ਹੁਣ ਪੰਜਾਬੀ ਗਾਇਕ ਹੀ ਬਣਨ ਲੱਗੇ “ਮਾਂ ਬੋਲੀ ਪੰਜਾਬੀ” ਲਈ ਖ਼ਤਰਾ!

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਕਹਿੰਦੇ ਹਨ ਕਿ ਜੇਕਰ ਕਿਸੇ ਨੂੰ ਬਦ-ਅਸੀਸ ਦੇਣੀ ਹੋਵੇ ਤਾਂ ਉਸ ਨੂੰ ਆਖ ਦੇਵੋ ‘ਜਾਹ ਤੈਨੂੰ ਤੇਰੀ...

Punjabi Singer

ਚੰਡੀਗੜ੍ਹ: RSS ਦੇ ਏਜੰਡੇ ਦੀ ਹਮਾਇਤ ਕਰਕੇ ਗਾਇਕ ਗੁਰਦਾਸ ਮਾਨ ਕਸੂਤੇ ਘਿਰ ਗਏ ਹਨ। RSS ਦੇ ਏਜੰਡੇ ਮੁਤਾਬਕ ਭਾਰਤ ’ਚ ਇੱਕ ਭਾਸ਼ਾ ਹਿੰਦੀ, ਇੱਕ ਰਾਸ਼ਟਰ ਤੇ ਇੱਕ ਸੱਭਿਆਚਾਰ ਦੇ ਹੱਕ ’ਚ ਨਾਅਰਾ ਮਾਰਨ ਮਗਰੋਂ ਗੁਰਦਾਸ ਮਾਨ ਦੀ ਅਲੋਚਨਾ ਹੋ ਰਹੀ ਹੈ। ਬੇਸ਼ੱਕ ਕੁਝ ਵਰਗ ਉਨ੍ਹਾਂ ਦਾ ਬਚਾਅ ਕਰ ਰਹੇ ਹਨ ਪਰ ਸਾਹਿਤਕ ਤੇ ਸਿੱਖ ਜਥੇਬੰਦੀਆਂ ਉਨ੍ਹਾਂ ਦੇ ਖਿਲਾਫ ਡਟ ਗਏ ਹਨ। ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਦੇ ਪ੍ਰਧਾਨ ਡਾ. ਤੇਜਵੰਤ ਮਾਨ ਨੇ ਕਿਹਾ ਹੈ ਕਿ ਗੁਰਦਾਸ ਮਾਨ ਨੇ ਇੱਕ ਭਾਸ਼ਾ, ਇੱਕ ਰਾਸ਼ਟਰ ਤੇ ਇੱਕ ਸੱਭਿਆਚਾਰ ਦੇ ਹੱਕ ’ਚ ਖੜ੍ਹ ਕੇ ਪੰਜਾਬ ਤੇ ਪੰਜਾਬੀ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ।

ਸਭਾ ਨੇ ਇਸ ਦਾ ਗੰਭੀਰ ਨੋਟਿਸ ਲੈਂਦਿਆਂ ਅਜਿਹੇ ਗਾਇਕਾਂ ਦੇ ਮੁਕੰਮਲ ਬਾਈਕਾਟ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਗੁਰਦਾਸ ਮਾਨ ਨੇ ਗਾਇਕੀ ਜਿਹੀ ਸੂਖ਼ਮ ਕਲਾ ਦੀ ਪਵਿੱਤਰਤਾ ਨੂੰ ਵੀ ਭੰਗ ਕਰ ਕੇ ਪੰਜਾਬੀਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਤੇ ਅਜਿਹਾ ਕਰਕੇ ਉਸ ਨੇ ਪੰਜਾਬੀ ਗਾਇਕੀ ਦੀਆਂ ਸ਼ਾਨਦਾਰ ਰਵਾਇਤਾਂ ਨੂੰ ਤੋੜਿਆ ਹੈ। ਇਸ ਨਾਲ ਗਾਇਕ ਹੁਣ ਅਖੌਤੀ ਪੰਜਾਬੀ ਗਾਇਕਾਂ ਦੀ ਕਤਾਰ ਵਿੱਚ ਖੜ੍ਹਾ ਹੋ ਗਿਆ ਹੈ।

