ਅਣਖੀ ਤੇ ਗ਼ੈਰਤਮੰਦ ਪੰਜਾਬੀਆਂ ਨੇ ਲਾਈ ਤੀਸਰੇ ਫ਼ਰੰਟ 'ਤੇ ਮੋਹਰ : ਬੈਂਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲੋਕ ਇਨਸਾਫ ਪਾਰਟੀ ਦੇ ਕੌਮੀ ਪ੍ਰਧਾਨ ਸ. ਸਿਮਰਜੀਤ ਸਿੰਘ ਬੈਂਸ ਨੇ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ ਸਿਮਰਜੀਤ ਸਿੰਘ ਬੈਂਸ............

Rally against drug Pulling out By Simarjit Singh Bains

ਫ਼ਿਰੋਜ਼ਪੁਰ  : ਲੋਕ ਇਨਸਾਫ ਪਾਰਟੀ  ਦੇ ਕੌਮੀ ਪ੍ਰਧਾਨ ਸ. ਸਿਮਰਜੀਤ ਸਿੰਘ ਬੈਂਸ ਨੇ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਸਰਕਾਰ ਅਤੇ ਪੁਲੀਸ ਦੀ ਸ਼ਮੂਲੀਅਤ ਤੋਂ ਬਿਨਾਂ ਚਿੱਟਾ ਨਹੀਂ ਵਿਕ ਸਕਦਾ। ਉਨ੍ਹਾਂ ਇਹ ਵੀ ਕਿਹਾ ਕਿ  ਅਣਖ਼ੀ ਤੇ ਗ਼ੈਰਤਮੰਦ ਪੰਜਾਬੀਆਂ ਨੇ ਪੰਜਾਬ ਵਿਚ ਤੀਸਰੇ ਫਰੰਟ ਉਪਰ ਮੋਹਰ ਲਾ ਦਿਤੀ ਹੈ। ਇਹ ਬਦਕਿਸਮਤੀ ਹੈ ਕਿ ਪੁਲੀਸ ਮੁਖੀ ਸੁਰੇਸ਼ ਅਰੋੜਾ, ਰਾਜਜੀਤ, ਡੀ.ਐਸ.ਪੀ. ਢਿੱਲੋਂ, ਇੰਦਰਜੀਤ ਇੰਸਪੈਕਟਰ ਵਰਗੇ ਪੁਲੀਸ ਅਧਿਕਾਰੀਆਂ ਦਾ ਨਾਂ ਨਸ਼ਾ ਤਸਕਰਾਂ ਦੇ ਨਾਲ ਨਸ਼ਰ ਹੋ ਰਿਹਾ ਹੈ।

ਉਨ੍ਹਾਂ ਕਿਹਾ ਕਿ ਜੇ ਪੁਲੀਸ ਦਾ ਮੁਖੀ ਹੀ ਚਿੱਟਾ ਵੇਚਣ ਵਾਲਿਆਂ ਦੇ ਨਾਲ ਸਬੰਧਤ ਹੋਣ ਤਾਂ ਅਸੀਂ ਕੀ ਆਸ ਕਰ ਸਕਦੇ ਹਾਂ? ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਨੂੰ ਇਨ੍ਹਾਂ ਕੁਝ ਹੋਣ ਤੋਂ  ਬਾਅਦ ਸੁਰੇਸ਼ ਅਰੋੜਾ ਤੇ ਕਾਰਵਾਈ ਕਰਨੀ ਬਣਦੀ ਸੀ, ਪਰ ਮੁੱਖ ਮੰਤਰੀ ਨੇ ਕਾਰਵਾਈ ਤਾਂ ਗੱਲ ਦੂਰ ਸੁਰੇਸ਼ ਅਰੋੜਾ ਦੀ ਬਦਲੀ ਤੱਕ ਨਹੀਂ ਕੀਤੀ। ਉਨ੍ਹਾਂ ਨਸ਼ੇ ਦੇ ਸੌਦਾਗਰਾਂ ਨੂੰ ਚੇਤਾਵਨੀ ਦਿੱਤੀ ਕਿ ਪੰਜਾਬੀ ਜਾਗ ਚੁੱਕੇ ਹਨ, ਇਥੋਂ ਤੱਕ ਕਿ ਸਕੂਲਾਂ ਦੇ ਬੱਚੇ ਵੀ ਨਸ਼ੇ ਵਿਰੁਧ ਬੈਨਰ ਲੈ ਕੇ ਲੋਕਾਂ ਨੂੰ ਜਾਗਰੂਕ ਕਰਨ ਲਈ ਖੜ੍ਹੇ ਹੋ ਚੁੱਕੇ ਹਨ,

