ਬਾਲੀਵੁੱਡ ਦੇ ਫ਼ੈਸਲੇ ਵਿਰੁੱਧ, ਪਾਕਿ ਕਲਾਕਾਰਾਂ ਦੇ ਪੱਖ ‘ਚ ਨਿਤਰੇ ਪੰਜਾਬੀ ਗੀਤਕਾਰ ਤੇ ਗਾਇਕ..

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਪੁਲਵਾਮਾ ਹਮਲੇ ਤੋਂ ਬਆਦ ਬਾਲੀਵੁੱਡ ਵੱਲੋਂ ਪਾਕਿਸਤਾਨੀ ਕਲਾਕਾਰਾਂ ਤੇ ਅਦਾਕਾਰਾਂ ਦਾ ਬਾਈਕਾਟ ਕਰਨ ਦਾ ਫ਼ੈਸਲਾ ਕੀਤਾ ਹੈ। ਇੰਡੀਅਨ ਫ਼ਿਲਮ ਇੰਡਸਟਰੀ ਵਿੱਚ....

Punjabi Singer

ਚੰਡੀਗੜ੍ਹ : ਪੁਲਵਾਮਾ ਹਮਲੇ ਤੋਂ ਬਆਦ ਬਾਲੀਵੁੱਡ ਵੱਲੋਂ ਪਾਕਿਸਤਾਨੀ ਕਲਾਕਾਰਾਂ ਤੇ ਅਦਾਕਾਰਾਂ ਦਾ ਬਾਈਕਾਟ ਕਰਨ ਦਾ ਫ਼ੈਸਲਾ ਕੀਤਾ ਹੈ। ਇੰਡੀਅਨ ਫ਼ਿਲਮ ਇੰਡਸਟਰੀ ਵਿੱਚ ਆਲ ਇੰਡੀਆ ਸਾਈਨ ਵਰਕਰਜ਼ ਐਸੋਸੀਏਸ਼ਨ ਨੇ ਇਹ ਪਾਬੰਦੀ ਵਾਲਾ ਫ਼ੈਸਲਾ ਕੀਤਾ ਹੈ। ਪੰਜਾਬ ਦੇ ਗੀਤਕਾਰ ਤੇ ਗਾਇਕ ਖ਼ਿਲਾਫ਼ ਖੜ੍ਹੇ ਹੋਏ ਹਨ। ਦੋਵਾਂ ਦੇਸ਼ਾਂ ਵਿੱਚ ਰਾਜਨੀਤਕ ਲੜਾਈ ਦੇ ਦੌਰ ਵਿੱਚ ਕਲਾ ਉੱਤੇ ਪਾਬੰਦੀ ਲਾਉਣੀ ਕਿੱਥੋਂ ਤੱਕ ਸਹੀ ਹੈ। ਬੀਤੇ ਦਿਨ ਐਤਵਾਰ ਨੂੰ ਸੰਗਰੂਰ ਵਿੱਚ ਹੋਏ ਪ੍ਰੋਗਰਾਮ ਦੌਰਾਨ ਇਨ੍ਹਾਂ ਨੇ ਕਿਹਾ ਕਿ ਦੋਵੇਂ ਦੇਸ਼ਾਂ ਨੂੰ ਗੱਲਬਾਤ ਦਾ ਮਾਹੌਲ  ਬਣਾਉਣਾ ਚਾਹੀਦਾ ਹੈ।

