।