550 ਪ੍ਰਕਾਸ਼ ਪੁਰਬ ਨੂੰ ਸਮਰਪਿਤ ਫ਼ਿਲਮ 'ਮਿੱਟੀ ਦਾ ਬਾਵਾ' ਸਮਾਜਿਕ ਹਲਾਤਾਂ ਦਾ ਵਿਖਾਵੇਗੀ ਸ਼ੀਸ਼ਾ

ਏਜੰਸੀ

ਮਨੋਰੰਜਨ, ਪਾਲੀਵੁੱਡ

ਇਸ ਫਿਲਮ ਦੇ ਡਾਇਰੈਕਟਰ ਕੇ.ਐੱਸ. ਮਲਹੋਤਰਾ ਨੇ ਹੋਲੀ ਬਸਿਲ ਫਿਲਮਸ ਅਤੇ ਡ੍ਰੀਮਜ਼ ਮਿਊਜ਼ਿਕ ਦੇ ਨਾਲ ਇਸ ਫਿਲਮ ਨੂੰ ਪ੍ਰੋਡਸ ਵੀ ਕੀਤਾ ਹੈ।

Punjabi Film Mitti Da Bawa

ਜਲੰਧਰ: ਫ਼ਿਲਮ 'ਮਿੱਟੀ ਦਾ ਬਾਵਾ' ਦੀ ਪਹਿਲੀ ਝਲਕ ਤੋਂ, ਇੰਜ ਜਾਪਦਾ ਹੈ ਕਿ ਇਹ ਫ਼ਿਲਮ ਇਕ ਅਜਿਹੀ ਕਹਾਣੀ ਨੂੰ ਦਰਸਾਏਗੀ ਜਿਸ ਵਿਚ ਪੰਜਾਬੀ ਦੇ ਬਹੁਤ ਸਾਰੇ ਰੰਗ ਦੇਖਣ ਨੂੰ ਮਿਲਣਗੇ ਅਤੇ ਫ਼ਿਲਮ ਦੀ ਕਹਾਣੀ ਤੁਹਾਨੂੰ ਭਾਵਨਾਵਾਂ ਦੇ ਇਕ ਰੋਮਾਂਚਕ ਸਫ਼ਰ ਤੇ ਲੈ ਜਾਵੇਗੀ। ਇਸ ਫ਼ਿਲਮ ਵਿੱਚ ਨਛੱਤਰ ਗਿੱਲ, ਰਜ਼ਾ ਮੁਰਾਦ, ਤਰਸੇਮ ਪਾਲ, ਸ਼ਿਵਇੰਦਰ ਮਾਹਲ, ਬੀ ਐਨ ਸ਼ਰਮਾ, ਜਰਨੈਲ ਸਿੰਘ, ਤੇਜੀ ਸੰਧੂ, ਹਰਜੀਤ ਵਾਲੀਆ, ਅਮ੍ਰਿਤਪਾਲ ਸਿੰਘ ਬਿੱਲਾ, ਲਿਲੀਪੁਟ, ਬੀਰਬਲ, ਅਨੁਪ੍ਰਿਯਾ ਅਤੇ ਲੱਖਮੀ ਕਲੋਚ ਅਤੇ ਕਈ ਹੋਰ ਦਿਗਜ ਕਲਾਕਾਰ ਸ਼ਾਮਿਲ ਹਨ। 

ਇਸ ਫਿਲਮ ਦੇ ਡਾਇਰੈਕਟਰ ਕੇ.ਐੱਸ. ਮਲਹੋਤਰਾ ਨੇ ਹੋਲੀ ਬਸਿਲ ਫਿਲਮਸ ਅਤੇ ਡ੍ਰੀਮਜ਼ ਮਿਊਜ਼ਿਕ ਦੇ ਨਾਲ ਇਸ ਫਿਲਮ ਨੂੰ ਪ੍ਰੋਡਸ ਵੀ ਕੀਤਾ ਹੈ। ਹਰੀ ਅਰਜੁਨ ਅਤੇ ਗੁਰਮੀਤ ਸਿੰਘ ਇਸ ਫਿਲਮ ਦੇ ਮਿਊਜ਼ਿਕ ਡਾਇਰੈਕਟਰ ਹਨ।ਹਰਦੇਵ ਸਿੰਘ ਅਤੇ ਸਰਦੀਪ ਸਿੰਘ ਨੇ ਇਸ ਫਿਲਮ ਦੇ ਗੀਤ ਲਿਖੇ ਹਨ। 'ਮਿੱਟੀ ਦਾ ਬਾਵਾ, ਪ੍ਰਸ਼ਾਂਤ ਮਲਿਕ ਦੀ ਪੇਸ਼ਕਾਰੀ ਹੈ। ਰਾਜੂ ਗੱਖੜ ਇਸ ਫਿਲਮ ਦੇ ਕੋ-ਪ੍ਰੋਡੂਸਰ ਹਨ।

