ਸਿੱਧੂ ਮੂਸੇਵਾਲੇ ਨੇ ਗਾਣੇ 'ਚ ਫਿਰ ਲਿਆ ਮਾਈ ਭਾਗੋ ਦਾ ਨਾਂਅ

ਏਜੰਸੀ

ਮਨੋਰੰਜਨ, ਪਾਲੀਵੁੱਡ

ਗਾਣੇ 'ਚ ਮਾਈ ਭਾਗੋ ਦੇ ਨਾਂਅ ਨੂੰ ਕਥਿਤ ਤੌਰ 'ਤੇ ਗ਼ਲਤ ਤਰੀਕੇ ਨਾਲ ਪੇਸ਼ ਕਰਨ ਨੂੰ ਲੈ ਕੇ ਵਿਵਾਦਾਂ ਵਿਚ ਆਇਆ ਪੰਜਾਬੀ ਗਾਇਕ..

Sidhu Moose Wala

ਚੰਡੀਗੜ੍ਹ : ਗਾਣੇ 'ਚ ਮਾਈ ਭਾਗੋ ਦੇ ਨਾਂਅ ਨੂੰ ਕਥਿਤ ਤੌਰ 'ਤੇ ਗ਼ਲਤ ਤਰੀਕੇ ਨਾਲ ਪੇਸ਼ ਕਰਨ ਨੂੰ ਲੈ ਕੇ ਵਿਵਾਦਾਂ ਵਿਚ ਆਇਆ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਇਕ ਵਾਰ ਫਿਰ ਤੋਂ ਵਿਵਾਦਾਂ ਵਿਚ ਘਿਰਦਾ ਨਜ਼ਰ ਆ ਰਿਹਾ ਹੈ ਕਿਉਂਕਿ ਗਾਣੇ ਦੇ ਜਿਨ੍ਹਾਂ ਬੋਲਾਂ ਨੂੰ ਲੈ ਕੇ ਸਿੱਧੂ ਮੂਸੇਵਾਲਾ ਵਿਵਾਦਾਂ ਵਿਚ ਘਿਰਿਆ ਸੀ। ਉਸ ਨੇ ਆਸਟ੍ਰੇਲੀਆ ਦੇ ਇਕ ਸ਼ੋਅ ਵਿਚ ਉਹੀ ਗੀਤ ਫਿਰ ਤੋਂ ਸ਼ਰ੍ਹੇਆਮ ਗਾਇਆ।

ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਸਿੱਧੂ ਮੂਸੇਵਾਲੇ ਨੇ ਗੀਤ ਗਾਉਣ ਤੋਂ ਬਾਅਦ ਸ਼ੋਅ ਵਿਚ ਉਨ੍ਹਾਂ ਲੋਕਾਂ ਲਈ ਸ਼ਰ੍ਹੇਆਮ ਮੰਦੀ ਭਾਸ਼ਾ ਦੀ ਵਰਤੋਂ ਕੀਤੀ, ਜਿਨ੍ਹਾਂ ਲੋਕਾਂ ਨੇ ਇਸ ਗਾਣੇ ਦਾ ਵਿਰੋਧ ਕੀਤਾ ਸੀ। ਸਿੱਧੂ ਮੂਸੇਵਾਲੇ ਨੇ ਕਿਹਾ ਕਿ ਉਸ 'ਤੇ ਕਿਸੇ ਕੰਟਰੋਵਰਸੀ ਜਾਂ ਰੱਪੇ ਦਾ ਕੋਈ ਅਸਰ ਨਹੀਂ ਅਤੇ ਉਹ ਕਿਸੇ ਦੁੱਕੀ ਤਿੱਕੀ ਦੀ ਪ੍ਰਵਾਹ ਨਹੀਂ ਕਰਦਾ।

ਸਿੱਧੂ ਮੂਸੇਵਾਲੇ ਵੱਲੋਂ ਇਹ ਗਾਣਾ ਪੰਜਾਬੀ ਫਿਲਮ ‘ਅੜਬ ਮੁਟਿਆਰਾਂ’ ਲਈ ਗਾਇਆ ਗਿਆ ਸੀ ਪਰ ਵਿਵਾਦ ਹੋਣ 'ਤੇ ਗੀਤ ਵਿਚੋਂ ਮਾਈ ਭਾਗੋ ਵਾਲੇ ਬੋਲ ਕੱਟ ਦਿੱਤੇ ਗਏ ਸਨ ਅਤੇ ਉਸ ਨੇ ਵੀਡੀਓ ਜਾਰੀ ਕਰਕੇ ਅਕਾਲ ਤਖ਼ਤ ਸਾਹਿਬ ਸਮੇਤ ਸਮੁੱਚੀ ਸਿੱਖ ਸੰਗਤ ਤੋਂ ਮੁਆਫ਼ੀ ਵੀ ਮੰਗੀ ਸੀ ਅਤੇ ਵਿਦੇਸ਼ ਤੋਂ ਆ ਕੇ ਅਕਾਲ ਤਖ਼ਤ ਸਾਹਿਬ 'ਤੇ ਆ ਕੇ ਮੁਆਫ਼ੀ ਮੰਗਣ ਦੀ ਗੱਲ ਆਖੀ ਸੀ। 

ਸਿੱਧੂ ਮੂਸੇਵਾਲੇ ਨੇ ਜਿਸ ਤਰੀਕੇ ਨਾਲ ਇਸ ਗਾਣੇ ਦਾ ਵਿਰੋਧ ਕਰਨ ਵਾਲਿਆਂ ਲਈ ਮੰਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ। ਉਸ ਤੋਂ ਇੰਝ ਜਾਪਦੈ ਕਿ ਉਹ ਨਾ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਵਾਹ ਕਰਦਾ ਹੈ ਅਤੇ ਨਾ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਕਿਉਂਕਿ ਸ਼੍ਰੋਮਣੀ ਕਮੇਟੀ ਵੱਲੋਂ ਗੀਤ ਦੇ ਬੋਲਾਂ ਦਾ ਵਿਰੋਧ ਕੀਤਾ ਗਿਆ ਸੀ। ਹੁਣ ਦੇਖਣਾ ਹੋਵੇਗਾ ਕਿ ਐਸਜੀਪੀਸੀ ਅਤੇ ਹੋਰ ਸਿੱਖ ਜਥੇਬੰਦੀਆਂ ਸਿੱਧੂ ਮੂਸੇਵਾਲੇ ਦੀ ਇਸ ਹਰਕਤ ’ਤੇ ਕੀ ਕਾਰਵਾਈ ਕਰਦੀਆਂ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।