ਦਰਸ਼ਕਾਂ ਨੂੰ ਭਾਵੁਕ ਕਰ ਦੇਵੇਗਾ 'ਇਕ ਸੰਧੂ ਹੁੰਦਾ ਸੀ' ਦਾ ਗੀਤ 'ਦਿਲ ਤੋੜਨ ਵਾਲਿਆਂ ਨੂੰ'

ਏਜੰਸੀ

ਮਨੋਰੰਜਨ, ਪਾਲੀਵੁੱਡ

ਜਦੋਂ ਇਹ ਫਿਲਮ ਸਾਡੇ ਕੋਲ ਆਈ ਸੀ ਤਾਂ ਉਦੋਂ ਇੰਨਾ...

Ik sandhu hunda si new song dil todan walya nu

ਜਲੰਧਰ: ਪੰਜਾਬੀ ਫ਼ਿਲਮ ਇਕ ਸੰਧੂ ਹੁੰਦਾ ਸੀ ਰਿਲੀਜ਼ ਹੋਣ ਚ ਬਸ ਕੁੱਝ ਕ ਦਿਨ ਹੀ ਬਚੇ ਹਨ। 28 ਫਰਵਰੀ ਨੂੰ ਇਹ ਫ਼ਿਲਮ ਸਿਨੇਮਾ ਘਰਾਂ ਵਿਚ ਪਹੁੰਚ ਜਾਵੇਗੀ ਜਿਸ ਦਾ ਦਰਸ਼ਕ ਭਰਪੂਰ ਅਨੰਦ ਲੈ ਸਕਣਗੇ। ਇਸ ਫ਼ਿਲਮ ਦੇ ਮੁੱਖ ਅਦਾਕਾਰ ਹਨ ਦੇਸੀ ਰੌਕਸਟਾਰ ਗਿੱਪੀ ਗਰੇਵਾਲ। ਹਾਲ ਹੀ ਵਿਚ ਫ਼ਿਲਮ ਦਾ 5ਵਾਂ ਗੀਤ ਵੀ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

ਇਸ ਗੀਤ ਨੂੰ ਹਿੰਮਤ ਸੰਧੂ ਵਲੋਂ ਗਿੱਪੀ ਗਰੇਵਾਲ ਦੇ ਦਿਲ ਦੇ ਦਰਦ ਨੂੰ ਬਿਆਨ ਕੀਤਾ ਗਿਆ ਹੈ। ਦੱਸ ਦਈਏ ਕਿ 'ਦਿਲ ਤੋੜਨ ਵਾਲਿਆਂ ਨੂੰ' ਗੀਤ ਨੂੰ ਹੈਪੀ ਰਾਏਕੋਟੀ ਨੇ ਕਮਲਬੱਧ ਕੀਤਾ ਹੈ, ਜਿਸ ਨੂੰ ਮਿਊਜ਼ਿ ਦੇਸੀ ਕਰਿਊ ਵਾਲਿਆਂ ਨੇ ਦਿੱਤਾ ਹੈ। ਗੀਤ ਨੂੰ ਹੰਬਲ ਮਿਊਜ਼ਿਕ ਦੇ ਯੂਟਿਊਬ ਚੈਨਲ 'ਤੇ ਰਿਲੀਜ਼ ਕੀਤਾ ਗਿਆ ਹੈ। ਫਿਲਮ ਰਾਕੇਸ਼ ਮਹਿਤਾ ਵਲੋਂ ਡਾਇਰੈਕਟ ਕੀਤੀ ਗਈ ਹੈ, ਜਿਸ ਦੀ ਕਹਾਣੀ ਜੱਸ ਗਰੇਵਾਲ ਨੇ ਲਿਖੀ ਹੈ। ਫਿਲਮ ਬੱਲੀ ਸਿੰਘ ਕੱਕੜ ਵਲੋਂ ਪ੍ਰੋਡਿਊਸ ਕੀਤੀ ਗਈ ਹੈ ਤੇ ਡਾਇਲਾਗਸ ਪ੍ਰਿੰਸ ਕੰਵਲਜੀਤ ਸਿੰਘ ਨੇ ਲਿਖੇ ਹਨ।