ਡਾ. ਮਾਨ ਨੇ ਕਿਹਾ ਕਿ ਭਾਰਤ ਦੀ ਬਹੁਕੌਮੀ, ਬਹੁ-ਭਾਸ਼ਾਈ ਤੇ ਬਹੁ-ਸੱਭਿਆਚਾਰਕ ਪਛਾਣ ਨੂੰ ਖ਼ਤਮ ਕਰਨ ਵਾਲੀਆਂ ਤਾਕਤਾਂ ਦੇ ਹੱਥਾਂ ਵਿੱਚ ਖੇਡਣ ਵਾਲੇ ਗੁਰਦਾਸ ਮਾਨ ਨੇ ਕਾਫ਼ੀ ਕੁਟਿਲਤਾ ਨਾਲ ਪੰਜਾਬੀ ਭਾਸ਼ਾ ਦੇ ਹਿਤੈਸ਼ੀਆਂ ਨੂੰ ਵਿਹਲੜ ਗਰਦਾਨ ਕੇ ਆਪਣੀ ਗੁਲਾਮ ਮਾਨਸਿਕਤਾ ਦਾ ਪ੍ਰਗਟਾਵਾ ਕੀਤਾ ਹੈ। ਡਾ. ਤੇਜਵੰਤ ਮਾਨ ਨੇ ਕਿਹਾ ਕਿ ਗੁਰਦਾਸ ਮਾਨ ਨੂੰ ਭਾਰਤ ਦੀ ਵੰਨ-ਸੁਵੰਨਤਾ ਤੇ ਬਹੁਕੌਮੀ ਸਰੂਪ ਬਾਰੇ ਕੋਈ ਜਾਣਕਾਰੀ ਹੀ ਨਹੀਂ। ਕਹਿੰਦੇ ਹਨ ਕਿ ਜੇਕਰ ਕਿਸੇ ਨੂੰ ਬਦ-ਅਸੀਸ ਦੇਣੀ ਹੋਵੇ ਤਾਂ ਉਸ ਨੂੰ ਆਖ ਦੇਵੋ ‘ਜਾਹ ਤੈਨੂੰ ਤੇਰੀ ਮਾਂ-ਬੋਲੀ ਭੁੱਲ ਜਾਵੇ’ ਮਨੁੱਖ ਦੀ ਜ਼ਿੰਦਗੀ ਚ ਉਸ ਦੀ ਮਾਤ-ਭਾਸ਼ਾ ਦੀ ਕਿੰਨੀ ਅਹਿਮੀਅਤ ਹੁੰਦੀ ਹੈ,

ਇਸ ਗੱਲ ਦਾ ਤ ਗਿਆਤ ਕਰਵਾਉਣ ਲਈ ਉਪਰੋਕਤ ਸਤਰਾਂ  ਹੀ ਕਾਫ਼ੀ ਹਨ। ਸੋ, ਕਿਸੇ ਵੀ ਦੇਸ਼, ਪ੍ਰਾਂਤ ਜਾਂ ਖੇਤਰ ਦੇ ਲੋਕਾਂ ਦੇ ਜੀਵਨ ਵਿਚ ਉੱਥੋਂ ਦੀ ਆਮ ਬੋਲ-ਚਾਲ ਵਾਲੀ ਭਾਸ਼ਾ ਭਾਵ ਉਥੋਂ ਦੀ ਮਾਂ-ਬੋਲੀ ਦੀ ਪੇਂਡੂਆਂ ਦੀ ਬੋਲੀ ਸਮਝਦਿਆਂ ਆਮ ਤੌਰ ‘ਤੇ ਅੰਗਰੇਜ਼ੀ ਜਾਂ ਹਿੰਦੀ-ਬੋਲਣ/ਲਿਖਣ ਨੂੰ ਹੀ ਤਰਜੀਹ ਦਿੰਦੇ ਹਨ। ਪੰਜਾਬੀ ਬੋਲਣ/ਲਿਖਣ ਤੋਂ ਆਪਣੀ ਹੱਤਕ ਸਮਝਦਿਆਂ ਅਕਸਰ ਗੁਰੇਜ ਕਰਦੇ ਹਨ।

ਅਸੀਂ ਹਿੰਦਾ, ਅੰਗਰੇਜ਼ੀ ਜਾਂ ਹੋਰ ਭਾਸ਼ਾਵਾਂ ਦੇ ਖਿਲਾਫ਼ ਨਹੀਂ ਹਾ। ਦੁਨੀਆਂ ਦੀ ਕੋਈ ਵੀ ਭਾਸ਼ਾ ਮਾੜੀ ਨਹੀਂ ਹੈ ਪਰ ਸਾਨੂੰ ਇਹ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਸਾਡੇ ਸਿਰ ਦਾ ਤਾਜ਼ ਸਾਡੀ ਮਾਂ-ਬੋਲੀ ਪੰਜਾਬੀ ਹੀ ਹੈ। ਕਿਉਂਕਿ ਹਰ ਮਨੁੱਖ ਜਨਮ ਤੋਂ ਬਾਅਦ ਪਹਿਲਾ ਸ਼ਬਦ ਆਪਣੀ-ਮਾਂ ਬੋਲੀ ਵਿਚ ਹੀ ਬੋਲਣਾ ਸਿੱਖਦਾ ਹੈ। ਜਿਸ ਬੋਲੀ ਤੋਂ ਦੁਨੀਆਂ ਵਿਚ ਵਿਚਰਨ ਦੀ ਸ਼ੁਰੂਆਤ ਹੋਈ ਹੋਵੇ, ਜਿਸ ਬੋਲੀ ਵਿਚ ਬੋਲਣ, ਹੱਸਣ, ਖੇਡਣ, ਰੋਣ, ਤੇ ਗਾਉਣ ਦਾ ਮੁੱਢ ਬੱਝਿਆ ਹੋਵੇ, ਜਿਸ ਬੋਲੀ ਨਾਲ ਸਾਡੇ ਬਚਪਨ ਦੀਆਂ ਯਾਦਾਂ ਜੁੜੀਆਂ ਹੋਣ, ਵੱਡਿਆ ਹੋ ਕੇ, ਜ਼ਿਆਦਾ ਪੜ੍ਹ-ਲਿਖ ਜਾਣ ‘ਤੇ ਜੇਕਰ ਉਸ ਬੋਲੀ ਨੂੰ ਬੋਲੀ ਸਮਝਣੋ ਹੀ ਮੁਨਕਰ ਹੋ ਜਾਈਏ ਤਾਂ ਸਾਡੇ ਤੋਂ ਵੱਡਾ ਕੋਈ ਅਹਿਸਾਨ ਫਰਾਮੋਸ਼ ਕੋਈ ਨਹੀਂ ਹੋਵੇਗਾ।

