ਦਿਲਾਂ ਦੇ 'ਸਰਤਾਜ' ਦੀਆਂ ਇਸ਼ਕੇ ਦੀ ਹਵਾ 'ਚ ਉੱਚੀਆਂ 'ਉਡਾਰੀਆਂ'

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਇਕ ਅਜਿਹਾਂ ਗੀਤ ਜਿਸਨੂੰ ਸੁਣ ਕੇ ਤੁਹਾਨੂੰ ਪਿਆਰ ਦੇ ਅਹਿਸਾਸ ਨਾਲ ਪਿਆਰ ਹੋ ਜਾਏਗਾ। ਇਕ ਅਜਿਹੀ ਆਵਾਜ਼ ਜਿਸਨੂੰ ਸੁਣ ਕੇ ਤੁਸੀਂ ਹਰ ਖਿਆਲ...

Udaarian Satinder Sartaaj

ਇਕ ਅਜਿਹਾਂ ਗੀਤ ਜਿਸਨੂੰ ਸੁਣ ਕੇ ਤੁਹਾਨੂੰ ਪਿਆਰ ਦੇ ਅਹਿਸਾਸ ਨਾਲ ਪਿਆਰ ਹੋ ਜਾਏਗਾ। ਇਕ ਅਜਿਹੀ ਆਵਾਜ਼ ਜਿਸਨੂੰ ਸੁਣ ਕੇ ਤੁਸੀਂ ਹਰ ਖਿਆਲ ਨੂੰ ਹੋਰ ਵੀ ਖ਼ੂਬਸੂਰਤ ਮਹਿਸੂਸ ਕਰੋਂਗੇ। ਇਕ ਅਜਿਹੀ ਸ਼ਖ਼ਸੀਅਤ ਜਿਸਦੇ ਹਰ ਅੰਦਾਜ਼ 'ਚ ਇਕ ਅਜਿਹੀ ਖਿੱਚ ਹੈ ਕਿ ਸਾਰੇ ਰੁਝੇਵਿਆਂ ਨੂੰ ਛੱਡ ਤੁਸੀਂ ਉਸ ਵੱਲ ਹੋਰ ਖਿੱਚਦੇ ਚਲੇ ਜਾਂਦੇ ਹੋ- ਸਤਿੰਦਰ ਸਰਤਾਜ। 

ਤੁਸੀਂ ਸਰਤਾਜ ਦੇ ਨਾਲ਼ ਫੁੱਲਾਂ ਦੇ ਬਾਗਾਂ, ਜੰਗਲਾਂ, ਬੇਲਿਆਂ ‘ਚ ਖੂਬ ਘੁੰਮੇ , ਡੂੰਘੇ ਸਮੁੰਦਰਾਂ ‘ਚ ਖੂਬ ਤਾਰੀਆਂ ਲਾਈਆਂ ਤੇ ਹੁਣ ਸਮਾਂ ਹੈ ਖੁੱਲੇ ਆਸਮਾਨ, ਇਸ਼ਕੇ ਦੀ ਹਵਾ 'ਚ ਖੂਬ ਉਡਾਰੀਆਂ ਲਾਉਣ ਦਾ। ਕਿਓਂਕਿ ਉਨ੍ਹਾਂ ਦਾ ਨਵਾਂ ਗੀਤ ਉਡਾਰੀਆਂ ਜੋ ਆ ਗਿਆ ਹੈ।  

ਪਿਆਰ ਦਾ ਬਿਆਨ ਉਹ ਵੀ ਇਨ੍ਹਾਂ ਉਮਦਾ ਲਫ਼ਜ਼ਾਂ ਰਾਹੀਂ, ਉਪਰੋਂ ਜੇ ਇਸ ਪਿਆਰ ਦੀ ਕਹਾਣੀ ਨੂੰ ਇਹ ਜਾਦੂਈ ਅਤੇ ਰੂਹਾਨੀ ਆਵਾਜ਼ ਦੀ ਛੋਹ ਪ੍ਰਾਪਤ ਹੋਵੇ ਫ਼ੇਰ ਤਾਂ ਇਸ ਕਹਾਣੀ ਦਾ ਆਪਣੇ ਆਪ 'ਚ ਵਿਲੱਖਣ ਹੋਣਾ ਬਣਦਾ ਹੀ ਹੈ। 