ਦੇਵੋ ਦੇਸ਼ਾਂ ਦੇ ਸਭਿਆਚਾਰਕ ਸਾਂਝ ਹੀ ਸ਼ਾਂਤੀ ਦਾ ਮਾਹੌਲ ਬਣਾਉਣ ਵਿੱਚ ਵੱਡਾ ਰੋਲ ਪਾ ਸਕਦੇ ਹੋ। ਇਸ ਲਹਿਜ਼ੇ ਨਾਲ ਕਲਾ ਉੱਤੇ ਪਾਬੰਦੀ ਲਾਉਣਾ ਕਿਸ ਵੀ ਮਾਅਨੇ ਵਿੱਚ ਸਹੀ ਫ਼ੈਸਲਾ ਨਹੀਂ ਹੈ। ਪੰਜਾਬੀ ਗਾਇਕ ਹੈਪੀ ਰਾਏਕੋਟੀ ਨੇ ਕਿਹਾ ਕਿ ਮੈਨੂੰ ਪਾਕਿਸਤਾਨ ਦੇ ਬਹੁਤ ਸਾਰੇ ਕਲਾਕਾਰ ਪਸੰਦ ਹਨ, ਇੱਥੋਂ ਤੱਕ ਕਿ ਪਾਕਿਸਤਾਨੀ ਵੀ ਭਾਰਤੀ ਕਲਾਕਾਰਾਂ ਨੂੰ ਪਸੰਦ ਕਰਦੇ ਹਨ। ਉਨ੍ਹਾਂ ਕਿਹਾ ਕਿ ਮੇਰਾ ਮੰਨਣਾ ਹੈ ਕਿ ਨਫ਼ਰਤ ਦੋਵੇਂ ਦੇਸ਼ਾਂ ਵਿੱਚ ਗੱਲਬਾਤ ਦੇ ਮਾਹੌਲ ਨੂੰ ਨਸ਼ਟ ਕਰ ਦਿੰਦੀ ਹੈ। ਦੇਵੋ ਦੇਸ਼ਾਂ ਨੂੰ ਆਪਣੀ ਇਤਿਹਾਸ, ਖਾਸ ਖਾਣ-ਪਾਣ ਸੰਗੀਤ ਤੇ ਕਲਾ ਨੂੰ ਸਾਂਝੀ ਕਰਨੀ ਚਾਹੀਦੀ ਹੈ।

ਫ਼ੌਜੀ ਤੋਂ ਗੀਤਕਾਰ ਬਣੇ ਮੱਟ ਸ਼ੇਰੋਂ ਵਾਲਾ ਨੇ ਕਿਹਾ ਕਿ ਸਾਡੀ ਸਰਕਾਰ ਨੂੰ ਪੁਲਵਾਮਾ ਦੀ ਘਟਨਾ ਦੀ ਜਾਂਚ ਕਰਨੀ ਚਾਹੀਦੀ ਹੈ ਅਤੇ ਦੋਸ਼ੀਆਂ ਨੂੰ ਸਜ਼ਾ ਦੇਣੀ ਚਾਹੀਦੀ ਹੈ। ਪਰ ਦੂਜੇ ਦੇਸ਼ ਦੀ ਕਲਾ ਤੇ ਕਲਾਕਾਰਾਂ ਉੱਤੇ ਪਾਬੰਦੀ ਨਹੀਂ ਲਾਉਣੀ ਚਾਹੀਦੀ। ਕਲਾ ਸਾਨੂੰ ਜੀਵਨ ਦੀ ਸ਼ਾਂਤੀ ਅਤੇ ਸੁੰਦਰਤਾ ਬਾਰੇ ਸਿਖਾਉਂਦੀ ਹੈ।
ਜਦ ਸਾਡੇ ਪਿਓ ਅਤੇ ਚਾਚੇ ਵਿੱਚ ਝਗੜਾ ਹੁੰਦਾ ਹੈ, ਤਾਂ ਸਾਡੇ ਚਚੇਰੇ ਭਰਾ ਇੱਕ-ਦੂਜੇ ਦਾ ਬਾਈਕਾਟ ਨਹੀਂ ਕਰਦੇ ਅਤੇ ਸੰਪਰਕ ਵਿਚ ਰਹਿੰਦੇ ਹਨ। ਫਿਰ ਦੋਵਾਂ ਦੇਸ਼ਾਂ ਦੇ ਸਿਆਸਤਦਾਨਾਂ ਵਿਚਾਲੇ ਝਗੜਿਆਂ ਕਾਰਨ ਅਸੀਂ ਪਾਕਿ ਵਿਚ ਆਪਣੇ ਸੰਗੀ ਕਲਾਕਾਰਾਂ ਨੂੰ ਕਿਵੇਂ ਰੋਕ ਸਕਦੇ ਹਾਂ?

