ਪੰਜਾਬੀ ਗਾਇਕਾ ਨੇ ਫ਼ਤਿਹਵੀਰ ਦੀ ਮੌਤ 'ਤੇ ਪ੍ਰਗਟਾਇਆ ਦੁੱਖ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਮੈਂ ਪਰਮਾਤਮਾ ਅੱਗੇ ਅਰਦਾਸ ਕਰਦੀ ਹਾਂ ਕਿ ਫ਼ਤਿਹਵੀਰ ਆਪਣੀ ਮਾਂ ਦੇ ਘਰ ਫਿਰ ਜਨਮ ਲਵੇ

Punjabi singer express grief on the demise of Fatehveer Singh
 
 
 

 

View this post on Instagram

 

 
 
 
 
 
 
 
 

 
 
 

 

View this post on Instagram

 

 
 
 
 
 
 
 
 

ਕਰਣ ਕਾਰਣ ਪ੍ਰਭੁ ਏਕ ਹੈ ਦੂਸਰ ਨਾਹੀ ਕੋਇ?

 
 
 

 

View this post on Instagram

 

 
 
 
 
 
 
 
 

ਕਰਣ ਕਾਰਣ ਪ੍ਰਭੁ ਏਕ ਹੈ ਦੂਸਰ ਨਾਹੀ ਕੋਇ?

 
 
 

 

View this post on Instagram

 

 
 
 
 
 
 
 
 

ਕਰਣ ਕਾਰਣ ਪ੍ਰਭੁ ਏਕ ਹੈ ਦੂਸਰ ਨਾਹੀ ਕੋਇ?

A post shared by KaurB (@kaurbmusic) on

 
 
 

 

View this post on Instagram

 

 
 
 
 
 
 
 
 

ਕਰਣ ਕਾਰਣ ਪ੍ਰਭੁ ਏਕ ਹੈ ਦੂਸਰ ਨਾਹੀ ਕੋਇ?

A post shared by KaurB (@kaurbmusic) on

ਸੰਗਰੂਰ : ਸੁਨਾਮ-ਲੌਂਗੋਵਾਲ ਰੋਡ 'ਤੇ ਸਥਿਤ ਪਿੰਡ ਭਗਵਾਨਪੁਰ ਵਿਚ ਵੀਰਵਾਰ ਸ਼ਾਮ 4 ਵਜੇ 120 ਫੁੱਟ ਡੂੰਘੇ ਬੋਰਵੈੱਲ ਵਿਚ ਡਿੱਗਿਆ ਫ਼ਤਿਹਵੀਰ ਸਿੰਘ (2) ਆਖ਼ਰ ਆਪਣੀ ਜ਼ਿੰਦਗੀ ਦੀ ਜੰਗ ਹਾਰ ਗਿਆ। ਅੱਜ 6 ਦਿਨ ਬਾਅਦ ਸਵੇਰੇ ਜਦੋਂ 5:15 ਵਜੇ ਦੇ ਕਰੀਬ ਫ਼ਤਿਹਵੀਰ ਨੂੰ ਬੋਰਵੈੱਲ 'ਚੋਂ ਕੱਢਿਆ ਗਿਆ ਤਾਂ ਬਹੁਤ ਦੇਰ ਹੋ ਚੁੱਕੀ ਸੀ। ਫ਼ਤਿਹਵੀਰ ਦਾ ਪੀਜੀਆਈ 'ਚ ਪੋਸਟਮਾਰਟਮ ਕਰਨ ਤੋਂ ਬਾਅਦ ਅੰਤਮ ਸਸਕਾਰ ਕਰ ਦਿੱਤਾ ਗਿਆ। ਲੋਕ ਫ਼ਤਿਹਵੀਰ ਦੀ ਮੌਤ ਲਈ ਸੂਬਾ ਸਰਕਾਰ ਅਤੇ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ।

 

 

ਉਥੇ ਹੀ ਪੰਜਾਬੀ ਗਾਇਕਾ ਬਲਜਿੰਦਰ ਕੌਰ ਉਰਫ਼ ਕੌਰ ਬੀ ਨੇ ਵੀ ਫ਼ਤਿਹਵੀਰ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਆਪਣੇ ਇੰਸਟਾਗ੍ਰਾਮ ਪੇਜ਼ 'ਤੇ ਪਾਈ ਇਕ ਪੋਸਟ 'ਚ ਕੌਰ ਬੀ ਨੇ ਲਿਖਿਆ, "ਮੈਂ ਜ਼ਿੰਦਗੀ 'ਚ ਬਹੁਰ ਮਾੜੇ ਟਾਈਮ ਵੇਖੇ ਹਨ, ਪਰ ਮੈਨੂੰ ਕਦੇ ਇੰਨਾ ਬੁਰਾ ਮਹਿਸੂਸ ਨਹੀਂ ਹੋਇਆ ਜਿੰਨਾ ਹੁਣ ਹੋ ਰਿਹਾ ਹੈ। ਉਨ੍ਹਾਂ ਦਾ ਕੀ ਹਾਲ ਹੋਵੇਗਾ, ਜਿਨ੍ਹਾਂ ਦੇ ਘਰ ਇਹ ਭਾਣਾ ਵਾਪਰਿਆ ਹੈ। ਸਮਾਂ ਬੀਤਣ ਨਾਲ ਸਭ ਕੁੱਝ ਠੀਕ ਹੋ ਜਾਵੇਗਾ ਪਰ ਇਹ ਦੁੱਖ ਉਹੀ ਸਮਝ ਸਕਦੇ ਹਨ, ਜਿਨ੍ਹਾਂ ਨਾਲ ਬੀਤੀ ਹੈ। ਮੈਂ ਪਰਮਾਤਮਾ ਅੱਗੇ ਅਰਦਾਸ ਕਰਦੀ ਹਾਂ ਕਿ ਇਹ ਬੱਚਾ ਆਪਣੀ ਮਾਂ ਦੇ ਘਰ ਫਿਰ ਜਨਮ ਲਵੇ।"

ਜ਼ਿਕਰਯੋਗ ਹੈ ਕਿ 109 ਘੰਟੇ ਬਾਅਦ ਫ਼ਤਿਹਵੀਰ ਸਿੰਘ ਨੂੰ ਦੇਸੀ ਜੁਗਾੜ ਨਾਲ ਬੋਰਵੈੱਲ 'ਚੋਂ ਕੱਢਣ 'ਚ ਸਫ਼ਲਤਾ ਮਿਲੀ। ਫ਼ਤਿਹਵੀਰ ਨੂੰ ਬੋਰਵੈੱਲ 'ਚੋਂ ਰੱਸੀ ਰਾਹੀਂ ਖਿੱਚ ਕੇ ਬਾਹਰ ਕੱਢਿਆ ਗਿਆ।