ਫ਼ਿਲਮ ਮਿੱਟੀ ਦਾ ਬਾਵਾ ਦੇ ਨਿਰਦੇਸ਼ਕ ਹਨ ਕੇ.ਐਸ ਮਲਹੋਤਰਾ ਜੋ ਕਿ ਪਹਿਲਾਂ ਪੰਜਾਬੀ ਸਿਨੇਮਾ ਦੇ ਇਤਿਹਾਸ ਦੀ ਪ੍ਸਿੱਧ ਫ਼ਿਲਮ "ਖਾਲਸਾ ਮੇਰੋ ਰੂਪ ਹੈ ਖਾਸ" ਵੀ ਬਣਾ ਚੁੱਕੇ ਹਨ ਅਤੇ ਹੁਣ ਉਹਨਾਂ ਦੀ ਇਹ ਫ਼ਿਲਮ ਵੀ ਇਤਿਹਾਸਕ ਸਾਬਤ ਹੋਣ ਦੀ ਉਮੀਦ ਹੈ, ਕਿਉਂ ਕਿ ਇਹ ਫ਼ਿਲਮ ਗੁਰੂ ਨਾਨਕ ਸਾਹਿਬ ਦੇ 550ਵੇਂ ਗੁਰਪੁਰਬ ਨੂੰ ਸਮਰਪਿਤ ਇਕ ਸ਼ਾਨਦਾਰ ਸਾਰਥਕ ਫ਼ਿਲਮ ਹੈ ਨਿਰਦੇਸ਼ਕ ਕੁਲਜੀਤ ਸਿੰਘ ਮਲਹੋਤਰਾ ਨੇ ਪੰਜਾਬੀ ਫ਼ਿਲਮ 'ਮਿੱਟੀ ਦਾ ਬਾਵਾ' ਦਾ ਨਿਰਮਾਣ ਕੀਤਾ ਹੈ।

ਇਸ ਫ਼ਿਲਮ ਦੇ ਪ੍ਰਮੋਸ਼ਨਲ ਗੀਤ ਵਿਚ ਮਿਸ ਹਿਮਾਲਿਆ ਦਾ ਤਾਜ ਪਹਿਨਣ ਵਿਚ ਕਾਮਯਾਬ ਰਹੀ ਅਨੂਪ੍ਰਿਆ ਲਕਸ਼ਮੀ ਕਟੋਚ ਨੂੰ ਵੀ ਚਮਕਾਇਆ ਗਿਆ। ਗੱਲ ਕਰਦੇ ਹਾਂ ਪੰਜਾਬੀ ਤੇ ਹਿੰਦੀ ਫ਼ਿਲਮਾਂ ਦੇ ਦਿਲਕਸ਼ ਅਦਾਕਾਰ ਬੀ.ਐਨ. ਸ਼ਰਮਾ (ਬਿੱਲੂ ਬੱਕਰਾ) ਦੀ ,ਜਿਸ ਨੇ ਲਗਾਤਾਰ ਕਈ ਫ਼ਿਲਮਾਂ ਦੇ ਵਿਚ ਕੰਮ ਕੀਤਾ ਹੈ। ਬੀ.ਐਨ. ਸ਼ਰਮਾ ਇੱਕ ਅਜਿਹੇ ਕਲਾਕਾਰ ਹਨ ਜੋ ਆਪਣੇ ਫੈਨਜ਼ ਨੂੰ ਹੱਸਣ ਲਈ ਮਜ਼ਬੂਰ ਕਰ ਦਿੰਦੇ ਹਨ। ਜੇਕਰ ਉਨ੍ਹਾਂ ਦੇ ਫ਼ਿਲਮੀ ਕੈਰੀਅਰ ਦੀ ਗੱਲ ਕੀਤੀ ਜਾਵੇਂ ਤਾਂ ਉਨ੍ਹਾਂ ਨੂੰ ਬਚਪਨ ਤੋਂ ਹੀ ਅਦਾਕਾਰੀ ਦਾ ਸ਼ੌਕ ਸੀ।

ਉਹ ਆਪਣੀ ਅਦਾਕਾਰੀ ‘ਚ ਨਿਖਾਰ ਲਿਆਉਣ ਲਈ ਸਮਾਜ ਤੋਂ ਸੇਧ ਲੈਂਦੇ ਹਨ ਤੇ ਫ਼ਿਲਮਾਂ ‘ਚ ਜਿਹੜਾ ਵੀ ਕਿਰਦਾਰ ਮਿਲਦਾ ਹੈ, ਉਸ ਨਾਲ ਪੂਰਾ ਇਨਸਾਫ ਕਰਨ ਲਈ ਕਿਰਦਾਰ ਦੀ ਡੂੰਘਾਈ ‘ਚ ਖੁੱਭ ਜਾਂਦੇ ਹਨ। ਇਸ ਤੋਂ ਇਲਾਵਾ ਮੰਨਤ ਨੂਰ ਵੀ ਕੋਈ ਆਮ ਕਲਾਕਾਰ ਨਹੀਂ ਹੈ। ਉਹਨਾਂ ਦਾ ਬਹੁ ਚਰਚਿਤ ਗੀਤ ਤੂੰ ਲੌਂਗ ਤੇ ਮੈਂ ਲਾਚੀ ਦਰਸ਼ਕਾਂ ਦਾ ਪਸੰਦੀਦਾ ਗੀਤ ਰਿਹਾ ਹੈ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।