ਚਲਦੇ ਸ਼ੋਅ 'ਚ ਸਿੱਖਾਂ ਨੇ ਘੇਰਿਆ ਗੁਰਦਾਸ ਮਾਨ

ਏਜੰਸੀ

ਮਨੋਰੰਜਨ, ਪਾਲੀਵੁੱਡ

ਕੈਨੇਡਾ ਦੇ ਐਡਮਿੰਟਨ 'ਚ ਚਲਦੇ ਸ਼ੋਅ ਅੰਦਰ ਗੁਰਦਾਸ ਮਾਨ ਦਾ ਸਖ਼ਤ ਵਿਰੋਧ ਕੀਤਾ ਗਿਆ ਹੈ। ਗੁਰਦਾਸ ਮਾਨ ਦੇ ਸ਼ੋਅ ਗਾਣਾ ਗਾਉਂਦੇ ਸਮੇਂ..

Protest at Gurdas Maan’s Canada show

ਚੰਡੀਗੜ੍ਹ : ਕੈਨੇਡਾ ਦੇ ਐਡਮਿੰਟਨ 'ਚ ਚਲਦੇ ਸ਼ੋਅ ਅੰਦਰ ਗੁਰਦਾਸ ਮਾਨ ਦਾ ਸਖ਼ਤ ਵਿਰੋਧ ਕੀਤਾ ਗਿਆ ਹੈ। ਗੁਰਦਾਸ ਮਾਨ ਦੇ ਸ਼ੋਅ ਗਾਣਾ ਗਾਉਂਦੇ ਸਮੇਂ ਕੁਝ ਸਿੱਖ ਵਿਅਕਤੀਆਂ ਨੇ ਉਠਕੇ ਉਸ ਕੋਲੋਂ ਕੀਤੀ ਹੋਈ ਭੱਦੀ ਟਿੱਪਣੀ ਬਾਰੇ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ ਤਾਂ ਗੁਰਦਾਸ ਮਾਨ ਨੇ ਬਦਲੇ 'ਚ ਆਪਣੇ ਅੰਦਾਜ਼ ਚ ਸਵਾਲਾਂ ਤੋਂ ਕਿਨਾਰਾ ਕੀਤਾ 'ਤੇ ਅਤੇ ਕਿਹਾ ਕਿ ਇਨਸਾਨ ਅੰਦਰ ਇੱਕ ਜੀਵ ਬੈਠਾ ਜੋ ਕਦੇ ਵੀ ਗਰਮ ਹੋ ਸਕਦਾ ਚੰਗੇ ਚੰਗਿਆਂ ਦੀ ਮੱਤ ਮਾਰ ਦਿੰਦਾ ਹੈ।ਇਥੇ ਦੱਸ ਦਈਏ ਕਿ ਸਿੱਖ ਵਿਅਕਤੀ ਵਲੋਂ ਇਹ ਕਿਹਾ ਜਾ ਰਿਹਾ ਹੈ ਕਿ ਤੁਸੀ ਜਿੰਨੇ ਵੀ ਸਰੋਤੇ ਬੈਠੇ ਹੋ ਆਸ਼ਕ ਹੋ ? ਉਠਕੇ ਬੋਲੋ ਕੀ ਤੁਸੀਂ ਸਾਰੇ ਆਸ਼ਕ ਹੋ ?

ਪਰ ਇਸ ਦੌਰਾਨ ਮਾਮਲਾ ਵਧਦਾ ਦੇਖ ਸੁਰੱਖਿਆ ਗਾਰਡ ਵਿਚ ਆਏ ਅਤੇ ਸਿੱਖ ਵਿਅਕਤੀਆਂ ਨੂੰ ਪਿਛੇ ਵੱਲ ਦੀ ਬਾਹਰ ਲੈ ਗਏ ਪਰ ਉਨ੍ਹਾਂ ਨੇ ਗੁਰਦਾਸ ਮਾਨ ਦਾ ਵਿਰੋਧ ਨਹੀਂ ਛੱਡਿਆ। ਦੱਸ ਦਈਏ ਕਿ ਗੁਰਦਾਸ ਮਾਨ ਨੇ ਆਪਣੇ ਇੱਕ ਸ਼ੋਅ ਜੋ ਕਿ ਹਾਲ੍ਹ 'ਚ ਹੋ ਕਿ ਹਟਿਆ ਵਿਚ ਇੱਕ ਸਿੱਖ ਵਿਅਕਤੀ ਨੂੰ ਮੰਦੀ ਸ਼ਬਦਾਵਲੀ ਬੋਲੀ। ਜੋ ਕਿ ਗੁਰਦਾਸ ਮਾਨ ਮੁਰਦਾਬਾਦ ਦੇ ਨਾਅਰੇ ਲਗਾ ਰਿਹਾ ਸੀ ਉਸ ਸਮੇਂ ਗੁਰਦਾਸ ਮਾਨ ਨੇ ਸਾਰਿਆਂ ਨੂੰ ਆਸ਼ਕੋ, ਛੜਿਓ ਅਤੇ ਹੋਰ ਵੀ ਕਾਫੀ ਕੁਝ ਕਹਿ ਕੇ ਸੰਬੋਧਨ ਕੀਤਾ ਸੀ।

ਹਰ ਜਗ੍ਹਾ ਹਰ ਸ਼ੋਅ ਵਿਚ ਗੁਰਦਾਸ ਮਾਨ ਨੂੰ ਇਸ ਰੋਸ ਪ੍ਰਦਰਸ਼ਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਜਾਬੀ ਮਾਂ ਬੋਲੀ ਦਾ ਗੱਦਾਰ ਪੈਸੇ ਦਾ ਪੁੱਤ, ਹੋਰ ਪਤਾ ਨਹੀਂ..ਕੀ ਕੀ ਸੁਣਨਾ ਪੈ ਰਿਹਾ ਹੈ। ਜਿਥੇ ਲੋਕਾਂ ਕੋਲੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਗੁਰਦਾਸ ਮਾਨ ਮਾਫੀ ਮੰਗੇ ਪਰ ਉਥੇ ਗੁਰਦਾਸ ਮਾਨ ਦੇ ਤੇਵਰ ਹੋਰ ਹੀ ਦੇਖਣ ਨੂੰ ਮਿਲਦੇ ਹਨ। ਉਹ ਬਜਾਏ ਆਪਣਾ ਵਤੀਰਾ ਨਰਮ ਕਰਨ ਦੇ ਸਗੋਂ ਹੋਰ ਏਕੜ ਭਰਿਆ ਤੇ ਅਣਗੌਲਿਆ ਕਰਦਾ ਜਾ ਰਿਹਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