ਆਕਾਂਕਸ਼ਾ ਸਰੀਨ ਨੂੰ ਪਸੰਦ ਹੈ ਸੁਰਖੀਆਂ ਵਿਚ ਰਹਿਣਾ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਹਰ ਕੋਈ ਇਨਸ਼ਾਨ ਅਪਣੀ ਜਿੰਦਗੀ ਦੇ ਵਿਚ ਖੂਬਸੂਰਤ ਲੱਗਣਾ......

Aakanksha Sareen

ਚੰਡੀਗੜ੍ਹ (ਭਾਸ਼ਾ): ਹਰ ਕੋਈ ਇਨਸ਼ਾਨ ਅਪਣੀ ਜਿੰਦਗੀ ਦੇ ਵਿਚ ਖੂਬਸੂਰਤ ਲੱਗਣਾ ਚਾਹੁੰਦਾ ਹੈ। ਜਿਸ ਖੂਬਸੂਰਤ ਅੰਦਾਜ਼ ਦੇ ਨਾਲ ਲੋਕਾਂ ਦੇ ਵਿਚ ਅਪਣਾ ਨਾਂਅ ਰੌਸ਼ਨ ਕੀਤਾ ਜਾ ਸਕਦਾ ਹੈ। ਖੂਬਸੂਰਤੀ ਤਾਂ ਕੁਦਰਤ ਵਲੋਂ ਮਿਲਦੀ ਹੈ ਪਰ ਖੂਬਸੂਰਤੀ ਦਾ ਜਲਵਾ ਸਾਨੂੰ ਸੋਸ਼ਲ ਮੀਡੀਆ ‘ਤੇ ਆਮ ਦੇਖਣ ਨੂੰ ਮਿਲਦਾ ਹੈ। ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਮਸ਼ਹੂਰ ਮਾਡਲ ਆਕਾਂਕਸ਼ਾ ਸਰੀਨ ਇਨ੍ਹੀਂ ਦਿਨੀਂ ਅਪਣੀਆਂ ਖੂਬਸੂਰਤ ਤਸਵੀਰਾਂ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਕਾਫੀ ਛਾਈ ਹੋਈ ਹੈ। ਆਕਾਂਕਸ਼ਾ ਸਰੀਨ ਨੇ ਅਪਣੇ ਇੰਸਟਾਗ੍ਰਾਮ ਅਕਾਊਂਟ ਉਤੇ ਕੁਝ ਦਿਲ ਖਿਚਵੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ।

ਜਿਨ੍ਹਾਂ ਵਿਚ ਉਹ ਕਾਫੀ ਖੂਬਸੂਰਤ ਨਜ਼ਰ ਆ ਰਹੀ ਹੈ। ਉਸ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਫੈਲ ਰਹੀਆਂ ਹਨ। ਤਸਵੀਰਾਂ ਵਿਚ ਆਕਾਂਕਸ਼ਾ ਵੱਖਰੇ-ਵੱਖਰੇ ਅੰਦਾਜ਼ ਨਾਲ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਦੱਸ ਦੇਈਏ ਕਿ ਆਕਾਂਕਸ਼ਾ ਹੁਣ ਤੱਕ ਕਈ ਪੰਜਾਬੀ ਗੀਤਾਂ 'ਚ ਮਾਡਲ ਵਜੋਂ ਕੰਮ ਕਰ ਚੁੱਕੀ ਹੈ। ਇਸ ਮਾਡਲ ਨੇ ਅਪਣੀ ਜਿੰਦਗੀ ਵਿਚ ਬਹੁਤ ਜਿਆਦਾ ਮਿਹਨਤ ਕੀਤੀ ਹੈ। ਇਸ ਮਾਡਲ ਨੂੰ ਪੰਜਾਬੀ ਗੀਤਾਂ ਦੇ ਨਾਲ ਬਹੁਤ ਜਿਆਦਾ ਪਿਆਰ ਹੈ ਅਤੇ ਪੰਜਾਬੀ ਸੂਟ ਪਾਉਆ ਬਹੁਤ ਜਿਆਦਾ ਪਸੰਦ ਕਰਦੀ ਹੈ। ਜਿਸ ਦੇ ਨਾਲ ਇਸ ਮਾਡਲ ਨੂੰ ਪੰਜਾਬੀ ਗੀਤਾਂ ਦੇ ਰਾਹੀ ਅਦਾਕਾਰੀ ਵਿਚ ਚੰਗਾ ਨਾਂਅ ਮਿਲਿਆ ਹੈ।

ਆਕਾਂਕਸ਼ਾ ਇਕ ਅਜਿਹੀ ਹਸਤੀ ਹੈ ਜੋ ਅਪਣੇ ਹਰ ਅੰਦਾਜ਼ ਨਾਲ ਸਰੋਤਿਆਂ ਦੇ ਦਿਲਾਂ ਉਤੇ ਰਾਜ ਕਰ ਰਹੀ ਹੈ। ਇਸ ਤੋਂ ਇਲਾਵਾ ਆਕਾਂਕਸ਼ਾ ਸਰੀਨ ਪੰਜਾਬੀ ਗਾਇਕ ਤੇ ਅਦਾਕਾਰ ਰੌਸ਼ਨ ਪ੍ਰਿੰਸ ਦੇ ਗੀਤ 'ਪੇਕਿਆਂ ਨੂੰ' 'ਚ ਵੀ ਨਜ਼ਰ ਆਈ ਸੀ। ਇਸ ਗੀਤ ਵਿਚ ਆਕਾਂਕਸ਼ਾ ਨੇ ਕਾਫੀ ਸ਼ਾਨਦਾਰ ਅਦਾਕਾਰੀ ਕੀਤੀ ਸੀ ਅਤੇ ਲੋਕਾਂ ਵਲੋਂ ਇਸ ਗੀਤ ਨੂੰ ਕਾਫੀ ਪਿਆਰ ਮਿਲਿਆ ਸੀ। ਆਕਾਂਕਸ਼ਾ ਸਰੀਨ ਸੋਸ਼ਲ ਮੀਡੀਆ ਦੇ ਨਾਲ ਕਾਫੀ ਜੁੜੀ ਰਹਿੰਦੀ ਹੈ ਅਤੇ ਆਏ ਦਿਨੀਂ ਸਰੋਤਿਆਂ ਨਾਲ ਅਪਣੀਆਂ ਖੂਬਸੂਰਤ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ।

ਇਸ ਮਾਡਲ ਨੂੰ ਅਪਣੀਆਂ ਤਸਵੀਰਾਂ ‘ਤੇ ਬਹੁਤ ਜਿਆਦਾ ਵਧਿਆ ਕੁਮੈਂਟ ਮਿਲਦੇ ਹਨ। ਆਕਾਂਕਸ਼ਾ ਹੋਰ ਵੀ ਪੰਜਾਬੀ ਗੀਤਾਂ ਵਿਚ ਅਦਾਕਾਰੀ ਦਿਖਾਉਣ ਲਈ ਤਿਆਰ ਹੈ।