ਹੁਣ ਨਸ਼ਾ ਜੋ ਕਿ ਖਾਕੀ ਵਰਦੀ ਵਿੱਚ ਨਸ਼ੇ ਤੇ ਤਸਕਰਾਂ ਨਾਲ ਸੰਬੰਧਾਂ ਵਾਲਿਆਂ ਨਾਲ ਮਿਲਾ ਕੇ ਚਲਾ ਰਹੇ ਹਨ, ਜੇਕਰ ਉਹ ਬਾਜ ਨਾ ਆਏ  (ਬਾਕੀ ਸਫ਼ਾ 11 'ਤੇ)
ਤਾਂ ਇਹਨਾਂ ਦਾ ਹਾਲ ਇੰਦਰਜੀਤ ਇੰਸਪੈਕਟਰ,ਡੀ ਐੱਸ ਪੀ ਢਿੱਲੋਂ, ਰਾਜਜੀਤ ਵਰਗਾ ਹੋਵੇਗਾ। ਸ ਸੁਖਪਾਲ ਸਿੰਘ ਖਹਿਰਾ ਬਾਰੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਖਹਿਰਾ ਸਮੇਤ ਸਮੁੱਚੇ ਵਿਧਾਇਕ ਅਤੇ  ਗ਼ੈਰਤਮੰਦ ਪੰਜਾਬੀ ਜੋ ਕਿ ਏਨ੍ਹੀ ਗਰਮੀਂ ਵਿੱਚ ਬਠਿੰਡਾ ਪੁੱਜੇ,ਨੂੰ ਉਹ ਸਲਾਮ ਕਰਦੇ ਹਨ। ਉਨ੍ਹਾਂ ਦਾ ਸਿਰ ਝੁਕਦਾ ਹੈ ਕਿ ਉਨ੍ਹਾਂ ਨੇ ਪੰਜਾਬ ਵਾਸਤੇ ਪੰਜਾਬੀਅਤ ਵਾਸਤੇ ਅਤੇ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਲਈ ਇੱਕ ਹੰਭਲਾ ਮਾਰਿਆ ਹੈ।

ਇਸ ਮੌਕੇ ਜ਼ਿਲ੍ਹਾ ਪ੍ਰਧਾਨ ਜਸਬੀਰ ਸਿੰਘ ਭੁੱਲਰ ਬਾਬਾ ਅਵਤਾਰ ਸਿੰਘ ਸਾਧਾਂ ਵਾਲੇ ਬਾਬਾ ਬੋਹੜ ਸਿੰਘ ਤੂਤਾਂ ਵਾਲੇ ਬਾਬਾ ਸਤਨਾਮ ਸਿੰਘ ਵੱਲੀਆਂ ਵਾਲੇ ਭਾਈ ਹਿੰਮਤ ਸਿੰਘ ਸ਼ਕੂਰ ਯੂਥ ਪ੍ਰਧਾਨ ਜਗਜੀਤ ਸਿੰਘ ਜੋਧਪੁਰ ਭਾਈ ਲਖਵੀਰ ਸਿੰਘ ਮਹਾਲਮ ਭਾਈ ਘੋਗਰਾ ਗੁਰਭੇਜ ਸਿੰਘ ਜੈਮਲ ਵਾਲਾ ਭਾਈ ਦਲੇਰ ਸਿੰਘ ਡੋਡ ਤਲਵਿੰਦਰ ਸਿੰਘ ਜੰਗ ਭਾਈ ਬੋਹੜ ਸਿੰਘ ਥਿੰਦ ਬਾਬਾ ਬਲਕਾਰ ਸਿੰਘ ਇਲਮੇਵਾਲਾ ਪੂਰਨ ਸਿੰਘ ਆਦਿ ਵੱਡੀ ਗਿਣਤੀ ਵਿੱਚ ਹਾਜਰ ਸਨ।