ਬਾਕੀ ਪੰਜਾਬੀ ਬੋਲੀ ਦੀ ਨਿਖਾਰਤਾ ਲਈ ਵੱਡੀ ਤਰਾਸਦੀ ਦੀ ਗੱਲ ਇਹ ਹੈ ਕਿ ਸਾਡਾਂ ਸਰਕਾਰਾਂ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਤ ਕਰਨ  ਦੀ ਮਨਸ਼ਾ ਨਲਾ ਸਮੇਂ-ਸਮੇਂ ‘ਤੇ ਦਫ਼ਤਰਾਂ ਨੂੰ ਆਦੇਸ਼ ਤਾਂ ਜਾਰੀ ਕਰਦੀਆਂ ਰਹਿੰਦੀਆਂ ਹਨ ਪਰ ਇਨ੍ਹਾਂ ਹੁਕਮਾਂ ਦਾ ਬਹੁਤੇ ਸਰਕਾਰੀ ਬਾਬੂਆਂ ‘ਤੇ ਕੋਈ ਅਸਰ ਹੁੰਦੀ ਦਿਖਾਈ ਨਹੀਂ ਦਿੰਦਾ। ਇੱਥੇ ਤਾਂ ਆਲਮ ਇਹ ਹੈ ਕਿ ਸੂਬੇ ਦੇ ਕਈ ਨਿੱਜੀ ਵਿੱਦਿਅਕ ਅਦਾਰਿਆਂ ਵਿਚ ਵਿਦਿਆਰਥੀਆਂ ‘ਤੇ ਪੰਜਾਬੀ ਬੋਲਣ ‘ਤੇ ਹੀ ਪਾਬੰਦੀ ਲਗਾਈ ਜਾਂਦੀ ਹੈ।

ਹੋਰ ਤਾਂ ਹੋਰ, ਜਨਤਕ ਥਾਵਾਂ ‘ਤੇ ਜਾਂ ਸੜਕ ਉਤੇ ਸਫ਼ਰ ਕਰਨ ਦੌਰਾਨ ਪੰਜਾਬੀ ਭਾਸ਼ਾ ਵਿਚ ਲਿਖੇ ਦਿਸ਼ਾ ਸੂਚਕਾਂ ਵਿਚ ਅਨੇਕਾਂ ਗਲਤੀਆਂ ਅਕਸਰ ਦੇਖਣ ਨੂੰ ਮਿਲਦੀਆਂ ਰਹਿੰਦੀਆਂ ਹਨ। ਇਨ੍ਹਾਂ ‘ਤੇ ਪਿੰਡਾਂ/ਸ਼ਹਿਰਾਂ ਦੇ ਨਾਂਅ ਗਲਤ ਲਿਖੇ ਹੋਏ ਹੁੰਦੇ ਹਨ। ਸੋ, ਜਿਅੱਥੇ ਅਸੀਂ ਸੂਬਾ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਉਪਰੋਕਤ ਤੋਂ ਬਿਨਾਂ ਹੋਰ ਵੀ ਜਿੱਥੇ-ਜਿੱਥੇ ਖਾਮੀਆਂ ਹਨ ਸਖ਼ਤੀ ਨਾਲ ਦੂਰ ਕਰਵਾ ਕੇ ਸਾਡੀ ਮਿੱਠੀ ਬੋਲੀ ਦਾ ਆਦਰ-ਸਤਿਕਾਰ ਬਹਾਲ ਕਰਵਾਇਆ ਜਾਵੇ।

 ਉਥੇ ਸਾਡਾ ਖੁਦ ਦਾ ਵੀ ਫਰਜ਼ ਬਣਦਾ ਹੈ ਕਿ ਅਸੀਂ ਸਾਰੇ ਰਲ-ਮਿਲ ਕੇ ਆਪਣੀ ਮਾਂ-ਬੋਲੀ ਦਾ ਦੁਨੀਆ ਦੇ ਨਕਸ਼ੇ ਉਤੇ ਕੱਦ ਉੱਚਾ ਕਰਨ ਲਈ ਜੰਗੀ ਪੱਧਰ ‘ਤੇ ਹੰਬਲੇ ਮਾਰੀਏ। ਇਸੇ ਵਿਚ ਹੀ ਸਾਡੀ ਸਭ ਦੀ ਭਲਾਈ ਅਤੇ ਵਡੱਪਣ ਹੈ।