ਵੀਤ ਬਲਜੀਤ ਨੇ ਵੀ ਬਾਲੀਵੁੱਡ ਵੱਲੋਂ ਪਾਕਿਸਤਾਨੀ ਕਲਾਕਾਰਾਂ ਦੇ ਬਾਈਕਾਟ ਦੇ ਸੱਦੇ ਦਾ ਵਿਰੋਧ ਕੀਤਾ ਹੈ। ਉਨ੍ਹਾਂ ਕਿ ਇਤਰਾਜ ਵਾਲੇ ਲਹਿਜ਼ੇ ਵਿੱਚ ਕਿਹਾ '' ਲਾ ਲਾਉਣ ਦਿਓ ਜਿੰਨ੍ਹਾਂ ਨੇ ਪਾਬੰਧੀ ਲਾਉਣੀ ਏ'' ਗੀਤਕਾਰ ਮਨਪ੍ਰੀਤ ਟਿਵਾਣਾ ਨੇ ਕਿਹਾ ਕਿ ਕੁੱਝ ਕੁ ਲੋਕਾਂ ਕਾਰਨ ਹੀ ਦੋਵੇਂ ਦੇਸ਼ਾਂ ਵਿੱਚ ਤਣਾਅ ਦਾ ਮਾਹੌਲ ਬਣਿਆ ਹੈ। ਸਾਡਾ ਸਭਿਆਚਾਰ ਤੇ ਭਾਸ਼ਾ ਸਾਂਝੀ ਹੈ। ਕੁੱਝ ਬੁਰੇ ਤੱਤਾਂ ਦੀਆਂ ਕਾਰਵਾਈਆਂ ਨੇ ਦੋਵੇਂ ਦੇਸ਼ਾਂ ਵਿਚਾਲੇ ਨਫ਼ਰਤ ਪੈਦਾ ਕਰ ਦਿੱਤੀ ਹੈ. " ਉਨ੍ਹਾਂ ਕਿਹਾ ਕਿ ਸਾਨੂੰ ਇਨ੍ਹਾਂ ਸਮਾਜ ਦੇ ਐਂਟੀ ਅਨਸਰਾਂ ਦੇ ਪ੍ਰਭਾਵ ਵਿੱਚ ਨਹੀਂ ਆਉਣਾ ਚਾਹੀਦਾ।

ਸਾਨੂੰ ਸ਼ਾਂਤੀ ਤੇ ਗੱਲਬਾਤ ਦੇ ਮਾਹੌਲ ਲਈ ਯਤਨ ਕਰਦੇ ਰਹਿਣੇ ਚਾਹੀਦੇ ਹਨ। ਲੋਕ ਆਪਣੇ ਸਿਆਸੀ ਸੁਆਰਥਾਂ ਲਈ ਸੰਪਰਦਾਇਕ ਤਣਾਅ ਨੂੰ ਵਧਾ ਰਹੇ ਹਨ ਅਤੇ ਉਭਾਰ ਰਹੇ ਹਨ। ਪੰਜਾਬੀ ਗਾਇਕਾਂ ਅਤੇ ਗੀਤਕਾਰਾਂ ਦਾ ਸਟੈਂਡ ਪੰਜਾਬ ਦੇ ਮੰਤਰੀ ਨਵਜੋਤ ਸਿੱਧੂ ਵਾਂਗ ਹੀ ਹੈ, ਜਿਨ੍ਹਾਂ ਨੇ ਪੁਲਵਾਮਾ ਹਮਲੇ ਤੋਂ ਬਾਅਦ ਇੱਕ ਵੱਡਾ ਵਿਵਾਦ ਖੜ੍ਹਾ ਕਰ ਦਿੱਤਾ ਸੀ, "ਮੁੱਠੀ ਭਰ ਲੋਕਾਂ ਲਈ, ਤੁਸੀਂ ਇੱਕ ਪੂਰੇ ਦੇਸ਼ ਨੂੰ ਜ਼ਿੰਮੇਵਾਰ ਨਹੀਂ ਮੰਨ ਸਕਦੇ."