ਸਤੰਬਰ ਮਹੀਨੇ ਇਹਨਾਂ ਗਾਇਕਾਂ 'ਤੇ ਟੁੱਟਿਆ ਦੁੱਖਾਂ ਦਾ ਪਹਾੜ 

ਏਜੰਸੀ

ਮਨੋਰੰਜਨ, ਪਾਲੀਵੁੱਡ

ਨਿਊਜ਼ੀਲੈਂਡ ਤੋਂ ਭਾਰਤ ਆਏ ਐਲੀ ਮਾਂਗਟ ਨੂੰ ਪੰਜਾਬ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ

September is a bad month for these punjabi singers

ਜਲੰਧਰ: ਸਤੰਬਰ ਮਹੀਨਾ ਪੰਜਾਬੀ ਗਾਇਕਾਂ ਲਈ ਕੋਈ ਜ਼ਿਆਦਾ ਵਧੀਆ ਨਹੀਂ ਰਿਹਾ। ਇਸ ਮਹੀਨੇ ਹਰ ਦਿਨ ਗਾਇਕਾਂ ਲਈ ਕੋਈ ਨਾ ਕੋਈ ਵਿਵਾਦ ਖੜ੍ਹਾ ਹੋ ਜਾਂਦਾ ਰਿਹਾ ਹੈ। ਬਹੁਤ ਸਾਰੇ ਪੰਜਾਬੀ ਗਾਇਕਾਂ ਦੇ ਵਿਵਾਦ ਸੋਸ਼ਲ ਮੀਡੀਆ ਤੇ ਅੱਗ ਵਾਂਗੂ ਫੈਲੇ ਸਨ। ਸਤੰਬਰ ਮਹੀਨੇ ਵਿਵਾਦਾਂ ਦੀ ਸ਼ੁਰੂਆਤ ਰੰਮੀ ਰੰਧਾਵਾ ਤੇ ਐਲੀ ਮਾਂਗਟ ਦੇ ਵਿਵਾਦ ਤੋਂ ਹੋਈ ਸੀ। ਦੋਵਾਂ ਦੀ ਸੋਸ਼ਲ ਮੀਡੀਆ ਤੇ ਲੜਾਈ ਸ਼ੁਰੂ ਹੋਈ ਸੀ।

ਉਹਨਾਂ ਦੀ ਇਹ ਲੜਾਈ 11 ਸਤੰਬਰ ਨੂੰ ਮੋਹਾਲੀ ਦੇ 88 ਸੈਕਟਰ ਤਕ ਪਹੁੰਚੀ। ਇੱਥੇ ਨਿਊਜ਼ੀਲੈਂਡ ਤੋਂ ਭਾਰਤ ਆਏ ਐਲੀ ਮਾਂਗਟ ਨੂੰ ਪੰਜਾਬ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਬਾਅਦ ਗੁਰਨਾਮ ਭੁੱਲਰ ਦੀ ਇਕ ਵੀਡੀਉ ਜਨਤਕ ਹੋਈ ਸੀ ਜਿਸ ਵਿਚ ਚਹੇਤੇ ਨਾਲ ਕੀਤੇ ਦੁਰਵਿਵਹਾਰ ਕਾਰਨ ਗੁਰਨਾਮ ਭੁੱਲਰ ਨੂੰ ਬੁਰਾ ਭਲਾ ਕਿਹਾ ਗਿਆ। ਇਸ ਨੂੰ ਲੈ ਕੇ ਗੁਰਨਾਮ ਭੁੱਲਰ ਨੇ ਬਾਅਦ ਵਿਚ ਮੁਆਫ਼ੀ ਵੀ ਮੰਗੀ ਸੀ।

ਪਹਿਲੇ ਦੋ ਵਿਵਾਦ ਅਜੇ ਰੁਕਣ ਹੀ ਲੱਗੇ ਸਨ ਕਿ ਸਿੱਧੂ ਮੂਸੇ ਵਾਲਾ ਦੇ ਲੀਕ ਹੋਏ ਗੀਤ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਗਿਆ, ਜਿਸ ਦੀ ਸਿੱਖ ਜਥੇਬੰਦੀਆਂ ਵੱਲੋਂ ਨਿੰਦਿਆ ਕੀਤੀ ਗਈ। ਹਾਲਾਂਕਿ ਸਿੱਧੂ ਵੱਲੋਂ ਇਸ ਤੇ ਮੁਆਫ਼ੀ ਮੰਗ ਲਈ ਗਈ ਹੈ ਪਰ ਵਿਵਾਦਾਂ ਨੇ ਉਸ ਦਾ ਅਜੇ ਤਕ ਪਿੱਛਾ ਨਹੀਂ ਛੱਡਿਆ।

ਬਾਬਾ ਬੋਹੜ ਕਹਾਉਣ ਵਾਲੇ ਗੁਰਦਾਸ ਮਾਨ ਹਿੰਦੀ ਭਾਸ਼ਾ ਦੇ ਬਿਆਨ ਤੇ ਸੁਰਖੀਆਂ ਵਿਚ ਹਨ।

ਜਦੋਂ ਇਸ ਗੱਲ ਦੀ ਗੁਰਦਾਸ ਮਾਨ ਦੇ ਕੈਨੇਡਾ ਸ਼ੋਅ ਵਿਚ ਕਿਸੇ ਵਿਅਕਤੀ ਨੇ  ਨਿੰਦਾ ਕੀਤੀ ਤਾਂ ਗੁਰਦਾਸ ਮਾਨ ਨੇ ਅਪਸ਼ਬਦ ਬੋਲ ਦਿੱਤੇ। ਗੁਰਦਾਸ ਮਾਨ ਇਹਨਾਂ ਵਿਵਾਦਾਂ ਤੋਂ ਬਾਅਦ ਲੋਕਾਂ ਦੇ ਨਿਸ਼ਾਨੇ ਤੇ ਆ ਗਏ ਹਨ ਤੇ ਗੁਰਦਾਸ ਮਾਨ ਨੂੰ ਲੋਕਾਂ ਨੇ ਮੁਆਫ਼ੀ ਦੀ ਗੱਲ ਵੀ ਕਹੀ ਹੈ।

ਇਹਨਾਂ ਵਿਵਾਦਾਂ ਤੋਂ ਬਾਅਦ ਹੁਣ ਲਖਵਿੰਦਰ ਵਡਾਲੀ ਦੀ ਵੀਡੀਉ ਵੀ ਸੋਸ਼ਲ ਮੀਡੀਆ ਤੇ ਜਨਤਕ ਹੋ ਰਹੀ ਹੈ ਜਿਸ ਵਿਚ ਲਖਵਿੰਦਰ ਵਡਾਲੀ ਚਹੇਤਿਆਂ ਵੱਲੋਂ ਤਸਵੀਰਾਂ ਖਿਚਵਾਉਣ ਤੋਂ ਪਰੇਸ਼ਾਨ ਨਜ਼ਰ ਆ ਰਹੇ ਹਨ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।