ਫਿਲਮ ਦੀ ਪ੍ਰਮੋਸ਼ਨ ਇਨ੍ਹੀਂ ਦਿਨੀਂ ਜ਼ੋਰਾਂ ’ਤੇ ਚੱਲ ਰਹੀ ਹੈ, ਜਿਸ ਦੇ ਸਿਲਸਿਲੇ ’ਚ ਗਿੱਪੀ ਗਰੇਵਾਲ ਤੇ ਰੌਸ਼ਨ ਪ੍ਰਿੰਸ ਨੇ ਇਕ ਇੰਟਰਵਿਊ ਦੌਰਾਨ ਅਪਣੇ ਵਿਚਾਰ ਸਾਂਝੇ ਕੀਤੇ। ਫਿਲਮ ਕਾਫੀ ਸਮੇਂ ਤੋਂ ਪਈ ਸੀ ਪਰ ਹੁਣ ਉਹਨਾਂ ਨੇ ਇਸ ਨੂੰ ਬਣਾਉਣਾ ਠੀਕ ਸਮਝਿਆ। ਉਹਨਾਂ ਕਿਹਾ ਕਿ ਕੋਈ ਵੀ ਚੀਜ਼ ਤੁਸੀਂ ਕਰਨੀ ਹੈ, ਉਸ ਲਈ ਇਕ ਸਹੀ ਸਮਾਂ ਹੁੰਦਾ ਹੈ। 'ਇਕ ਸੰਧੂ ਹੁੰਦਾ ਸੀ' ਕਾਫੀ ਮਹਿੰਗੀ ਫਿਲਮ ਹੈ।

ਜਦੋਂ ਇਹ ਫਿਲਮ ਸਾਡੇ ਕੋਲ ਆਈ ਸੀ ਤਾਂ ਉਦੋਂ ਇੰਨਾ ਬਜਟ ਪੰਜਾਬੀ ਫਿਲਮ 'ਤੇ ਨਹੀਂ ਖਰਚਿਆ ਜਾਂਦਾ ਸੀ ਪਰ ਹੁਣ ਸਮਾਂ ਬਦਲ ਚੁੱਕਾ ਹੈ। ਹੁਣ ਪ੍ਰੋਡਿਊਸਰ ਪੈਸੇ ਵੀ ਖਰਚਦੇ ਹਨ ਤੇ ਡਾਇਰੈਕਟਰ ਵੱਡੇ ਲੈਵਲ ਦੀ ਫਿਲਮ ਨੂੰ ਹੱਥ ਵੀ ਪਾਉਣ ਲੱਗ ਪਏ ਹਨ।  

ਐਕਸ਼ਨ ਅਤੇ ਰੋਮਾਂਸ ਨਾਲ ਭਰਪੂਰ ਇਸ ਫਿਲਮ ’ਚ ਗਿੱਪੀ ਗਰੇਵਾਲ ਤੇ ਨੇਹਾ ਸ਼ਰਮਾ ਮੁੱਖ ਭੂਮਿਕਾ ਨਿਭਾਅ ਰਹੇ ਹਨ, ਜਿਨ੍ਹਾਂ ਨਾਲ ਰੌਸ਼ਨ ਪ੍ਰਿੰਸ, ਪਵਨ ਮਲਹੋਤਰਾ, ਵਿਕਰਮਜੀਤ ਵਿਰਕ, ਬੱਬਲ ਰਾਏ, ਧੀਰਜ ਕੁਮਾਰ, ਰਘਵੀਰ ਬੋਲੀ, ਜਸਪ੍ਰੇਮ ਢਿੱਲੋਂ ਤੇ ਅਨਮੋਲ ਕਵਾਤਰਾ ਨਾਲ ਕਈ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।