ਹਰ ਵਾਰ ਦੀ ਤਰਾਂਹ ਇਸ ਵਾਰ ਵੀ ਸਰਤਾਜ ਦੇ ਇਸ ਗੀਤ 'ਚ ਜਤਿੰਦਰ ਸ਼ਾਹ ਜੀ ਦੇ ਸੰਗੀਤ ਨੇ ਜਿੱਦਾਂ ਰੂਹ ਫ਼ੂਕ ਦਿੱਤੀ ਹੋਵੇ। ਸਾਗਾ ਮਿਊਜ਼ਿਕ ਦੇ ਲੈਬਲ ਹੇਠਾਂ ਆਇਆ ਸਤਿੰਦਰ ਸਰਤਾਜ ਦਾ ਇਹ ਗੀਤ ਯਕੀਨਨ ਕਿਸੇ ਦੀ ਵੀ ਰੂਹ ਚੀਰ ਜਾਏਗਾ 'ਤੇ ਬੁੱਲੀਆਂ ਤੇ ਇਕ ਸੁਲਫ਼ੀ ਹਾਸਾ ਛੱਡ ਜਾਏਗਾ, 'ਤੇ ਛੱਡ ਜਾਏਗਾ ਦਿਲਾਂ ਵਿਚ ਇਕ ਪਿਆਰ ਦਾ ਅਹਿਸਾਸ ਜੋ ਇਸ ਦੁਨੀਆ ਤੋਂ ਬਾਹਰਾ ਹੋਏਗਾ।

ਇਸ ਗੀਤ ਦੀ ਕਹਾਣੀ ਇਹ ਦੱਸਦੀ ਹੈ ਕਿ ਪਿਆਰ ਇਕ ਅਜਿਹੀ ਅੱਥਰੀ ਸ਼ਿਹ ਹੈ ਕਿ ਜੇ ਕਿਸੇ ਨੂੰ ਮਿਲ ਜਾਵੇ ਤਾਂ ਉਸਦਾ ਇਸ ਜੱਗ ਨੂੰ ਭੁੱਲ ਕੇ ਇਕ ਅਨੋਖੀ ਦੁਨੀਆ 'ਚ ਗਵਾਚ ਜਾਣਾ ਕੋਈ ਖ਼ਾਸ ਗੱਲ ਨਹੀਂ ਹੈ। ਇਸ ਗੀਤ ਦੀ ਕਹਾਣੀ ,ਸਿਨੇਮੈਟੋਗ੍ਰਾਫੀ, ਐਡੀਟਿੰਗ , ਤੇ ਨਿਰਦੇਸ਼ਨ ਲਈ ਵਾਕੇਈ ਸਨੀ ਢਿਨਸੀ ਨੂੰ ਦਾਦ ਦੇਣੀ ਬਣਦੀ ਹੈ। ਦਸ ਦਈਏ ਕਿ ਇਸਤੋਂ ਪਹਿਲਾਂ ਸਰਤਾਜ ਦਾ 'ਤੇਰੇ ਵਾਸਤੇ' ਦਾ ਵੀ ਨਿਰਦੇਸ਼ਨ ਕਰ ਚੁੱਕੇ ਹਨ ਢਿਨਸੀ। ਯਕੀਨਨ 'ਉਡਾਰੀਆਂ' ਗੀਤ ਐਲਬਮ 'ਸਿਸੰਜ਼ ਔਫ਼ ਸਰਤਾਜ' ਦਾ ਹੁਣ ਤੱਕ ਦਾ ਸਭ ਤੋਂ ਵਧੀਆ ਗੀਤ ਹੈ। ਤੇ ਸ਼ਾਇਦ ਇਸਨੂੰ ਇਸ ਐਲਬਮ ਦਾ ਚੁਣਿੰਦਾ ਨਗੀਨਾ ਕਹਿਣਾ ਵੀ ਗਲਤ ਨਹੀਂ ਹੋਏਗਾ।