ਗੁਰਦਾਸ ਮਾਨ ਹੈ ਪੰਜਾਬੀ ਮਾਂ ਬੋਲੀ ਦਾ ਗੱਦਾਰ: ਪ੍ਰਦਰਸ਼ਨਕਾਰੀ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਗੁਰਦਾਸ ਮਾਨ ਦੇ ਪੰਜਾਬੀ ਬੋਲੀ ਨੂੰ ਲੈਕੇ ਆਏ ਵਿਵਾਦਿਤ ਬਿਆਨ ਤੋਂ ਬਾਅਦ ਦੁਨੀਆ ਦੇ ਕੋਨੇ ਕੋਨੇ 'ਚ ਉਸਦਾ ਦਾ ਵਿਰੋਧ ਸ਼ੁਰੂ ਹੋ ਰਿਹਾ ਹੈ।

Gurdas Maan

ਚੰਡੀਗੜ੍ਹ : ਗੁਰਦਾਸ ਮਾਨ ਦੇ ਪੰਜਾਬੀ ਬੋਲੀ ਨੂੰ ਲੈਕੇ ਆਏ ਵਿਵਾਦਿਤ ਬਿਆਨ ਤੋਂ ਬਾਅਦ ਦੁਨੀਆ ਦੇ ਕੋਨੇ ਕੋਨੇ 'ਚ ਉਸਦਾ ਦਾ ਵਿਰੋਧ ਸ਼ੁਰੂ ਹੋ ਰਿਹਾ ਹੈ। ਹਰ ਜਗ੍ਹਾ ਗੁਰਦਾਸ ਮਾਨ ਨੂੰ ਪੰਜਾਬੀ ਭਾਸ਼ਾ ਦਾ ਗੱਦਾਰ ਕਹਿਕੇ ਬੁਲਾਇਆ ਜਾ ਰਿਹਾ ਹੈ। ਹੁਣ ਕੈਨੇਡਾ ਦੇ ਐਡਮਿੰਟਨ 'ਚ ਵੀ ਗੁਰਦਾਸ ਮਾਨ ਉੱਤੇ ਸਮੂਹ ਪੰਜਾਬੀਆਂ ਦਾ ਗੁੱਸਾ ਫੁੱਟਿਆ। ਜਿਥੇ ਹੱਥਾਂ ਵਿਚ ਗੁਰਦਾਸ ਮਾਨ ਗੱਦਾਰ ਦੀਆਂ ਤਖਤੀਆਂ ਲੈ ਕੇ ਉਸਦਾ ਸਖ਼ਤ ਬਾਈਕਾਟ ਕਰਨ ਦੇ ਨਾਅਰੇ ਲੱਗੇ ਹਨ।

ਵੀਡੀਓ ਵਿਚ ਸਾਫ ਦੇਖਿਆ ਜਾ ਸਕਦਾ ਹੈ ਕਿ ਹੱਥਾਂ 'ਚ ਫੜੀਆਂ ਤਖਤੀਆਂ 'ਤੇ ਗੁਰਦਾਸ ਮਾਨ ਪੈਸੇ ਦਾ ਪੁੱਤ ਲਿਖਿਆ ਹੋਇਆ ਹੈ ਅਤੇ ਸਾਫ ਤੌਰ ਤੇ ਇਹ ਨਾਅਰੇ ਲਗਾਏ ਜਾ ਰਹੇ ਹਨ ਕਿ ਪੰਜਾਬੀ ਮਾਂ ਬੋਲੀ ਦਾ ਗੱਦਾਰ ਗੁਰਦਾਸ ਮਾਨ। ਜਿਸ ਨਾਲ ਕਿ ਗੁਰਦਾਸ ਮਾਨ ਨੂੰ ਉਸਦੀ ਕੀਤੀ ਗ਼ਲਤੀ ਤੇ ਰੱਜਕੇ ਜ਼ਲੀਲ ਕੀਤਾ ਜਾ ਰਿਹਾ ਹੈ।

ਦੱਸ ਦਈਏ ਕਿ ਗੁਰਦਾਸ ਮਾਨ ਨੇ ਹਾਲ੍ਹ 'ਚ ਹੋਏ ਆਪਣੇ ਸ਼ੋਅ ਦੌਰਾਨ ਵੀ ਇੱਕ ਅਜਿਹੀ ਭੱਦੀ ਟਿੱਪਣੀ ਕੀਤੀ ਕਿ ਜਿਸਨੂੰ ਸੁਣਕੇ ਬੈਠੇ ਸਰੋਤੇ ਹੈਰਾਨ ਰਹਿ ਗਏ। ਉਸ ਸਮੇਂ ਵੀ ਗੁਰਦਾਸ ਮਾਨ ਦਾ ਮੁਰਦਾਬਾਦ ਦੇ ਨਾਅਰਿਆਂ ਨਾਲ ਵਿਰੋਧ ਕੀਤਾ ਜਾ ਰਿਹਾ ਸੀ। ਜਿਸ ਤੋਂ ਗੁੱਸੇ 'ਚ ਆਏ ਬਾਬਾ ਬੋਹੜ ਕਹਾਉਣ ਵਾਲੇ ਗੁਰਦਾਸ ਮਾਨ ਸਹਿਣਸ਼ੀਲਤਾ ਦੀਆਂ ਹੱਦਾਂ ਟੱਪ ਗਏ ਅਤੇ ਅਪਸ਼ਬਦ ਹੀ ਬੋਲ ਗਏ।

ਇਹ ਓਹੀ ਪੰਜਾਬੀ ਨੇ ਜੋ ਕਦੇ ਗੁਰਦਾਸ ਮਾਨ ਨੂੰ ਆਪਣੀਆਂ ਪਾਲਕਾਂ ਤੇ ਬਿਠਾਉਂਦੇ ਸਨ ਪਰ ਅੱਜ ਆਪ ਹੀ ਦੇਖ ਲਵੋ ਕਿ ਗੁਰਦਾਸ ਮਾਨ ਦੀ ਇਨ੍ਹਾਂ ਦੇ ਦਿਲਾਂ ਵਿੱਚ ਕੀ ਥਾਂ ਰਹਿ ਗਈ ਹੈ। ਕੁਝ ਲੋਕਾਂ ਦਾ ਕਹਿਣਾ ਹੈ ਕਿ ਹੁਣ ਤਾਂ ਸ਼ਾਇਦ ਗੁਰਦਾਸ ਮਾਨ ਨੂੰ ਆਪਣੀ ਥਾਂ ਤਾਂ ਹੀ ਵਾਪਿਸ ਮਿਲੂ ਜੇਕਰ ਉਹ ਮਾਫੀ ਮੰਗ ਲਾਵੇ ਪਰ ਹੁਣ ਦੇਖਣਾ ਹੋਵੇਗਾ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